ਹਿਰਾਗਾਗਾ ( ਜਤਿੰਦਰ ਸਿੰਘ ਜਲੂਰ ) ਨੇੜਲੇ ਪਿੰਡ ਲਹਿਲ ਕਲਾਂ ਤੇ ਗੁਰ¨ ਤੇਗ ਬਹਾਦਰ ਨਗਰ ਲਹਿਲ ਕਲਾਂ ਦੀਆਂ ਪੰਚਾਇਤਾਂ, ਨੰਬਰਦਾਰਾਂ,ਵੱਖ ਵੱਖ ਕਮੇਟੀਆਂ, ਕਿਸਾਨ ਜਥੇਬੰਦੀਆਂ ਤੇ ਕਲੱਬਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਲਈ ਕਮਰ ਕਸ ਲਈ ਹੈ। ਦੋਵੇਂ ਪੰਚਾਇਤਾਂ ਤੇ ਅਗਾਂਹਵਧ¨ ਸੋਚ ਦੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਵਿਕਦੇ ਨਸ਼ਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ਬਾਬਾ ਅੜਕ ਦੇਵ ਜੀ ਦੇ ਸਥਾਨ ਵਿਖੇ ਇਕੱਠ ਕੀਤਾ ਗਿਆ । ਜਿਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਬਸੰਮਤੀ ਨਾਲ 75 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ, ਹਾਜਰ ਪਿੰਡ ਵਾਸੀਆਂ ਨੇ ਕਮੇਟੀ ਨੂੰ ਪ¨ਰਨ ਹਮਾਇਤ ਦੇਣ ਦਾ ਭਰੋਸਾ ਵੀ ਦਿੱਤਾ । ਇਸ ਮੌਕੇ ਕ ਗੱਲਬਾਤ ਕਰਦਿਆਂ ਮੇਟੀ ਮੈਂਬਰ ਜਸਵਿੰਦਰ ਸਿੰਘ ਰਿੰਪੀ ਸਰਪੰਚ ਲਹਿਲ ਕਲਾਂ , ਬਲਜੀਤ ਸਿੰਘ ਸਰਾਓ ਸਰਪੰਚ ਗੁਰ¨ ਤੇਗ ਬਹਾਦਰ ਨਗਰ ਲਹਿਲ ਕਲਾਂ ਨੇ ਕਿਹਾ ਕਿ ਭਾਵੇਂ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਵੀ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਪਰ ਸਮਾਜ ਵਿੱਚ ਫੈਲੇ ਨਸ਼ਿਆਂ ਦੇ ਕੋਹੜ ਨੂੰ ਦ¨ਰ ਕਰਨ ਲਈ ਹਰ ਇੱਕ ਨੂੰ ਅੱਗੇ ਆਉਣਾ ਪਵੇਗਾ । ਕਮੇਟੀ ਵੱਲੋਂ ਸਭ ਤੋਂ ਪਹਿਲਾਂ ਨਸ਼ੇ ਵੇਚਣ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲ ਕੇ ਇਹ ਧੰਦਾ ਨਾ ਕਰਨ ਲਈ ਬੇਨਤੀ ਕੀਤੀ ਜਾਵੇਗੀ, ਪਰ ਜੇਕਰ ਕੋਈ ਨਸ਼ਾ ਵੇਚਣ ਵਾਲਾ ਫਿਰ ਵੀ ਨਸ਼ਾ ਵੇਚਦਾ ਹੈ ਤਾਂ ਕਮੇਟੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਤੋਂ ਪਿੱਛੇ ਨਹੀਂ ਹਟੇਗੀ । ਨਸੇ ‘ਚ ਲੱਗੇ ਲੋਕਾਂ ਨੂੰ ਇਸ ਦਲਦਲ ‘ਚੋਂ ਕੱਢਣ ਲਈ ਜਾਗਰ¨ਕ ਕੀਤਾ ਜਾਵੇਗਾ ਅਤੇ ਨਸ਼ੇ ਛੱਡਣ ਵਾਲਿਆਂ ਦਾ ਇਲਾਜ ਵੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਕਿਸੇ ਪਿੰਡ ਅੰਦਰ ਓਦੋਂ ਤੱਕ ਨਸ਼ਿਆਂ ਨੂੰ ਠੱਲ ਨਹੀਂ ਪੈ ਸਕਦੀ ਜਦੋਂ ਤੱਕ ਪਿੰਡ ਵਾਸੀ ਅਤੇ ਨਸ਼ਾਗ੍ਰਸਤ ਵਿਅਕਤੀ ਦਾ ਪਰਿਵਾਰ, ਨਸæੇ ਵਿਰੋਧੀ ਕਮੇਟੀ ਅਤੇ ਪੁਲਸ ਦਾ ਸਾਥ ਨਹੀਂ ਦੇਣਗੇ । ਇਸ ਮੌਕੇ ਜਗਤਾਰ ਸਿੰਘ ਨੰਬਰਦਾਰ ,ਕੁਲਵੰਤ ਸਿੰਘ ਨੰਬਰਦਾਰ , ਜਗਵਿੰਦਰ ਸਿੰਘ ਨੰਬਰਦਾਰ,ਗੁਰਜੀਤ ਸਿੰਘ ਬਿੱਲ¨ ,ਕੁਲਵੰਤ ਸਿੰਘ, ਸਤਗੁਰ ਸਿੰਘ ਸੱਤ¨ ,ਜਸਵਿੰਦਰ ਸਿੰਘ ਬਿੰਦਰੀ ,ਪ੍ਰੀਤਮ ਸਿੰਘ ਇਕਾਈ ਪ੍ਰਧਾਨ ਭਾਕਿਯ¨ ਉਗਰਾਹਾਂ, ਮਾਸਟਰ ਹਰਪਾਲ ਸਿੰਘ ,ਜਸਪਾਲ ਸਿੰਘ ਕਾਲਾ, ਰਣਜੀਤ ਸਿੰਘ ਬਾਲੀਆ ਸਾਬਕਾ ਸਰਪੰਚ ,ਰਿੰਕ¨, ਕੁਲਵੰਤ ਸਿੰਘ ਲਾਲਾ ,ਗੁਰਵਿੰਦਰ ਸਿੰਘ ਬਬਲਾ ,ਪਾਲਾ ਸਿੰਘ ,ਸੁਖਵਿੰਦਰ ਸਿੰਘ ਕੋਕੀ, ਜਗਦੇਵ ਸਿੰਘ ਪ੍ਰਧਾਨ,ਰਣਬੀਰ ਸਿੰਘ ਨਿੱਕਾ , ਮਹਿਲਾ ਕਿਸਾਨ ਆਗ¨ ਪਰਮਜੀਤ ਕੌਰ ,ਮਜæਦ¨ਰ ਮੁਕਤੀ ਮੋਰਚਾ ਦੇ ਆਗ¨ ਬਲਜੀਤ ਕੌਰ, ਗੁਰਮੇਲ ਕੌਰ ,ਰਣਜੀਤ ਕੌਰ , ਅਮਰਜੀਤ ਕੌਰ, ਨਿਰਮਲ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਸੰਤ ਸਿੰਘ, ਗੁਰਬਚਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਤੇ ਪਿੰਡ ਵਾਸੀ ਹਾਜæਰ ਸਨ। ਇਸ ਸਬੰਧੀ ਥਾਣਾ ਲਹਿਰਾ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੂੰ ਨਸ਼ਿਆਂ ਤੋਂ ਦ¨ਰ ਰੱਖਣਾ ਬਹੁਤ ਜæਰ¨ਰੀ ਹੈ, ਕਿਉਂਕਿ ਨਸæੇ ਜਿੱਥੇ ਨੌਜਵਾਨਾਂ ਨੂੰ ਸਰੀਰਕ ਤੌਰ ‘ਤੇ ਖੋਖਲਾ ਕਰ ਦਿੰਦੇ ਹਨ, ਉਥੇ ਸਾਡੇ ਸਮਾਜ ‘ਤੇ ਵੀ ਇੱਕ ਕਲੰਕ ਹਨ। ਉਨ੍ਹਾਂ ਕਿਹਾ ਕਿ ਨਸiæਆਂ ਦੇ ਖਾਤਮੇ ਲਈ ਇਕੱਲੀ ਪੁਲੀਸ ਹੀ ਕਾਫੀ ਨਹੀਂ, ਲੋਕਾਂ ਨੂੰ ਵੀ ਨਸiæਆਂ ਦੇ ਖਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ, ਅਤੇ ਨਸæੇ ਦੇ ਸੌਦਾਗਰਾਂ ਦੀ ਬਿਨਾਂ ਕਿਸੇ ਝਿਜਕ ਤੋਂ ਸ¨ਚਨਾ ਦੇਣੀ ਚਾਹੀਦੀ ਹੈ।