ਵੱਖ-ਵੱਖ ਸੰਸਥਾਵਾਂ ਨੇ ਲਿਪਸੀ ਮਿੱਤਲ ਨੂੰ ਦਿੱਤੀ ਸ਼ਰਧਾਂਜਲੀ
ਭੀਖੀ,24 ਫਰਵਰੀ (ਕਰਨ ਭੀਖੀ ) ਮਾਨਸਾ ਦੀ ਧੀ ਲਿਪਸੀ ਮਿੱਤਲ ਦਾ ਲੁਧਿਆਣਾ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿਵਾਉਣ ਅਤੇ ਲਿਪਸੀ ਮਿੱਤਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਭੀਖੀ ਵਿਖੇ ਵੱਖ ਵੱਖ ਰਾਜਨੀਤਿਕ, ਧਾਰਮਿਕ, ਵਪਾਰਿਕ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਸ਼ਹਿਰਵਾਸੀਆਂ ਨੇ ਰੋਸ ਮਾਰਚ ਕੀਤਾ। ਇਹ ਰੋਸ ਮਾਰਚ ਸ਼੍ਰੀ ਹਨੂੰਮਾਨ ਮੰਦਿਰ ਤੋਂ ਚੱਲ ਕੇ ਥਾਣਾ ਰੋਡ, ਮੇਨ, ਗੁਰਦੁਆਰਾ ਹੁੰਦੇ ਹੋਇਆ ਵਾਪਸ ਹਨੂੰਮਾਨ ਮੰਦਿਰ ਵਿਖੇ ਸਮਾਪਤ ਹੋਇਆ। ਇਸ ਮੌਕੇ ਸਥਾਨਕ ਬਰਨਾਲਾ ਚੋਂਕ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਮੋਮਬੱਤੀਆਂ ਜਲਾ ਕੇ ਲਿਪਸੀ ਮਿੱਤਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਰੋਸ ਮਾਰਚ ਦੌਰਾਨ ਅੱਗਰਵਾਲ ਸਭਾ, ਸ਼੍ਰੀ ਸਨਾਤਨ ਧਰਮ ਭਾਰਤੀਯ ਮਹਾਵੀਰ ਦਲ, ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ, ਭਾਰਤ ਵਿਕਾਸ਼ ਪ੍ਰੀਸ਼ਦ, ਸ਼੍ਰੀ ਦੁਰਗਾ ਮੰਦਿਰ ਕਮੇਟੀ, ਸ਼੍ਰੀ ਕਾਲੀ ਮਾਤਾ ਮੰਦਿਰ ਕਮੇਟੀ, ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ, ਰਾਮ ਨਾਟਕ ਕਲੱਬ, ਸ਼ਨੀ ਦੇਵ ਮੰਦਿਰ ਕਮੇਟੀ, ਨੌਜਵਾਨ ਬ੍ਰਾਹਮਣ ਸਭਾ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇ ਕੇ ਲਿਪਸੀ ਮਿੱਤਲ ਦੇ ਪਤੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਆਗੂਆਂ ਵਲੋਂ ਇਸ ਮੌਕੇ ਲਿਪਸੀ ਮਿੱਤਲ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੇ ਕੇ ਪੀੜਿਤ ਪਰਿਵਾਰ ਅਤੇ ਲਿਪਸੀ ਮਿੱਤਲ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰਸ਼ੋਤਮ ਮੱਤੀ, ਹਰਬੰਸ ਬਾਂਸਲ, ਠੇਕੇਦਾਰ ਰਜਿੰਦਰ ਬਾਂਸਲ, ਰਤਨ ਲਾਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਜਿਲ੍ਹਾ ਆਗੂ ਰਜਿੰਦਰ ਰਾਜੀ, ਮੰਡਲ ਪ੍ਰਧਾਨ ਰੋਬਿਨ ਜਿੰਦਲ, ਕਿਸਾਨ ਮੋਰਚਾ ਦੇ ਪ੍ਰਧਾਨ ਜਸਵੰਤ ਸਿੰਘ, ਡਾ. ਗੁਰਤੇਜ ਚਹਿਲ, ਵਿਨੌਦ ਕੁਮਾਰ ਗਾਂਧੀ, ਸੰਦੀਪ ਮਹਿਤਾ, ਵਿਵੇਕ ਜੈਨ ਬੱਬੂ, ਭੂਸ਼ਣ ਜਿੰਦਲ ਗੋਸ਼ੀ, ਅਸ਼ੋਕ ਜਿੰਦਲ, ਡਾ. ਯਸ਼ਪਾਲ ਸਿੰਗਲਾ, ਡਾ. ਦੀਪਕ ਸਿੰਗਲਾ, ਰਾਮ ਕੁਮਾਰ ਸਿੰਗਲਾ, ਧਰਮਵੀਰ ਮਿੰਟਾ, ਪ੍ਰਸ਼ੋਤਮ ਬਿੱਲੂ, ਡਾ. ਭੀਮ ਸੈਨ ਗੋਇਲ, ਰਾਜੇਸ਼ ਕੁਮਾਰ ਅਨੇਜਾ, ਸੁਰੇਸ਼ ਕੁਮਾਰ ਸ਼ਸ਼ੀ, ਮਾ. ਵਰਿੰਦਰ ਸੋਨੀ, ਰੋਹਤਾਸ਼ ਕੁਮਾਰ ਵਿੱਕੀ, ਰਾਜ ਕੁਮਾਰ ਸਿੰਗਲਾ, ਚਿੰਕੂ ਸਿੰਗਲਾ, ਪਵਨ ਕੁਮਾਰ ਠੇਕੇਦਾਰ, ਭੁਪਿੰਦਰ ਰਿੰਕੂ, ਕਾਲਾ ਆਰੇਵਾਲਾ, ਅਸ਼ੋਕ ਠੇਕੇਦਾਰ, ਜਤਿੰਦਰ ਵਿੱਕੀ ਮੋੜੀਗੱਡ, ਅਮਨਦੀਪ ਮਿੱਤਲ, ਸੰਦੀਪ ਮਿੱਤਲ ਦੀਪੂ, ਕੋਂਸਲਰ ਹਰਪ੍ਰੀਤ ਸਿੰਘ ਚਹਿਲ, ਕੋਂਸਲਰ ਰਾਮ ਸਿੰਘ ਚਹਿਲ, ਕੋਂਸਲਰ ਸੁਖਰਾਜ ਦਾਸ, ਕੋਂਸਲਰ ਸੁਰੇਸ਼ ਬਿੰਦਲ, ਕੋਂਸਲਰ ਪਰਵਿੰਦਰ ਗੌਰਾ, ਕੋਂਸਲਰ ਪੱਪੀ ਸਿੰਘ, ‘ਆਪ’ ਆਗੂ ਸੁਖਦੇਵ ਸਿੰਘ ਸੁੱਖਾ, ਕੁਲਵੰਤ ਸਿੰਘ, ਡਾ. ਮਨਪ੍ਰੀਤ ਸਿੱਧੂ, ਹਰਬੰਤ ਸਿੰਘ ਸਿੱਧੂ, ਜਥੇਦਾਰ ਪਰਮਜੀਤ ਸਿੰਘ, ਬਲਵਿੰਦਰ ਸ਼ਰਮਾ, ਜਨਕ ਰਾਜ ਸ਼ਰਮਾਂ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਨੌਦ ਸਿੰਗਲਾ, ਅਸ਼ੋਕ ਜੈਨ, ਜਗਸੀਰ ਸਿੰਘ ਚਹਿਲ, ਧਰਮਪਾਲ ਜਿੰਦਲ, ਕੋਂਸਲਰ ਪ੍ਰੇਮ ਕੁਮਾਰ, ਕਾ. ਗੁਰਨਾਮ ਭੀਖੀ, ਕਾ. ਧਰਮਪਾਲ ਨੀਟਾ, ਰਜਨੀਸ਼ ਸ਼ਰਮਾ, ਬਾਬਾ ਹਰਜਿੰਦਰ ਸਿੰਘ ਭੀਖੀ ਦੇ ਜਥੇ ਵਲੋਂ ਬਾਬਾ ਗੁਰਦੀਪ ਸਿੰਘ ਖਾਲਸਾ, ਅਮ੍ਰਿਤਪਾਲ ਸਿੰਘ, ਸੁੱਖਾ ਮਹੰਤ, ਪ੍ਰਿੰਸੀਪਲ ਸੰਜੀਵ ਸ਼ਰਮਾ ਤੋਂ ਇਲਾਵਾ ਸ਼੍ਰੀ ਤਾਰਾ ਚੰਦ ਵਿਿਦਆ ਮੰਦਿਰ ਭੀਖੀ ਅਤੇ ਸਰਵਹਿੱਤਕਾਰੀ ਵਿਿਦਆ ਮੰਦਿਰ (ਸੀਬੀਐਸਈ) ਸਕੂਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਹਾਜਰ ਸਨ।
ਕੈਪਸ਼ਨ: ਸ਼ਹਿਰ ਅੰਦਰ ਰੋਸ ਮਾਰਚ ਕਰਦੇ ਹੋਏ ਵੱਖ ਵੱਖ ਸੰਸਥਾਵਾਂ ਦੇ ਆਗੂ ਅਤੇ ਬਰਨਾਲਾ ਚੋਂਕ ਵਿਖੇ ਲਿਪਸੀ ਮਿੱਤਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਗੂ।
ਲਿਪਸੀ ਮਿੱਤਲ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਦਿਵਾਉਣ ਲਈ ਸ਼ਹਿਰਵਾਸੀਆਂ ਨੇ ਕੱਢਿਆ ਰੋਸ ਮਾਰਚ

Leave a comment