ਚੰਗੀ ਲਿਖ਼ਤ ਲਈ ਸਦਾ ਵਾਹ ਵਾਹ ਕਰੀਏ,
ਗ਼ਲਤੀ ਹੋਵੇ ਤਾਂ ਦੇਈਏ ਸੁਧਾਰ ਵੀਰੋ।
ਆਪਣੀ ਮੈਂ ਨੂੰ ਕਦੇ ਉਭਾਰੀਏ ਨਾ,
ਸਮਝਾ ਦੇਈਏ ਨਾਲ ਪਿਆਰ ਵੀਰੋ।
ਲੜਾਈ ਲਈਏ ਨਾ ਮੁੱਲ ਪਾਸਾ ਵੱਟ ਲਈਏ,
ਲੱਗੇ ਜੋ ਵੀ ਖਾਂਦਾ ਹੈ ਖਾਰ ਵੀਰੋ।
ਇਹੇ ਕੱਢੇ ਐ ਤੱਤ ਸਿਆਣਿਆਂ ਨੇ,
ਵਿਚਾਰ ਕਰੀਏ ਤੇ ਲਈਏ ਨਿਹਾਰ ਵੀਰੋ।
ਜੀਹਦੀ ਲਿਖ਼ਤ ਵਿੱਚ ਦਮ ਹੈ ਗੱਲ ਵੀ ਹੋਊ ਓਹਦੀ?
ਇਹ ਸੌ ਪ੍ਰਸੈਂਟ ਸੱਚ ਤੇ ਮੈਨੂੰ ਇਤਬਾਰ ਵੀਰੋ।
ਓਹਨੂੰ ਹੋਰ ਹਥਿਆਰ ਦੀ ਲੋੜ ਨਾਹੀਂ,
ਜੀਹਦੇ ਕੋਲ ਹੈ ਕਲ਼ਮ ਹਥਿਆਰ ਵੀਰੋ
ਓਸ ਲੇਖਕ ਤੋਂ ਦੋ ਕਦਮਾਂ ਦੂਰ ਰਹੀਏ,
ਜੋ ਚੜ੍ਹੇ ਘੋੜੇ ਹੀ ਰਹਿੰਦਾ ਅਸਵਾਰ ਵੀਰੋ।
ਦੱਦਾਹੂਰੀਆ ਓਹਨਾਂ ਲੇਖਕਾਂ ਨੂੰ ਸਦਾ ਸਲਾਮ ਕਰਦਾ,
ਜੋ ਦੂਜਿਆਂ ਲਈ ਬਨਣ ਪਤਵਾਰ ਵੀਰੋ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556