07 ਅਪ੍ਰੈਲ (ਨਾਨਕ ਸਿੰਘ ਖੁਰਮੀ) ਪਟਿਆਲਾ: ਅੱਜ ਸਾਡੇ ਫਰੰਟ ਦੇ ਰਾਸ਼ਟਰੀਆ ਪ੍ਰਧਾਨ ਸ਼੍ਰੀ ਅਮਨ ਗਰਗ ਸੂਲਰ ਨਾਲ ਹੈੱਡ ਆਫਿਸ ਪਟਿਆਲਾ ਵਿਖੇ ਮਾਨਸਾ ਜਿਲੇ ਦੀ ਟੀਮ ਵਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ
ਗਰਗ ਸੂਲਰ ਵਲੋ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਤੇ ਮਹਿਲਾ ਵਿੰਗ ਚੇਅਰਪਰਸਨ ਮਿਸ ਸੀਮਾ ਭਾਰਗਵ ਦੇ ਅਧੀਨ 11 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਜੌ ਕਿ ਪੂਰੇ ਪੰਜਾਬ ਵਿੱਚ ਸਰਬੇ ਕਰਕੇ ਗ਼ਲਤ ਤੇ ਗੈਰ ਕਾਨੂਨਨ ਧੰਦਿਆਂ ਵਿੱਚ ਗ੍ਰਸਤ ਲੋਕਾ ਦੀ ਸੂਚੀ ਬਣਾ ਕੇ ਰਾਸ਼ਟਰੀ ਪਰਮੁੱਖ ਨੂੰ ਸੋਪੇ ਗੀ ਜੋ ਕਿ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਸਹਿਤ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਕਾਰਵਾਈ ਹਿਤ ਭੇਜੀ ਜਾਵੇਗੀ ਤਾਂ ਜੌ ਦੇਸ਼ ਵਿਚ ਹੋਣ ਵਾਲੀਆਂ ਅਗਾਮੀ ਚੋਣਾਂ ਬਿਨਾ ਕਿਸੇ ਦਬਾਓ ਜਾ ਫਰ ਬਿਨਾ ਕਿਸੇ ਪ੍ਰਭਾਵ ਤੋਂ ਸਹੀ ਤੇ ਦਰੁਸਤ ਢੰਗ ਨਾਲ ਨੇਪਰੇ ਚੜ ਸਕਣ
ਇਸ ਸੰਦਰਭ ਵਿਚ ਅੱਜ ਵਿਸ਼ੇਸ਼ ਤੌਰ ਤੇ ਅਨਮੋਲ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਭੋ, ਸੋਮ ਨਾਥ, ਅਨੂੰ ਰਾਣੀ, ਰਵਿੰਦਰਜੀਤ ਮਾਨਸੀਆ, ਮਨਪ੍ਰੀਤ ਭੂਕਲ, ਮਮਤਾ ਰਾਣੀ,ਆਦਿ ਨੂੰ 11 ਮੈਂਬਰੀ ਟੀਮ ਦੇ ਵਿਚ ਸ਼ਾਮਿਲ ਕੀਤਾ ਗਿਆ
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਐਂਟੀ ਟੈਰੋਰਿਸਟ ਫਰੰਟ ਦੀ ਪਟਿਆਲਾ ਵਿਖੇ ਹੋਈ ਮੀਟਿੰਗ
Leave a comment