ਮੁਹਾਲੀ, 28 ਅਗਸਤ
ਅੱਜ ਐਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਰੂਰੀ ਤੇ ਅਹਿਮ ਮੀਟਿੰਗ ਕ੍ਰਿਸ਼ਨ ਸਿੰਘ ਦੁੱਗਾਂ ਸੂਬਾ ਪ੍ਰਧਾਨ ਦੀ ਅਗਵਾਈ ਚ ਮੋਹਾਲੀ ਵਿਖੇ ਹੋਈ lਜਿਸ ਚ ਵੱਡੀ ਗਿਣਤੀ ਚ ਲੈਕਚਰਾਰ, ਮਾਸਟਰ ਤੇ ਅਧਿਆਪਕ ਸਾਥੀਆਂ ਨੇ ਹਿਸਾ ਲਿਆ lਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ 21-08-2025 ਨੂੰ ਜਾਰੀ ਕੀਤੀ ਲੈਕਚਰਾਰ ਕਾਡਰ ਦੀ ਪ੍ਰੋਵੀਜਨਲ ਸੀਨੀਆਰਤਾ ਸੂਚੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਤੇ ਨਿਯਮਾਂ ਅਨੁਸਾਰ ਬਣਾਈ ਗਈ ਹੈ l ਜਿਸ ਨੂੰ ਕਿ ਪੱਖਪਾਤੀ ਮਾਨਸਿਕਤਾ ਤੇ ਨਾ ਸਮਝੀ ਦੇ ਕਾਰਨ ਕੁਝ ਲੋਕ ਇਸ ਸਹੀ ਬਣੀ ਸੀਨੀਅਰਤਾ ਸੂਚੀ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ l ਜਿਸ ਚ ਉਹ ਗ਼ਲਤ ਵੇਰਵੇ ਪੇਸ਼ ਕਰਕੇ ਖਬਰਾਂ ਲਗਵਾ ਰਹੇ ਹਨ l ਅਜਿਹਾ ਕਰਨ ਵਾਲੇ ਲੋਕ 25 ਤੋਂ 30 ਸਾਲ ਦੀ ਬਤੌਰ ਲੈਕਚਰਾਰ ਸੇਵਾ ਕਰਨ ਵਾਲੇ ਸੀਨੀਅਰ ਲੈਕਚਰਾਰਾਂ ਨੂੰ ਪ੍ਰਿੰਸੀਪਲ ਦੀ ਤਰੱਕੀ ਤੋਂ ਵਾਂਝਾ ਕਰਨ ਦੀ ਕੋਝੀ ਚਾਲ ਚਲ ਰਹੇ ਹਨ l ਇਸ ਲਈ ਵਿਭਾਗੀ ਨਿਯਮਾਂ ਅਨੁਸਾਰ ਬਣੀ ਸੀਨੀਆਰਤਾ ਸੂਚੀ ਦਾ ਤਰਕਹੀਨ ਵਿਰੋਧ ਕਰਨ ਵਾਲੇ ਸਾਥੀਆਂ ਨੂੰ ਅਪੀਲ ਹੈ ਕਿ ਵਿਰੋਧ ਕਰਨ ਤੋਂ ਪਹਿਲਾਂ ਵਿਭਾਗੀ ਨਿਯਮਾਂ ਤੇ ਮਾਨਯੋਗ ਅਦਾਲਤੀ ਫੈਸਲਿਆਂ ਨੂੰ ਚੰਗੀ ਤਰ੍ਹਾਂ ਘੋਖ ਲੈਣ l ਇਸ ਲਈ ਐਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਡਾਇਰੈਕਟਰ ਸਕੂਲ ਸਿੱਖਿਆ( ਸੈਕੰਡਰੀ ) ਪੰਜਾਬ ਤੋਂ ਮੰਗ ਕਰਦੀ ਹੈ ਕਿ ਸਹੀ ਤੇ ਯੋਗ ਇਤਰਾਜਾਂ ਨੂੰ ਦੂਰ ਕਰਨ ਉਪਰੰਤ ਜਲਦੀ ਤੋਂ ਜਲਦੀ ਲੈਕਚਰਾਰ ਦੀ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇ l ਇਸ ਮੀਟਿੰਗ ਚ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਵਿੱਤ ਸਕੱਤਰ ਬੇਅੰਤ ਭਾਬਰੀ, ਸਕੱਤਰ ਸੁਪਿੰਦਰ ਸਿੰਘ, ਪ੍ਰੈਸ ਸਕੱਤਰ ਹਰਜਿੰਦਰ ਪੁਰਾਣੇਵਾਲਾ,ਕੰਵਲਜੀਤ ਭਵਾਨੀਗੜ੍ਹ, ਲੈਕ. ਹਰਚੰਦ ਸਿੰਘ, ਲੈਕ. ਰਾਮ ਪ੍ਰਕਾਸ਼ ਸਿੰਘ, ਲੈਕ. ਹਰਮੇਸ਼ ਕੁਮਾਰ, ਸੰਦੀਪ ਸਿੰਘ,ਹਰਵਿੰਦਰ ਮਾਰਸ਼ਲ ਮੋਗਾ, ਸਿੰਘ,ਕੁਲਵਿੰਦਰ ਬਿੱਟੂ, ਪ੍ਰੇਮ ਮੌਲਵੀਵਾਲਾ,ਸ਼ਮਸ਼ੇਰ ਸਿੰਘ, ਬਲਵਿੰਦਰ ਘੱਗਾ,ਹਰਜਿੰਦਰ ਅਰਜ, ਕਰਮਜੀਤ ਸਿੰਘ, ਰਾਜਵਿੰਦਰ ਸਿੰਘ, ਅਮਨਦੀਪ ਸਾਹੋਕੇ, ਨਰਿੰਦਰਪਾਲ ਪਟਿਆਲਾ ਸ਼ਾਮਿਲ ਹੋਏ l