06 ਅਪ੍ਰੈਲ (ਸੁਖਪਾਲ ਸਿੰਘ ਬੀਰ) ਬੁਢਲਾਡਾ: ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਅਦਾਰੇ ਰਾਸ਼ਟਰੀ ਗ੍ਰਾਮੀਣ ਸਿਕਸ਼ਾ ਟਰੱਸਟ ਵੱਲੋਂ ਬੁਢਲਾਡਾ ਵਿਖੇ ਇਸ ਹਲਕੇ ਦਾ ਪਹਿਲਾ ਪਲੇਅ ਵੇਅ ਸਕੂਲ ਸਥਾਪਿਤ ਕੀਤਾ ਜਾ ਰਿਹਾ ਹੈ। ਜਿਸਦਾ ਮਾਟੋ ਹੈ ‘ਸਾਡਾ ਉਦੇਸ਼ ਸਾਡਾ ਵਿਸਵਾਸ਼
ਖੇਡਣ ਤੇ ਸਿੱਖਣ ਰਾਹੀਂ ਵਿਕਾਸ।’ ਇਸ ਸੰਸਥਾ ਰਾਹੀਂ ਪਹਿਲਾਂ ਵੀ 10ਵੀਂ, 12ਵੀਂ ਪਾਸ ਬੱਚਿਆਂ ਨੂੰ ਬਹੁਤ ਸਾਰੇ ਕੰਪਿਊਟਰ ਕੋਰਸਾਂ ਤੋਂ ਇਲਾਵਾ ਅਲੱਗ ਅਲੱਗ ਖੇਤਰਾਂ ਦੇ ਕਿੱਤਾਮੁਖੀ ਕੋਰਸ ਵਾਜ਼ਿਬ ਖ਼ਰਚੇ ਤੇ ਕਰਵਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸੰਚਾਲਕ ਗੁਰਵਿੰਦਰ ਸਿੰਘ ਖੋਖਰ ਤੇ ਦੀਪਕ ਨਾਗਪਾਲ ਜੀ ਨੇ ਦੱਸਿਆ ਕਿ ਇਹ ਸਕੂਲ ਇਲਾਕੇ ਦੀ ਮੁੱਖ ਲੋੜ ਨੂੰ ਦੇਖਦੇ ਹੋਏ ਸਥਾਪਿਤ ਕੀਤਾ ਗਿਆ ਹੈ। ਇਸਦੀ ਸ਼ੁਰੂਆਤ 7 ਅਪ੍ਰੈਲ ਨੂੰ ਸੁਖਮਨੀ ਸਾਹਿਬ ਦੇ ਪਾਠ ਰਾਹੀਂ ਕਰਨ ਜਾ ਰਹੇ ਹਾਂ ਤੇ ਇਸ ਮੌਕੇ ਅਤੇ ਸਕੂਲ ਦੇ ਉਦਘਾਟਨ ਲਈ ਇਲਾਕੇ ਦੀ ਸੰਗਤ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸਕੂਲ ਦੇ ਉਦੇਸ਼ ਬਾਰੇ ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਇਹ ਸਕੂਲ ਬਚਪਨ ਤੋਂ ਦੂਸਰੀ ਕਲਾਸ ਤੱਕ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਸਿੱਖਿਆ ਮੁਹਈਆ ਕਰਵਾਏਗਾ। ਉਹ ਸਟੈਂਡ ਕਰਕੇ ਹੀ ਸਟੈਂਡਰਡ ਬਣਾਉਣਾ ਚਾਹੁੰਦੇ ਹਨ ਤੇ ਕੱਲ੍ਹ ਵੀ ਰਤੀਆ ਨੇੜਲੇ ਪਿੰਡ ਅਹਿਰਮਾ ਵਿਖੇ ਆਪਣੀ ਇਸੇ ਤਰ੍ਹਾਂ ਦੀ ਇੱਕ ਬ੍ਰਾਂਚ ਦੀ ਸ਼ੁਰੂਆਤ ਕਰਕੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਵੀ ਉਨ੍ਹਾਂ ਦੁਆਰਾ ਇਲਾਕੇ ਵਿੱਚ ਗ਼ਰੀਨ ਵੈਲੀ ਤੇ ਕੇ. ਕੇ. ਮਾਡਲ ਸਕੂਲ ਚਲਾਏ ਜਾ ਰਹੇ ਹਨ। ਟਰੱਸਟ ਦੇ ਮੁਖੀ ਰਾਜੀਵ ਧਮੀਜਾ ਜੀ ਹਨ ਜੋ ਇਸ ਸੋਚ ਨੂੰ ਮੁੱਖ ਰੱਖਦੇ ਹਨ ਕਿ ‘ਸਫ਼ਲ ਆਦਮੀ ਕੋਈ ਅਲੱਗ ਤਰ੍ਹਾਂ ਦਾ ਕੰਮ ਨਹੀਂ ਕਰਦੇ ਬਲਕਿ ਉਹ ਤਾਂ ਉਸੇ ਕੰਮ ਨੂੰ ਹੀ ਅਲੱਗ ਢੰਗ ਨਾਲ ਕਰਦੇ ਹਨ।’
ਨਵੇਂ ਸਕੂਲ ਦੀ ਪ੍ਰਿੰਸੀਪਲ ਡਾ. ਮੰਜੂ ਧਮੀਜਾ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੀ ਸਿੱਖਿਆ ਦੀ ਨੀਂਹ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਕਿਉਂਕਿ ਕਿਸੇ ਵੀ ਇਮਾਰਤ, ਵਿਚਾਰ, ਸਿੱਖਿਆ ਜਾਂ ਦਿਮਾਗ਼ ਦੀ ਨੀਂਹ ਕਹੋ ਜਾਂ ਬੇਸ ਮਜ਼ਬੂਤ ਹੋਣ ਨਾਲ ਹੀ ਉਸਨੇ ਅੱਗੇ ਤਰੱਕੀ ਕਰਨੀ ਹੈ।
ਰਾਸ਼ਟਰੀ ਗ੍ਰਾਮੀਣ ਸਿਕਸ਼ਾ ਸੰਸਥਾ ਵੱਲੋਂ ਬੁਢਲਾਡੇ ‘ਚ ਪਹਿਲੇ ਪਲੇਅ ਵੇਅ ਸਕੂਲ ਦੀ ਸਥਾਪਨਾ
Highlights
- #mansanews #budlada
Leave a comment