ਪੇਸ਼ਕਾਰ: ਮਾਸਟਰ ਭੁਪਿੰਦਰ ਸਿੰਘ ਕੁਲਰੀਆਂ
ਪੰਜਾਬ ਦੀ ਲੋਕਧਾਰਾ ਦੇ ਬੋਲ ਕਿ ਜੋ ਲੋਕ ਜੜ੍ਹਾ ਨਾਲ ਜੁੜੇ ਰਹਿੰਦੇ ਹਨ ਉਹ ਹਮੇਸ਼ਾਂ ਫੁੱਲਦੇ ਅਤੇ ਵੱਧਦੇ ਹਨ ਅਜਿਹਾ ਹੀ ਦੇਖਣ ਨੂੰ ਮਿਲਿਆ ਮਾਨਸਾ ਦੇ ਪਿੰਡ ਧਰਮਪੁਰਾ ਵਿਖੇ ਜਿੱਥੇ ਸ਼੍ਰੀ ਅਸ਼ੋਕ ਕੁਮਾਰ ਤਾਇਲ ਅਤੇ ਉਹਨਾਂ ਦੇ ਪ
ਰਿਵਾਰ ਵੱਲ਼ੋਂ ਚਲਾਈ ਜਾਂਦੀ ਕਲਸ ਮੈਮੋਰੀਅਲ ਟਰੱਸਟ ਜਿਸਨੂੰ ਕਿ ਉਹਨਾਂ ਮਾਤਾ ਪਿਤਾ ਦੀ ਸਿਮ੍ਰਤੀ ਦੇ ਵਿੱਚ ਬਣਾਇਆ ਗਿਆ ਹੈ। ਜਿਸਨੂੰ ਚਲਾਉਣ ਦੇ ਵਿੱਚ ਸ਼੍ਰੀ ਅਸ਼ੋਕ ਕੁਮਾਰ ਤਾਇਲ ਜੀ ਦੇ ਪਰਿਵਾਰ ਤਿੰਨ ਭਰਾ, ਦੋ ਭੈਣ ਅਤੇ ਉਹਨਾਂ ਦੇ ਚਾਚਾ ਜੀ ਜੋ ਕਿ ਬਾਹਰ USA ਵਿੱਚ ਹਨ ਸਹਿਯੋਗ ਕਰਦੇ ਹਨ। ਧਰਮਪੁਰਾ ਤਾਇਲ ਪਰਿਵਾਰ ਦਾ ਪਿਛੋਕੜ ਪਿੰਡ ਹੈ ਲਗਭਗ ਅੱਜ ਤੋਂ 50 ਸਾਲ ਪਹਿਲਾਂ ਇਸ ਪਿੰਡ ਵਿੱਚੋਂ ਕਾਰੋਬਾਰ ਤਹਿਤ ਪਿੰਡ ਛੱਡ ਚੰਡੀਗੜ੍ਹ ਵਿਖੇ ਚਲੇ ਗਏ ਸਨ। ਤਾਇਲ ਪਰਿਵਾਰ ਵੱਲੋਂ ਇਸ ਟਰੱਸਟ ਦੇ ਜਰੀਏ ਆਪਣੇ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਧਰਮਪੁਰਾ ਨੰ ਸਕੂਲ ਨੂੰ ਲਾਇਬ੍ਰੇਰੀ ਦਾਨ ਵਜੋਂ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਲਾਇਬ੍ਰੇਰੀ ਦਾ ਸਾਰਾ ਕਾਰਜ ਸਕੂਲ ਇੰਚਾਰਜ ਵੱਲੋਂ ਸ੍ਰ. ਭੁਪਿੰਦਰ ਸਿੰਘ ਪੰਜਾਬੀ ਮਾਸਟਰ ਦੀ ਅਗਵਾਈ ਵਿੱਚ ਕੀਤਾ ਗਿਆ ਹੈ। ਪੁੱਛਣ ਤੇ ਪੰਜਾਬੀ ਮਾਸਟਰ ਦੁਆਰਾ ਦੱਸਿਆ ਗਿਆ ਕਿ ਇਸ ਤਰ੍ਹਾਂ ਦੀ ਖੂਬਸਰਤ ਲਾਇਬਰ੍ਰੀ ਬਨਾਉਣ ਦਾ ਆਈਡੀਆ ਉਹਨਾਂ ਦੁਆਰਾ ਇੱਕ ਹਿੰਦੀ ਫਿਲਮ ਤੋਂ ਇਸ ਅਈਡੀਏ ਨੂੰ ਲਿਆ ਗਿਆ ਹੈ। ਫਿਲਮ ਤੋਂ ਕੋਈ ਇਸ ਤਰ੍ਹਾਂ ਦਾ ਵੀ ਵਿਚਾਰ ਬਣਾ ਸਕਦਾ ਹੈ ਆਪਣੇ ਆਪ ਵਿੱਚ ਕਾਬਿਲ ਏ ਤਾਰਿਫ ਹੈ। ਤਾਇਲ ਪਰਿਵਾਰ ਦੀ ਸਕਾਰਤਮਕ ਸੋਚ ਹੈ ਕਿ ਉਹਨਾਂ ਦੇ ਪਿੰਡ ਦੇ ਬੱਚੇ I.P.S , PCS ਅਫ਼ਸਰ ਬਣਨ ਇਸ ਤੋਂ ਇਲਾਵਾ ਉੱਚ ਵਿੱਦਿਆ ਦੇ ਲਈ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਨ ਅਤੇ ਤਰੱਕੀ ਕਰਨ ਇਸ ਉੱਘੇ ਉਪਰਾਲੇ ਲਈ ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਚਾ ਪਿੰਡ ਓਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਅਤੇ ਹਮੇਸਾਂ ਉਹਨਾਂ ਦਾ ਰਿਣੀ ਰਹੇਗਾ।