ਲਹੌਰ-14 ਅਗਸਤ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੈਰਿਸ ਓਲੰਪਿਕ ਦੇ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਅਰਸ਼ਦ ਨਦੀਮ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਅਰਸ਼ਦ ਨਦੀਮ ਪਾਕਿਸਤਾਨ ਦੇ ਖਾਨੇਵਾਲ ਦੇ ਪਿੰਡ ਮੀਆਂ ਚੰਨੂ ਦਾ ਰਹਿਣ ਵਾਲਾ ਹੈ। ਨਦੀਮ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥਰੋਅ ਫਾਈਨਲ ਵਿੱਚ 92.97 ਮੀਟਰ ਦੀ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ। ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਤੋਹਫੇ ਵਜੋਂ 10 ਕਰੋੜ ਪਾਕਿਸਤਾਨੀ ਰੁਪਏ ਦਾ ਚੈੱਕ ਅਤੇ ਕਾਰ ਭੇਟ ਕੀਤੀ। ਖਾਸ ਗੱਲ ਇਹ ਹੈ ਕਿ ਕਾਰ ਦਾ ਨੰਬਰ 92.97 ਹੈ।
ਮਰੀਅਮ ਨਵਾਜ਼ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਉਹ ਨਦੀਮ ਦੀ ਮਾਂ ਨੂੰ ਵੀ ਮਿਲੇ। ਮਰੀਅਮ ਨਵਾਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਹੈ। ਅਰਸ਼ਦ ਨਦੀਮ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹ ਓਲੰਪਿਕ ਵਿੱਚ ਪਾਕਿਸਤਾਨ ਲਪਾਕਿਸਤਾਨ ਵਿੱਚ ਹਰ ਪਾਸੇ ਅਰਸ਼ਦ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਪਾਕਿਸਤਾਨ ਦੇ ਕਈ ਨਾਮੀ ਲੋਕਾਂ ਅਤੇ ਸੰਸਥਾਵਾਂ ਨੇ ਉਸ ਲਈ ਇਨਾਮਾਂ ਦਾ ਐਲਾਨ ਕੀਤਾ ਹੈ। ਪਾਕਿਸਤਾਨ ਨੂੰ ਓਲੰਪਿਕ ਵਿਚ 32 ਸਾਲਾਂ ਬਾਅਦ ਤਮਗਾ ਮਿਲਿਆ ਹੈ। ਸੋਨ ਤਗਮਾ ਜਿੱਤੇ ਨੂੰ 40 ਸਾਲ ਬੀਤ ਚੁੱਕੇ ਸਨ। ਅਰਸ਼ਦ ਨਦੀਮ ਨੇ ਹੁਣ ਇਸ ਸੋਕੇ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਰਸ਼ਦ ਨਦੀਮ ਨੂੰ ਲਗਾਤਾਰ ਇਨਾਮ ਮਿਲ ਰਹੇ ਹਨ। ਕਈ ਲੋਕਾਂ ਨੇ ਉਸ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ ਪਰ ਇਸ ਸਭ ਦੇ ਵਿਚਕਾਰ ਉਸ ਨੂੰ ਕੁਝ ਅਜੀਬ ਇਨਾਮ ਵੀ ਮਿਲ ਰਹੇ ਹਨ।ਈ ਪਹਿਲਾ ਵਿਅਕਤੀਗਤ ਸੋਨ ਤਗਮਾ ਜੇਤੂ ਬਣ ਗਿਆ ਹੈ। ਕਾਪੀ_ਖ਼ਬਰ ਇੰਟਰਨੈਟ