ਸਾਡਾ ਹੌਂਸਲਾ ਵੀ ਧਿਆਨ ਖਿੱਚੇਗੀ ਬਜ਼ਾਰਾਂ ਦਾ ,
ਸ਼ਹਿਰ ਤੇਰੇ ਚ ਸੁਣਿਆ ਸਿਰਾਂ ਦੇ ਮੁੱਲ ਹੁੰਦੇ ਨੇ….
ਇਨਕਲਾਬੀ ਸ਼ਾਇਰ ਅਤੇ ਕਵੀ, ਲੋਕ ਘੋਲਾਂ ਦਾ ਪਾਂਧੀ ਅਤੇ ਜਾਤੀਵਾਦ ਦਾ ਸ਼ਿਕਾਰ ਯੋਧਾ ਸਤਿਕਾਰਯੋਗ ਮਰਹੂਮ ਸ਼੍ਰੀ ਲਾਲ ਸਿੰਘ ” ਦਿਲ ” ਅੱਜ ਦੇ ਦਿਨ 14 ਅਗਸਤ ਸੰਨ 2007 ਨੂੰ ਆਪਣੇ ਪਾਠਕਾਂ ਅਤੇ ਪ੍ਰਸੰਸਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਉਹ ਇਕ ਪੜੇ ਲਿਖੇ ਬੁਧੀਜੀਵੀ ਵਿਦਵਾਨ ਮਹਾਨ ਸ਼ਖਸੀਅਤ ਸਨ । ਉਹ ਸੰਨ 1950 ਵਿੱਚ ਮੈਟ੍ਰਿਕ ਪਾਸ ਕਰਨ ਵਾਲੇ ਪਿੰਡ ਘੁੰਗਰਾਲੀ ਸਿਖਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਹੋਣਹਾਰ ਗੱਭਰੂ ਨੌਜਵਾਨ ਸਨ । ਇਹ ਮੁੱਛ ਫੁੱਟ ਚੜਦੀ ਉਮਰੇ ਇਨਕਲਾਬੀ ਲਹਿਰਾਂ ਦੀ ਵਿਚਾਰਧਾਰ ਦਾ ਪ੍ਰਭਾਵਿਤ ਹੋ ਕੇ ਉਹਨਾਂ ਵਿਚ ਰਲ ਗਿਆ ਸੀ । ਇਸ ਹਰਮਨ ਪਿਆਰੇ ਕਵੀ ਨੇ ਜੁਝਾਰੂ ਸਾਹਿਤ ਦੀ ਰਚਨਾ ਕੀਤੀ ਹੈ । ਇਹ ਹਰਦਿਲ ਅਜੀਜ਼ ਫੰਕਾਰ ਉਸ ਸਮੇਂ ਦੀ ਸਰਕਾਰ ਦੀ ਨਜ਼ਰ ਵਿੱਚ ਆ ਗਿਆ ਸੀ । ਇਸ ਮਯਨਾਜ ਹਸਤੀ ਨੇ ਕਈ ਪੁਸਤਕਾਂ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ । ਪਰ ਕਈ ਵਾਰ ਸਰਕਾਰੀ ਜਬਰ ਜ਼ੁਲਮ ਕਾਰਨ ਰੂਪੋਸ਼ ਹੋਣਾ ਪਿਆ ਹੈ । ਇਸ ਕੇਡਰ ਧਾਰੀ ਮਹਾਨ ਸ਼ਾਇਰ ਨੇ ਆਪਣੀ ਰਾਹ ਅਤੇ ਦ੍ਰਿੜ ਇਰਾਦੇ ਨਾ ਬਦਲੇ । ਇਹ ਬੁਧੀਜੀਵੀ ਵਿਦਵਾਨ ਲੱਖਾਂ ਮੁਸੀਬਤਾਂ ਝਲਦਾ ਹੋਇਆ , ਬੁਲੰਦ ਹੌਸਲੇ ਵਾਲਾ ਅਣਖੀ ਸਾਹਿਤਕਾਰ ਦੁਨੀਆ ਨੂੰ ਅੱਜ ਦੇ ਦਿਨ ਅਲਞਿਦਾ ਕਹਿ ਗਿਆ । ਅੱਜ ਉਸ ਵਿਸ਼ਵ ਪ੍ਰਸਿੱਧ ਮਹਾਨ ਕਵੀ ਨੂੰ ਯਾਦ ਕਰਦਿਆ, ਸ਼ਰਧਾਂਜਲੀ ਭੇਂਟ ਕਰਦਾ ਹੋਇਆ , ਪ੍ਰਣਾਮ ਕਰਦਾ ਹਾ ।
ਸੁਰਿੰਦਰ ਸੇਠੀ