20 ਸਤੰਬਰ (ਪੱਤਰ ਪ੍ਰੇਰਕ) ਦੇਸ ਪੰਜਾਬ ਬਿਊਰੋ: ਪੰਜਾਬ ਦੀਆਂ ਵੱਖ ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਪੰਚਾਇਤਾਂ ਵਿੱਚੋਂ ਰਿਟਾਇਰ ਹੋਏ ਮੁਲਾਜ਼ਮਾਂ ਦੀ ਯੂਨੀਅਨ “ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ” ਦੇ ਸੂਬਾ ਪ੍ਰਧਾਨ ਦੀ ਚੋਣ 28 ਸਤੰਬਰ ਦਿਨ ਸ਼ਨੀਵਾਰ ਨੂੰ ਬਾਘਾ ਪੁਰਾਣਾ ਜਿਲ੍ਹਾ ਮੋਗਾ ਵਿਖੇ ਹੋ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਦੀ ਚੋਣ ਕਰਨ ਤੋਂ ਇਲਾਵਾ ਰਿਟਾਇਰਡ ਮਿਉਂਸਪਲ ਕ੍ਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਯੂਨੀਅਨ ਦੇ ਮੌਜੂਦਾ ਸੂਬਾ ਪ੍ਰਧਾਨ ਸ੍ਰੀ ਭੋਲਾ ਸਿੰਘ ਬਠਿੰਡਾ ਅਤੇ ਸੂਬਾ ਜਨਰਲ ਸਕੱਤਰ ਸ੍ਰੀ ਧਰਮਿੰਦਰ ਬਾਂਡਾ ਸਰਹੰਦ ਨੇ ਸਮੁੱਚੇ ਰਿਟਾਇਰਡ ਮਿਉਂਸਪਲ ਕ੍ਰਮਚਾਰੀਆਂ ਨੂੰ ਅਪੀਲ ਕੀਤੀ ਕਿ ਹਰੇਕ ਨਗਰ ਨਿਗਮ/ਕੌਂਸਲ/ਪੰਚਾਇਤ ਵਿੱਚੋਂ ਘੱਟੋ-ਘੱਟ 2-3 ਰਿਟਾਇਰਡ ਮੁਲਾਜ਼ਮ ਇਸ ਚੋਣ ਵਿੱਚ ਭਾਗ ਜਰੂਰ ਲੈਣ।