ਬੋਹਾ , 04ਅਗਸਤ- (ਨਰੰਜਣ ਬੋਹਾ) ਨਗਰ ਪੰਚਾਇਤ ਬੋਹਾ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਨੇ ਅੱਜ ਲਗਾਤਾਰ ਤੀਜੇ ਦਿਨ ਪੰਜਾਬ ਸਰਕਾਰ ਦੀ ਅਰਥੀ ਫੂਕੀ ਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜ਼ੀ ਕੀਤੀ । ਇਸ ਸਮੇ ਉਨ੍ਹਾ ਮੰਗ ਕੀਤੀ ਕਿ ਸਮੂਹ ਸਫਾਈ ਕਰਮਚਾਰੀਆਂ ਨੂੰ ਠੇਕੇਦਾਰੀ ਸਿਸਟਮ ਵਿੱਚੋ ਕੱਢ ਕੇ ਸਰਕਾਰੀ ਮੁਲਾਜ਼ਮ ਹੋਣ ਦਾ ਦਰਜ਼ਾ ਦਿੱਤਾ ਜਾਵੇ। ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਿਤ ਕਰਦਿਆਂ ਸ਼ਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਈਸ਼ਵਰ ਸਿੰਘ ਤੇ ਸਾਬਕਾ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਵਾਰ ਵਾਰ ਉਨ੍ਹਾ ਨੂੰ ਲਾਰੇ ਲਾਏ ਹਨ ਕਿ ਠੇਕੇਦਾਰੀ ਸਿਸਟਮ ਦਾ ਖਾਤਮਾ ਕਰਕੇ ਉਹਨਾਂ ਦੀਆ ਸੇਵਾਵਾਂ ਸਰਕਾਰ ਦੇ ਅਧੀਂਨ ਲਿਆਦੀਆਂ ਜਾਣਗੀਆ ਪਰ ਕਿਸੇ ਵੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਂਅਦ ਉਨ੍ਹਾਂ ਦੀ ਇਸ ਹੱਕੀ ਮੰਗ ਬਾਰੇ ਧਿਆਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਗਰੀਬਾਂ ਦੀ ਹਾਮੀ ਕਹਾਉਣ ਵਾਲੀ ਆਮ ਆਦਮੀ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ । ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦਾ ਸਬਰ ਦਾ ਪਿਆਲਾ ਭਰ ਚੁੱਕਾ ਹੈ ਤੇ ਸਰਕਾਰ ਨੇ ਛੇਤੀ ਹੀ ਇਹ ਮੰਗ ਨਾ ਮੰਨੀ ਤਾਂ ਸੰਘਰਸ਼ ਹੋਰ ਤੇਜ ਕਰ ਦਿੱਤਾ ਜਾਵੇਗਾ।