ਭੀਖੀ, 8 ਅਕਤੂਬਰ -ਕਰਨ ਭੀਖੀ


ਰੌਇਲ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰ ਲਾਇਬ੍ਰੇਰੀ ਬਠਿੰਡਾ ਦਾ ਦੌਰਾ ਵਿਦਿਆਰਥੀਆਂ ਦੀ ਕਿਤਾਬਾਂ ਅਤੇ ਆਧੁਨਿਕ ਤਕਨਾਲੋਜੀ ਪ੍ਤੀ ਚੇਤਨਾ ਵਧਾਉਣ ਹਿੱਤ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੇ ਲਾਇਬ੍ਰੇਰੀ ਵਿਭਾਗ ਅਤੇ ਕੰਪਿਊਟਰ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰ ਲਾਇਬ੍ਰੇਰੀ ਬਠਿੰਡਾ ਦਾ ਦੌਰਾ ਕੀਤਾ ਗਿਆ। ਇਸ ਟੂਰ ਦੌਰਾਨ 60 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੂਰ ਦਾ ਇੱਕ ਮਨੋਰਥ ਜਿੱਥੇ ਲਾਇਬ੍ਰੇਰੀ ਸਾਇੰਸ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਤਰਤੀਬ-ਬੱਧ ਸੈਟਿੰਗ, ਕੈਟਾਲਾਗ ਅਤੇ ਕਲਾਸੀਫਿਕੇਸ਼ਨ ਬਾਰੇ ਜਾਣਕਾਰੀ ਦੇਣਾ ਤੇ ਨਾਲ ਹੀ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਸੀ ਅਤੇ ਦੂਜਾ ਮਹੱਤਵਪੂਰਨ ਮਨੋਰਥ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਤੋਂ ਜਾਣੂ ਕਰਵਾਉਣਾ ਵੀ ਸੀ। ਟੈਕਨੀਕਲ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਆਧੁਨਿਕ ਲੈਬਜ਼ ਤੇ ਸਹੂਲਤਾਂ ਨਾਲ ਜਾਣੂ ਕਰਵਾਉਣ ਤੋਂ ਬਿਨਾਂ 3-D ਪਿ੍ੰਟਰ , ਲੈਂਜਰ ਕੰਟਿਗ ਬਾਰੇ ਸੰਪੂਰਨ ਜਾਣਕਾਰੀ ਡਾ਼ ਹਰਮਿਤਪਾਲ ਸਿੰਘ ਨੇ ਦਿੱਤੀ। ਸੈਂਟਰ ਲਾਇਬ੍ਰੇਰੀ ਦੇ ਮੁਖੀ ਡਾ਼ ਇਕਬਾਲ ਸਿੰਘ ਬਰਾੜ ਨੇ ਲਾਇਬ੍ਰੇਰੀ ਪ੍ਤੀ ਵਿਦਿਆਰਥੀਆਂ ਦੀ ਚੇਟਕ ਵਧਾਉਣ ਲਈ,ਉਹਨਾਂ ਨੂੰ ਜਿਆਦਾ ਸਮਾਂ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਲਈ ਕਿਹਾ ਅਤੇ ਉਹਨਾਂ ਨੇ ਈ- ਲਾਇਬ੍ਰੇਰੀ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡਿਪਾਰਟਮੈਂਟ ਆਫ਼ ਲਾਇਬ੍ਰੇਰੀ ਸਾਇੰਸ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਲਾਇਬ੍ਰੇਰੀ ਦਾ ਦੌਰਾ ਕਰਵਾਇਆ, ਵਿਦਿਆਰਥੀਆਂ ਨੇ ਹਰੇਕ ਸੈਕਸ਼ਨ ਵਿੱਚ ਪਈਆਂ ਕਿਤਾਬਾਂ ਨੂੰ ਗਹੁ ਨਾਲ ਵੇਖਿਆ ਤੇ ਕੈਟਾਲਾਗਿੰਗ ਸੰਬੰਧੀ ਗਿਆਨ ਹਾਸਿਲ ਕੀਤਾ। ਕਾਲਜ ਦੇ ਲਾਇਬ੍ਰੇਰੀ ਵਿਭਾਗ ਦੇ ਮੁਖੀ ਅਸਿ. ਪੋ੍. ਵਨੀਤਾ ਨੇ ਦੱਸਿਆ ਕਿ ਇੱਥੇ ਅਸੀਂ ਵਿਦਿਆਰਥੀਆਂ ਨੂੰ ਇਹ ਵਿਖਾਉਣ ਲਈ ਲੈ ਕੇ ਆਏ ਹਾਂ ਕਿ ਕਿਸ ਤਰੀਕੇ ਨਾਲ ਅਤੇ ਕਿਵੇ ਅਸੀਂ ਲਾਇਬ੍ਰੇਰੀ ਨਾਲ ਜੁੜ ਸਕਦੇ ਹਾਂ ਜਾਂ ਕਿਵੇਂ ਅਸੀਂ ਕਿਤਾਬਾਂ ਦੇ ਹੋਰ ਨੇੜੇ ਜਾ ਕੇ ਆਪਣੇ ਗਿਆਨ ‘ਚ ਵਾਧਾ ਕਰ ਸਕਦੇ ਹਾਂ। ਇਸ ਦੇ ਨਾਲ ਹੀ ਕੰਪਿਊਟਰ ਵਿਭਾਗ ਦੇ ਮੁਖੀ ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਟੂਰ ਦਾ ਮੰਤਵ ਵਿਦਿਆਰਥੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਵੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਨਵੀਂ ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਲਾਇਬ੍ਰੇਰੀ ਵਿਭਾਗ ਅਤੇ ਕੰਪਿਊਟਰ ਵਿਭਾਗ ਵੱਲੋਂ ਕੀਤਾ ਇਹ ਉੱਦਮ ਬਹੁਤ ਹੀ ਸਲਾਘਾਯੋਗ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਤੇ ਲਾਇਬ੍ਰੇਰੀ ਵਿੱਚ ਕਿਤਾਬਾਂ ਦੇ ਰੱਖ-ਰਖਾਵ ਦੀ ਜਾਣਕਾਰੀ ਹਾਸਲ ਹੁੰਦੀ ਹੈ। ਵਿਦਿਆਰਥੀਆਂ ਨੇ ਇਸ ਟੂਰ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਇਸ ਵਿੱਦਿਅਕ ਟੂਰ ਤੋਂ ਕਾਫ਼ੀ ਗਿਆਨ ਹਾਸਿਲ ਕੀਤਾ।ਅਸਿ. ਪ੍ਰੋ. ਸਰਬਜੀਤ ਕੌਰ ਅਤੇ ਅਸਿ. ਪੋ੍.ਗਗਨਦੀਪ ਕੌਰ ਨੇ ਵੀ ਟੂਰ ਦੌਰਾਨ ਪੂਰਾ ਸਹਿਯੋਗ ਦਿੱਤਾ।ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਇਸ ਟੂਰ ਲਈ ਲਾਇਬ੍ਰੇਰੀ ਵਿਭਾਗ ਅਤੇ ਕੰਪਿਊਟਰ ਵਿਭਾਗ ਨੂੰ ਵਧਾਈ ਦਿੱਤੀ ਤੇ ਅਜਿਹੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਕਿਹਾ।