ਸਰਦੂਲਗੜ੍ਹ-3 ਅਕਤੂਬਰ (ਬਲਜੀਤ ਪਾਲ):
ਬੀਤੇ ਦਿਨੀਂ ਪੀ. ਐੱਸ. ਪੀ. ਸੀ. ਐੱਲ. (ਬਿਜਲੀ ਬੋਰਡ) ਦੁਆਰਾ ਕੀਤੀ ਗਈ ਨਵੀਂ ਭਰਤੀ
‘ਚ ਸਰਦੂਲਗੜ੍ਹ ਦੇ ਪਿੰਡ ਲੋਹਾਰ ਖੇੜਾ ਦੇ ਨੌਜਵਾਨ ਅਜੈਪਾਲ ਸਿੰਘ ਸੰਧੂ (ਮੋਕਲ) ਨੇ
ਬਤੌਰ ਐੱਸ. ਡੀ. ਓ. ਭਰਤੀ ਹੋ ਕੇ ਪਿੰਡ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਜ਼ਿਕਰ
ਯੋਗ ਹੈ ਕਿ ਨੌਜਵਾਨ ਪੀੜ੍ਹੀ ਨੂੰ ਅੱਜਕੱਲ੍ਹ ਵਿਦੇਸ਼ ਜਾਣ ਦੀ ਹੋੜ ਲੱਗੀ ਹੈ ਪਰ ਇਸ
ਨੌਜਵਾਨ ਨੇ ਆਪਣੇ ਸਿਦਕ ਤੇ ਮਿਹਨਤ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਕੁਝ ਹਾਸਲ
ਕਰ ਲੈਣ ਦਾ ਜਿਗਰਾ ਹੋਵੇ ਤਾਂ ਆਪਣੀ ਮਾਂ ਧਰਤੀ ਤੇ ਰਹਿ ਕੇ ਵੀ ਹਰ ਪ੍ਰਾਪਤੀ ਸੰਭਵ
ਹੈ। ਬਹੁਤ ਹੀ ਸਤਿਕਾਰ ਯੋਗ ਤੇ ਸਮਾਜ ਸੇਵਾ ਬਿਰਤੀ ਦੇ ਪਰਿਵਾਰ ‘ਚ ਜਨਮੇ ਅਜੈਪਾਲ
ਸਿੰਘ ਦੇ ਪਿਤਾ ਕੁਲਵੀਰ ਸਿੰਘ (ਮੋਕਲ) ਪੇਸ਼ੇ ਵੱਜੋਂ ਐਡਵੋਕੇਟ ਤੇ ਇਲਾਕੇ ਦੇ ਮੁਹਤਬਰ
ਵਿਅਕਤੀ ਹਨ। ਉਨ੍ਹਾਂ ਦੇ ਤਾਇਆ ਸੂਰਜ ਸਿੰਘ ਸਾਬਕਾ ਸਰਪੰਚ ਜਨਤਕ ਤੌਰ ਤੇ ਚੰਗਾ
ਅਸਰ-ਰਸੂਖ਼ ਤੇ ਰੁਤਬਾ ਰੱਖਦੇ ਹਨ। ਕੁਲਵਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ, ਮਾਸਟਰ
ਮਨਦੀਪ ਸਿੰਘ ਗੋਲਡੀ, ਭੁਪਿੰਦਰ ਸਿੰਘ ਸੰਧ, ਸਮੂਹ ਬਾਰ ਐਸੋਸੀਏਸ਼ਨ ਸਰਦੂਲਗੜ, ਯੂਨਾਈਟਡ
ਮੀਡੀਆ ਕੱਲਬ ਸਰਦੂਲਗੜ੍ਹ ਦੇ ਪ੍ਰਧਾਨ ਲਛਮਣ ਸਿੰਘ ਸਿੱਧੂ ਤੋਂ ਇਲਾਵਾ ਪੱਤਰਕਾਰ
ਭਾਈਚਾਰੇ ਨੇ ਸੰਧੂ ਪਰਿਵਾਰ ਨੂੰ ਉਨ੍ਹਾਂ ਦੇ ਲੜਕੇ ਦੀ ਇਸ ਮਾਣਮੱਤੀ ਪ੍ਰਾਪਤੀ ਤੇ
ਵਧਾਈ ਦਿੱਤੀ ਹੈ।
ਲੋਹਾਰ ਖੇੜਾ ਦਾ ਅਜੈਪਾਲ ਸਿੰਘ ਸੰਧੂ ਐੱਸ. ਡੀ. ਓ. ਭਰਤੀ ਹੋ ਕੇ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸ੍ਰੋਤ
Leave a comment