ਭੀਖੀ 22 ਅਪਰੈਲ (ਬਲਦੇਵ ਸਿੰਘ ਸਿੱਧੂ) ਦੀ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਮਾਨਸਾ ਦੀ ਚੋਣ ਜ਼ਿਲ੍ਹਾ ਪ੍ਰਧਾਨ ਮਾਨਸਾ ਗੁਰਪਿਆਰ ਸਿੰਘ ਚੈਨੇਵਾਲਾ ਬਲਾਕ ਪ੍ਰਧਾਨ ਬੁਢਲਾਡਾ ਹਰਪ੍ਰੀਤ ਸਿੰਘ ,ਨਿਰਮਲ ਸਿੰਘ ਬੁਢਲਾਡਾ ਅਤੇ ਜਗਸੀਰ ਸਿੰਘ ਹੀਰੋਂ ਖੁਰਦ ਦੀ ਨਿਗਰਾਨੀ ਹੇਠ ਹੋਈ ।ਜਿਸ ਵਿੱਚ ਸਰਬਸੰਮਤੀ ਨਾਲ ਰਮਨਦੀਪ ਸਿੰਘ ਅਲੀਸ਼ੇਰ ਨੂੰ ਬਲਾਕ ਮਾਨਸਾ ਦਾ ਪ੍ਰਧਾਨ ਅਵਤਾਰ ਸਿੰਘ ਮਾਨਬੀਬੜੀਆਂ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸਾ ਜਰਨਲ ਸਕੱਤਰ ਅਤੇ ਸੇਵਾ ਮੁਕਤ ਸਕੱਤਰ ਹੇਮਰਾਜ ਸਰਪ੍ਰਸਤ ਤੋਂ ਇਲਾਵਾ 12 ਪ੍ਰਬੰਧਕੀ ਕਮੇਟੀ ਮੈਂਬਰ ਚੁਣੇ ਗਏ ।ਮੈਂਬਰਾਂ ਚ ਮਨਜੀਤ ਸਿੰਘ ਬਣਾਵਾਲੀ ਨਾਜਰ ਸਿੰਘ ਉੱਭਾ ਦਰਸ਼ਨ ਕੁਮਾਰ ਭੈਣੀਬਾਘਾ ਗੁਰਵਿੰਦਰ ਸਿੰਘ ਖਿਆਲਾ ਲਵਪ੍ਰੀਤ ਸਿੰਘ ਰੱਲਾ ਇਕਬਾਲ ਸਿੰਘ ਮਾਖਾ ਚਹਿਲਾਂ ਜਗਸੀਰ ਸਿੰਘ ਖਾਰਾ ਇਸ਼ਵਰਜੋਤ ਸਿੰਘ ਨੰਗਲ ਕਲਾਂ ਯਾਦਵਿੰਦਰ ਸਿੰਘ ਹੋਡਲਾ ਕਲਾਂ ਵਰਿੰਦਰ ਕੁਮਾਰ ਹੀਰੋਂ ਕਲਾਂ ਮੰਗਲ ਸਿੰਘ ਕੋਟਲੀ ਕਲਾਂ ਰਾਜਿੰਦਰ ਕੁਮਾਰ ਗੇਹਲੇ ਚੁਣੇ ਗਏ। ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਉਹ ਯੂਨੀਅਨ ਦੀ ਬਿਹਤਰੀ ਲਈ ਸਿਰਤੋੜ ਯਤਨ ਕਰਨਗੇ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।