ਨਵੀਂ ਦਿੱਲੀ, 1 ਸਤੰਬਰ, 2023 – ਤੇਲ ਕੰਪਨੀਆਂ ਨੇ ਅੱਜ ਯਾਨੀ 1 ਸਤੰਬਰ ਤੋਂ ਵਪਾਰਕ ਐਲਪੀਜੀ ਸਿਲੰਡਰ (19 ਕਿਲੋਗ੍ਰਾਮ) ਦੀ ਕੀਮਤ 158 ਰੁਪਏ ਘਟਾ ਦਿੱਤੀ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋਣਗੀਆਂ। ਇਸ ਕਾਰਨ ਦਿੱਲੀ ‘ਚ 19 ਕਿਲੋ ਦੇ ਸਿਲੰਡਰ ਦੀ ਕੀਮਤ 1680 ਰੁਪਏ ਤੋਂ ਘੱਟ ਕੇ 1522 ਰੁਪਏ ‘ਤੇ ਆ ਗਈ ਹੈ। ਹਾਲਾਂਕਿ, ਅੱਜ ਘਰੇਲੂ ਐਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਕੇਂਦਰ ਸਰਕਾਰ ਨੇ ਬੀਤੇ ਦਿਨ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ।
ਇਸ ਦੇ ਨਾਲ ਹੀ ਕੋਲਕਾਤਾ ‘ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1802 ਰੁਪਏ ਤੋਂ ਘੱਟ ਕੇ 1636 ਰੁਪਏ ‘ਤੇ ਆ ਗਈ ਹੈ। ਮੁੰਬਈ ‘ਚ ਇਸ ਦੀ ਕੀਮਤ ਪਹਿਲਾਂ 1640 ਰੁਪਏ ਸੀ, ਜੋ ਘੱਟ ਕੇ 1482 ਰੁਪਏ ‘ਤੇ ਆ ਗਈ ਹੈ। ਵਪਾਰਕ ਐਲਪੀਜੀ ਸਿਲੰਡਰ ਜੋ ਪਹਿਲਾਂ ਚੇਨਈ ਵਿੱਚ 1852 ਰੁਪਏ ਵਿੱਚ ਉਪਲਬਧ ਸੀ ਹੁਣ 1695 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ 29 ਅਗਸਤ ਨੂੰ ਸਰਕਾਰ ਨੇ ਘਰੇਲੂ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ।