ਭੀਖੀ, 25 ਜੁਲਾਈ (ਕਰਨ ਸਿੰਘ ਭੀਖੀ) ਸੀ ਪੀ ਆਈ ਐਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਮਨੀਪੁਰ ਵਿਖੇ ਇਕ ਵੱਡੇ ਫਿਰਕੂ ਹਜੂਮ ਵਲੋਂ ਕੁੱਕੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਸ਼ਰੇਆਮ ਬੇਪੱਤ ਕਰਨ ਖਿਲਾਫ ਅੱਜ ਇਥੇ ਭੀਖੀ ਵਿਚ ਅਰਥੀ ਫੂਕ ਮੁਜਾਹਰਾ ਕੀਤਾ।
ਸੀ ਪੀ ਆਈ ਐਮ ਐੱਲ ਲਿਬਰੇਸ਼ਨ ਦੇ ਬ੍ਰਾਂਚ ਸਕੱਤਰ ਕਾਮਰੇਡ ਨੀਟਾ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਕਿਰਨਾ ਰਾਣੀ ਨੇ ਕਿਹਾ ਕਿ ਇਹ ਅਣਮਨੁੱਖੀ ਦਮਨ ਸਿਰਫ ਦੋ ਔਰਤਾਂ ਦਾ ਨਗਨ ਜਲੂਸ ਕੱਢਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪਿਛਲੇ ਤਕਰੀਬਨ ਢਾਈ ਮਹੀਨਿਆਂ ਤੋਂ ਬੀਜੇਪੀ ਦੇ ਭੜਕਾਏ ਫਿਰਕੂ ਗਿਰੋਹਾਂ ਵਲੋਂ ਮਨੀਪੁਰ ਵਿਚ ਘੱਟਗਿਣਤੀ ਕੁੱਕੀ ਭਾਈਚਾਰੇ ਦੇ ਸੈਂਕੜੇ ਨਿਰਦੋਸ਼ ਲੋਕਾਂ ਦੇ ਹਜ਼ੂਮੀ ਕਤਲਾਂ, ਔਰਤਾਂ ਨਾਲ ਬਲਾਤਕਾਰਾਂ ਅਤੇ ਹਜ਼ਾਰਾਂ ਘਰਾਂ ਤੇ ਦੁਕਾਨਾਂ ਸਾੜ ਕੇ ਉਨਾਂ ਨੂੰ ਅਪਣੇ ਹੀ ਦੇਸ਼ ਵਿਚ ਬੇਘਰ ਤੇ ਸ਼ਰਨਾਰਥੀ ਬਣਾ ਦਿੱਤਾ ਗਿਆ ਹੈ। ਉਹ ਮੌਤ ਦੇ ਸਾਏ ਹੇਠ ਸ਼ਰਨਾਰਥੀ ਕੈਂਪਾਂ ਵਿਚ ਦਿਨ ਕੱਟੀ ਕਰਨ ਲਈ ਮਜਬੂਰ ਹਨ। ਪਰ ਕੇਂਦਰ ਦੀ ਮੋਦੀ-ਸ਼ਾਹ ਸਰਕਾਰ ਅਤੇ ਸੂਬੇ ਦੀ ਬੀਜੇਪੀ ਸਰਕਾਰ ਵੱਲੋਂ ਅਪਣਾਈ ਸਿਰੇ ਦੀ ਸੰਵੇਦਨਹੀਣ ਤੇ ਪੱਖਪਾਤੀ ਪਹੁੰਚ ਤੇ ਚੁੱਪ ਅਖਤਿਆਰ ਕੀਤੀ ਹੋਈ ਹੈ। ਉਨ੍ਹਾਂ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਧਾਰੀ ਹੋਈ ਮੁਜ਼ਰਮਾਨਾ ਤੇ ਸਾਜ਼ਿਸ਼ੀ ਚੁੱਪ ਦੀ ਸਖਤ ਨਿੰਦਾ ਕਰਦੇ ਹਾਂ ਇਹ ਮੋਦੀ ਸ਼ਾਹ ਵੱਲੋਂ ਦੇਸ਼ ਵਿੱਚ ਆਰਐਸਐਸ ਦੇ ਫਾਸੀਵਾਦੀ ਏਜੰਡੇ ਨੂੰ ਲਾਗੂ ਕਰਵਾਉਣ ਲਈ ਮਨੀਪੁਰ ਵਿੱਚ ਫਿਰਕੂ ਫਸਾਦ ਕਰਵਾਏ ਜਾ ਰਹੇ ਹਨ। ਹੁਣ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਨਵੀਆਂ ਨੀਤੀਆਂ ਘੜ ਕੇ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜ ਨਫ਼ਰਤੀ ਰਾਜਨੀਤੀ ਤਹਿਤ ਦੰਗੇ ਕਰਵਾਏ ਜਾ ਰਹੇ ਹਨ ਮਨੀਪੁਰ ਦੇ ਇਸ ਕਤਲੇਆਮ ਅਤੇ ਬੇਪਤੀਆਂ ਗੁਜਰਾਤ ਦੇ ਦੰਗਿਆਂ ਦੀ ਗਵਾਹੀ ਭਰਦੇ ਹਨ ਮਨੀਪੁਰ ਦੇ ਲ਼ੋਕ ਸਾਵਧਾਨ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਫਿਰਕੂ ਤਾਨਾਸ਼ਾਹੀ ਰਾਜਨੀਤੀ ਦਾ ਏਕੇ ਨਾਲ ਮੂੰਹ ਤੋੜ ਜਵਾਬ ਦਿਓ। ਇਸ ਸਮੇਂ ਯਾਦਵਿੰਦਰ ਸਿੰਘ, ਰਘਵੀਰ ਸਿੰਘ, ਅਸ਼ੋਕ ਕੁਮਾਰ, ਹਰਪ੍ਰੀਤ ਕੌਰ, ਕਿਰਨਾ ਰਾਣੀ, ਰੁਕਮਣੀ ਦੇਵੀ, ਸੀਮਾ, ਸਰਭੀ, ਸੁਖਵਿੰਦਰ ਕੌਰ, ਪਰਮਜੀਤ ਕੌਰ, ਮਨਦੀਪ ਸਿੰਘ
ਜਾਰੀ ਕਰਤਾ : ਵਿਜੈ ਕੁਮਾਰ ਭੀਖੀ