ਕਿਹਾ ਅਣਅਧਿਕਾਰਤ ਅਤੇ ਗੈਰਮਿਆਰੀ ਰੇਹਾ-ਸਪਰੇਹਾ ਵੇਚਣ ਤੋਂ ਗੁਰੇਜ਼ ਕਰਨ ਡੀਲਰ
ਭੀਖੀ, 21 ਅਗੱਸਤ (ਆਫ਼ਤਾਬ ਖਾਨ):ਦਾ ਪੰਜਾਬ ਸੀਡ ਪੈਸ਼ਟੀਸਾਇਡ ਅਤੇ ਫਰਟੀਲਾਇਜ਼ਰ ਅੇਸੋਸੀਏਸਨ ਦੇ ਜਿਲ੍ਹਾ ਪ੍ਰਧਾਨ ਤਰਸੇਮ ਚੰਦ ਮਿੱਢਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਿਵ ਮੰਦਿਰ ਵਿੱਚ ਹੋਈ ਮੀਟਿੰਗ ਵਿੱਚ ਰਛਪਾਲ ਸਿੰਘ ਖਿਆਲਾ ਨੂੰ ਸਰਬਸੰਮਤੀ ਨਾਲ ਸਥਾਨਕ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦਾ ਨਾ ਸਾਬਕਾ ਪ੍ਰਧਾਨ ਲਛਮਣ ਸਿੰਘ ਮੂਲੇਵਾਲਾ ਨੇ ਪੇਸ਼ ਕੀਤਾ ਅਤੇ ਤਾਇਦ ਇਕਬਾਲ ਸਿੰਘ ਜੱਸੜ ਨੇ ਕੀਤੀ। ਇਸ ਮੋਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਪਾਰ ਸਿੱਧੇ ਤੌਰ ਤੇ ਕਿਸਾਨੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਜੇਕਰ ਕਿਸਾਨ ਖੁਸ਼ਹਾਲ ਰਹੇਗਾ ਤਾ ਉਨਾ੍ਹਂ ਦੀ ਰੋਜ਼ੀ-ਰੋਟੀ ਵੀ ਸਹੀ ਢੰਗ ਨਾਲ ਚੱਲੇਗੀ। ਉਨ੍ਹਾਂ ਡੀਲਰਾ ਨੂੰ ਅਹਿਦ ਕੀਤਾ ਕਿ ਉਹ ਅਣਅਧਿਕਾਰਤ ਅਤੇ ਗੈਰਮਿਆਰੀ ਰੇਹ-ਸਪਰੇਆ ਅਤੇ ਨਕਲੀ ਬੀਜ਼ ਵੇਚਣ ਤੋਂ ਗੁਰੇਜ਼ ਕਰਨ। ਇਸ ਮੋਕੇ ਉਨ੍ਹਾਂ ਭਰੋਸਾ ਦਿੱਤਾ ਕਿ ਡੀਲਰਾ ਨੂੰ ਪ੍ਰਸ਼ਾਸਨਿਕ ਅਤੇ ਵਪਾਰਕ ਦਰਪੇਸ਼ ਮੁਸ਼ਕਿਲਾ ਦੇ ਹੱਲ ਲਈ ਉਹ ਤਨਦੇਹੀ ਨਾਲ ਕੰਮ ਕਰਨਗੇ। ਇਸ ਅਵਸਰ ਤੇ ਜਿਲ੍ਹਾ ਪ੍ਰਧਾਨ ਤਰਸੇਮ ਚੰਦ ਮਿੱਢਾ ਨੇ ਡੀਲਰਾਂ ਨੂੰ ਕਿਹਾ ਕਿ ਉਹ ਇੱਕ-ਜੁੱਟਤਾ ਅਤੇ ਆਪਸੀ ਤਾਲਮੇਲ ਰੱਖਣ ਤਾ ਜੋ ਉਨ੍ਹਾਂ ਨੂੰ ਪੇਸ਼ ਸਮੱਸਿਆ ਦੇ ਹੱਲ ਲਈ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਨਵਨਿਯੁੱਕਤ ਪ੍ਰਧਾਨ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਸਮੂਹ ਡੀਲਰਾਂ ਨੂੰ ਨਾਲ ਲੈ ਕੇ ਐਸ਼ੋਸੀਏਸਨ ਦਾ ਕੰਮ ਕਰਨਗੇ। ਇਸ ਮੌਕੇ ਜਿਲ੍ਹਾਂ ਖਜ਼ਾਨਚੀ ਸੁਭਾਸ਼ ਕੁਮਾਰ, ਤਰਮੇਸ ਚੰਦ ਰਾਏਪੁਰੀਆ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰਗਟ ਸਿੰਘ ਸਮਾਉਂ, ਗੁਰਇਕਬਾਲ ਸਿੰਘ ਬਾਲੀ, ਨਰੇਸ਼ ਕੁਮਾਰ ਨਰਸੀ, ਜਸਵਿੰਦਰ ਸਿੰਘ ਅਲੀਸ਼ੇਰ, ਅਮਨਦੀੋਪ ਸਿੰਘ ਬੀਰੇਕੇ, ਗੁਰਵੀਰ ਸਿੰਘ ਅਤਲਾ, ਸੁਰੇਸ਼ ਕੁਮਾਰ ਸਮਾਉਂ,ਅਮੋਲਕ ਸਿੰਘ, ਸੋਨੂੰ ਜਿੰਦਲ, ਸਚਿਨ ਕੁਮਾਰ, ਸੱਤਪਾਲ ਮੱਤੀ, ਕਰਮਜੀਤ ਸਿੰਘ ਪੱਪੀ, ਗੁਰਜੀਤ ਸਿੰਘ ਸਮਾਉਂ ਆਦਿ ਡੀਲਰ ਮੋਜੂਦ ਸਨ।
ਫੋਟੋ ਕੈਪਸ਼ਨ:ਨਵਨਿਯੁੱਕਤ ਪ੍ਰਧਾਨ ਰਛਪਾਲ ਸਿੰਘ ਖਿਆਲਾ ਦਾ ਮੂੰਹ ਮਿੱਠਾ ਕਰਵਾਉਦੇਂ ਹੋਏ ਅੇਸੋਸੀਏਸ਼ਨ ਦੇ ਜਿਲ੍ਹਾ ਅਹੁੱਦੇਦਾਰ ਅਤੇ ਮੈਂਬਰ।