ਬੁਢਲਾਡਾ, 8 ਸਤੰਬਰ(ਸੋਨੂੰ ਕਟਾਰੀਆ)
5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਅੰਗਰੇਜ਼ੀ ਮਾਸਟਰ ਗੁਰਪ੍ਰੀਤ ਸਿੰਘ ਨੂੰ ਬੀਤੇ ਦਿਨੀਂ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਤੌਰ ‘ਤੇ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਅੱਜ ਸਵੇਰੇ ਸਕੂਲ ਪੁੱਜਣ ‘ਤੇ ਸ ਗੁਰਪ੍ਰੀਤ ਸਿੰਘ, ਜਰਨੈਲ ਕੌਰ (ਮਾਤਾ ਜੀ), ਜਸਪ੍ਰੀਤ ਸਿੰਘ (ਭਰਾ) , ਜਸਵੀਰ ਕੌਰ (ਭਰਜਾਈ) ਅਤੇ ਰਾਜਵੀਰ ਕੌਰ (ਭੈਣ) ਪਰਿਵਾਰਕ ਮੈਂਬਰਾਂ ਨੂੰ ਹਾਰਾਂ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਮੂਹ ਸਟਾਫ਼, ਵਿਦਿਆਰਥੀਆਂ , ਐੱਸ ਐੱਮ ਸੀ ਕਮੇਟੀ, ਨਗਰ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਮੁੱਖ ਗੇਟ ਤੋਂ ਲੈ ਕੇ ਪੰਡਾਲ ਤੱਕ ਗੁਰਪ੍ਰੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਸਟੇਜ ਸਕੱਤਰ ਵਜੋਂ ਸ ਗੁਰਦੀਪ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਨੂੰ ਰਾਜ ਅਧਿਆਪਕ ਐਵਾਰਡ ਵਜੋਂ ਸਨਮਾਨਿਤ ਹੋਣ ਦੀ ਖ਼ੁਸ਼ੀ ਵਿਚ ਕਵਿਤਾ ਤੇ ਲੋਕ ਗੀਤਾਂ ਰਾਹੀਂ ਵਧਾਈ ਦਿੱਤੀ । ਇਸ ਮੌਕੇ ਰੇਨੂੰ ਬੇਗਮ, ਖੁਸ਼ਪ੍ਰੀਤ ਕੌਰ, ਮਨਜੋਤ ਕੌਰ, ਸਵਨੀਤ ਕੌਰ, ਮਨਦੀਪ ਕੌਰ, ਲੈਕਚਰਾਰ ਸੰਦੀਪ ਕੌਰ ਅਤੇ ਮੈਡਮ ਮਮਤਾ ਰਾਣੀ ਵੱਲੋਂ ਭਾਸ਼ਨ, ਕਵਿਤਾਵਾਂ ਰਾਹੀਂ ਆਪਣੇ ਗੁਰਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ। ਵਿਦਿਆਰਥੀਆਂ ਨੇ ਇਸ ਵਡਮੁੱਲੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੇ ਦੱਸੇ ਨਕਸ਼ੇ ਕਦਮਾਂ ’ਤੇ ਚੱਲ ਕੇ ਆਪਣੇ ਸਕੂਲ, ਨਗਰ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਅਹਿਦ ਲਿਆ। ਇਸ ਮੌਕੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅਰੁਣ ਕੁਮਾਰ ਗਰਗ , ਪ੍ਰਿੰਸੀਪਲ ਗੁਰਮੀਤ ਸਿੰਘ ਬੀ. ਐਨ.ਓ , ਗੁਰਚਰਨ ਸਿੰਘ ਰੰਘੜਿਆਲ, ਜਸਪਾਲ ਸਿੰਘ (ਆਮ ਆਦਮੀ ਪਾਰਟੀ), ਐਸ ਐਮ ਸੀ ਚੇਅਰਮੈਨ ਗੁਰਸੇਵਕ ਸਿੰਘ, ਸੁਖਦੀਪ ਸਿੰਘ ਸੀਪ, ਸੁੱਖਾ ਸਿੰਘ ਧਲੇਵਾਂ, ਆਦਿ ਨੇ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਮਾਸਟਰ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਿੱਖਿਆ ਖੇਤਰ ਵਿੱਚ ਪਾਏ ਗਏ ਅਹਿਮ ਯੋਗਦਾਨ ਦਾ ਜ਼ਿਕਰ ਕੀਤਾ।ਇਸ ਦੌਰਾਨ ਰਾਜ ਪੱਧਰ ‘ਤੇ ਸਨਮਾਨਿਤ ਅਧਿਆਪਕ ਮਾਸਟਰ ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਸਕਾਰ ਮਿਲਣ ਵਿਚ ਸਕੂਲ ਸਟਾਫ਼, ਵਿਦਿਆਰਥੀ , ਐੱਸ ਐੱਮ ਸੀ ਕਮੇਟੀ,ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਵੱਡਾ ਯੋਗਦਾਨ ਹੈ। ਇਹ ਸਨਮਾਨ ਮੇਰਾ ਹੀ ਨਹੀਂ ਬਲਕਿ ਅਧਿਆਪਨ ਕਿੱਤੇ ਦਾ ਸਨਮਾਨ ਹੈ। ਅਖੀਰ ‘ਚ ਉਨ੍ਹਾਂ ਨੇ ਪਹੁੰਚੀਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕ ਦੀ ਨੌਕਰੀ ਨੂੰ ਉਹ ਆਪਣਾ ਮਿਸ਼ਨ ਸਮਝ ਕੇ ਹਮੇਸ਼ਾ ਬੱਚਿਆਂ ਦਾ ਭਵਿੱਖ ਸਵਾਰਣ ਲਈ ਯਤਨਸ਼ੀਲ ਰਹੇ ਹਨ ਅਤੇ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਸਮੂਹ ਸਟਾਫ ਤੁਲਸੀ ਦਾਸ, ਸਾਹਿਲ ਤਨੇਜਾ, ਲੈਕਚਰਾਰ ਸੰਦੀਪ ਕੌਰ, ਰਮਨਦੀਪ ਕੌਰ, ਵਧਾਵਾ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਮੋਹਿਤ ਗਰਗ, ਸੰਦੀਪ ਕੌਰ, ਰੋਹਿਤ ਕੁਮਾਰ, ਸ਼ਮਿੰਦਰ ਕੌਰ, ਮਨਪ੍ਰੀਤ ਕੌਰ, ਮਮਤਾ ਰਾਣੀ, ਬਲਜਿੰਦਰ ਸਿੰਘ, ਮਨਜੀਤ ਕੌਰ, ਅਵਤਾਰ ਸਿੰਘ, ਗਗਨਦੀਪ ਕੌਰ, ਅਨੰਦ ਪ੍ਰਕਾਸ਼, ਮਲਕੀਤ ਸਿੰਘ, ਸੁਮਨ, ਨੈਨਸੀ ਸਿੰਗਲਾ, ਭੁਪਿੰਦਰ ਕੌਰ, ਅਮਨ ਗਰਗ, ਰਜਿੰਦਰ ਕੁਮਾਰ , ਯਾਦਵਿੰਦਰ ਸਿੰਘ , ਜਸਪ੍ਰੀਤ ਕੌਰ ਅਤੇ ਕੰਵਲਜੀਤ ਕੌਰ ਆਦਿ ਹਾਜ਼ਰ ਸਨ।
ਰਾਜ ਪੁਰਸਕਾਰ ਸਨਮਾਨਿਤ ਅਧਿਆਪਕ ਗੁਰਪ੍ਰੀਤ ਸਿੰਘ ਦਾ ਸਕੂਲ ਪੁੱਜਣ ‘ਤੇ ਭਰਵਾਂ ਸਵਾਗਤ
Leave a comment