ਭੀਖੀ, 28 ਜਨਵਰੀ ( ਕਰਨ ਭੀਖੀ ) ਸੀ.ਪੀ.ਆਈ. (ਐਮ.ਐੱਲ.) ਲਿਬਰੇਸ਼ਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਹੋਈ। ਮੀਟਿੰਗ ਨੂੰ ਪਾਰਟੀ ਦੇ ਕੇਂਦਰੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੁਰਿੰਦਰ ਸਿੰਘ ਮਾਨਸਾ, ਗੁਰਨਾਮ ਭੀਖੀ ਤੇ ਕਾ.ਧਰਮਪਾਲ ਨੀਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੱਜ ਨਾਜੁਕ ਦੌਰ ਚੋਂ ਗੁਜ਼ਰ ਰਿਹਾ ਹੈ।ਘੱਟ ਗਿਣਤੀਆਂ, ਲੇਖਕਾਂ, ਬੁਧੀਜੀਵੀਆਂ ਤੇ ਪਰਚੇ ਦਰਜ਼ ਕਰਕੇ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਵਤੀਰਾ ਅਪਨਾਅ ਰਹੀ ਹੈ। ਇਸ ਤੋਂ ਇਲਾਵਾ ਮੀਟਿੰਗ ਚ ਦੇਸ਼ ਦੀ ਆਰਥਿਕ, ਰਾਜਨੀਤਿਕ, ਤੇ ਸਮਾਜਿਕ ਸਥਿੱਤੀ ਤੇ ਵਿਚਾਰ ਚਰਚਾ ਕੀਤੀ ਗਈ। ਆਗੂਆਂ ਅੱਗੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਨ ‘ਚ ਬੁਰੀ ਤਰ੍ਹਾਂ ਫੇਲ੍ਹ ਹੈ, ਤੇ ਸੂਬੇ ‘ਚ ਨਸ਼ਾ ਤਸਕਰੀ ਤੇ ਨਸ਼ੇ ਦੀ ਵਰਤੋਂ ਦਿਨੋ ਦਿਨ ਵਧਦੀ ਜਾ ਰਹੀ ਹੈ। ਬੇਰੁਜਗਾਰੀ ਤੋਂ ਅੱਜ ਦਾ ਨੌਜਵਾਨ ਪੂਰੀ ਤਰਾਂ ਪੀੜਤ ਹੈ। ਮੀਟਿੰਗ ਵਿੱਚ ਪਾਰਟੀ ਦੀ ਮਜਬੂਤੀ ਲਈ ਵਿਚਾਰ ਵਟਾਂਦਰਾ ਹੋਇਆ ਤੇ ਭੀਖੀ ਬਰਾਂਚ ਦਾ ਇਜਲਾਸ ਕਰਵਾਉਣਾ ਨਿਸ਼ਚਿਤ ਹੋਇਆ। ਆਗੂਆਂ ਕਿਹਾ ਕਿਹਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਵਿਚਾਰਾਂ ਤੇ ਵਿਚਾਰ ਚਰਚਾ ਕਰਨ ਦਾ ਪ੍ਰੋਗਰਾਮ ਵੀ ਤੈਅ ਹੋਇਆ ਹੈ। ਮੀਟਿੰਗ ‘ਚ ਮਤਾ ਪਾਸ ਕਰਕੇ ਦਾਨ ਸਿੰਘ ਵਾਲਾ ਜੋ ਨਸ਼ਾ ਵਪਾਰੀਆਂ ਵੱਲੋਂ ਗਰੀਬਾਂ ਦੇ ਘਰ ਸਾੜੇ ਉਨ੍ਹਾਂ ਤੇ ਸਖਤ ਕਾਰਵਾਈ ਕਰਨ ਦਾ ਮੰਗ ਰੱਖੀ ।ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ, ਦਿਨੇਸ਼ ਕੁਮਾਰ, ਜਿਲ੍ਹਾ ਆਗੂ ਭੋਲਾ ਸਿੰਘ ਸਮਾਓਂ ਰਘੁਵੀਰ, ਅਜੈਬ ਸਿੰਘ , ਜਗਸੀਰ ਸਿੰਘ ਆਦਿ ਭਰਵੀਂ ਗਿਣਤੀ ‘ਚ ਹਾਜ਼ਿਰ ਸਨ।