10 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਡੀ ਸੀ ਸਹਿਬ ਅਤੇ ਡੀ ਐਸ ਐਸ ਓ, ਅਤੇ ਰਾਸ਼ਟਰੀ ਦਿਵਿਆੰਗ ਐਸੋਸੀਏਸ਼ਨ ਵੱਲੋਂ ਦਿਵਿਆਂਗ ਭੈਣ ਭਰਾਵਾਂ ਲਈ ਡੀ, ਸੀ, ਦਫ਼ਤਰ ਤਹਿਸੀਲ ਕੰਪਲੈਕਸ ਵਿੱਚ ਸੈਮੀਨਾਰ ਕਰਵਾਇਆ ਗਿਆ ਉਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦਿਵਿਆਂਗ ਭੈਣ ਭਰਾਵਾਂ ਨੇ ਹਿਸਾ ਲਿਆ ਇਸ ਸੈਮੀਨਾਰ ਵਿੱਚ ਅੰਗਹੀਣ ਭੈਣ ਭਰਾਵਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ,ਦੋ ਘੰਟੇ ਪ੍ਰਸ਼ਾਸਨ ਨਾਲ ਗੱਲਬਾਤ ਚੱਲੀ ਰਾਸ਼ਟਰੀ ਦਿਵਿਆੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਲੱਖਾ ਸਿੰਘ ਸੰਘਰ, ਅਤੇ ਅਜੇ ਕੁਮਾਰ ਸਾਂਸੀ ਅਤੇ ਬਾਕੀ ਆਗੁਆਂ ਵਲੋਂ ਅੰਗਹੀਣਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਪ੍ਰਸ਼ਾਸਨ ਸਾਹਮਣੇ ਖੁਲ ਕੇ ਗੱਲਬਾਤ ਰਖੀ ਗਈ ਅਤੇ ਜਲਦੀ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਿਹਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਵੀ ਦਿਵਿਆਂਗਾ ਦੀਆਂ ਮੁਸਕਲਾਂ ਬੜੇ ਗੌਰ ਨਾਲ ਸੁਣੀਆਂ ਗਾਈਆਂ ਅਤੇ ਜੋ ਮੰਗਾਂ ਲੋਕਲ ਪ੍ਰਸ਼ਾਸਨ ਦੇ ਪੁਰੀਆਂ ਕਰਨ ਵਾਲੀਆਂ ਹਨ ਜਿਵੇਂ ਕਿ 1,ਦਿਵਿਆਂਗਾਂ ਨੂੰ ਨਰੇਗਾ ਵਿੱਚ ਰੁਜ਼ਗਾਰ, 2,ਦਫ਼ਤਰਾਂ ਵਿੱਚ ਪਹਿਲ ਦੇ ਆਧਾਰ ਤੇ ਸੁਣਵਾਈ,3,ਹਰ ਇਕ ਅਦਾਰੇ ਵਿੱਚ ਪਾਰਕਿੰਗ ਫਿਰੀ 4, ਰੋਜ਼ਗਾਰ ਚਲਾਉਣ ਲਈ ਬਿਨਾਂ ਗਰੰਟੀ ਬਿਨਾਂ ਵਿਆਜ 5, ਲੱਖ ਰੁਪਏ ਦਾ ਲੋਨ 6, ਪ੍ਰਾਈਵੇਟ ਅਦਾਰਿਆਂ ਵਿੱਚ ਦਿਵਿਆਂਗਾ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਇਹਨਾਂ ਮੰਗਾਂ ਨੂੰ ਪੁਰੀਆਂ ਕਰਨ ਵਾਦਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਪ੍ਰਤੀ ਮੰਗਾਂ ਜਿਵੇਂ ਕਿ 1 ਪੈਨਸ਼ਨ ਵਿੱਚ ਵਾਧਾ,2,ਬੈਕ ਲਾਗ ਚਾਰ ਪਰਸੈਂਟ ਕੋਟਾ ਅਤੇ ਹੋਰ ਕਈ ਸਾਰੇ ਮੁੱਦੇ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਅਤੇ ਓਹਨਾ ਨੂੰ ਪੁਰਾ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਰਾਸ਼ਟਰੀ ਦਿਵਿਆੰਗ ਐਸੋਸੀਏਸ਼ਨ ਪੰਜਾਬ ਦੇ ਸੁਬਾ ਸਕੱਤਰ ਅਜੇ ਕੁਮਾਰ ਸਾਂਸੀ, ਸੁਬਾ ਪ੍ਰਧਾਨ ਲੱਖਾ ਸਿੰਘ ਸੰਘਰ, ਸੀਨੀਅਰ ਸਲਾਹਕਾਰ ਰਣਧੀਰ ਸਿੰਘ, ਜ਼ਿਲ੍ਹਾ ਪ੍ਰਧਾਨ ਪਾਲਾ ਸਿੰਘ ਰਾਮਨਗਰ, ਜ਼ਿਲ੍ਹਾ ਸਕੱਤਰ ਗੁਰਜੰਟ ਸਿੰਘ ਭਾਗੀਵਾਂਦਰ, ਜ਼ਿਲ੍ਹਾ ਵਾਈਸ ਜਨਰਲ ਸੇਕਟਰੀ ਰੁਪ ਸਿੰਘ, ਜਨਰਲ ਸੇਕਟਰੀ ਬਲਜਿੰਦਰ ਸਿੰਘ,ਮੀਤ ਪ੍ਰਧਾਨ ਮੇਜਰ ਸਿੰਘ, ਸੀਨੀਅਰ ਆਗੂ ਗੁਰਵਿੰਦਰ ਸਿੰਘ,ਜੱਸੀ ਕੌਰ ਹਰਮਨ ਸ਼ਰਮਾ ਟਿੰਕੂ ਕੁਮਾਰ,ਕਿਰਨ ਜੀਤ ਕੌਰ, ਗੁਰਦੀਪ ਸਿੰਘ ਮੰਡੀਕਲਾਂ,ਜੱਗਾ ਸਿੰਘ ਮੀਆਂ ਰਾਜ ਕੁਮਾਰ ਪੱਤਰਕਾਰ, ਨਰੇਸ਼ ਕੁਮਾਰ,ਗੋਰਾ ਸਿੰਘ ਗਿੱਲ, ਸੁਖਬੀਰ ਕੌਰ,ਅਮਨ ਦਸੌਂਦੀਆ ਮਾਨਸਾ, ਚੋਪੜਾ ਮਾਨਸਾ, ਅਤੇ ਹੋਰ ਬਹੁਤ ਸਾਰੇ ਆਗੂ ਅਤੇ ਮੈਂਬਰ ਸ਼ਾਮਲ ਸਨ