ਭੀਖੀ, 5 ਅਪ੍ਰੈਲ (ਬਹਾਦਰ ਖ਼ਾਨ):ਪੰਜਾਬ ਫਰਟੀਲਾਇਜ਼ਰ, ਪੈਸ਼ਟੀਸਾਇਡ ਅਤੇ ਸੀਡ ਡੀਲਰ ਐਸ਼ੋਸੀਏਸਨ ਇਕਾਈ ਭੀਖੀ ਦੇ ਪ੍ਰਧਾਨ ਅਤੇ ਸੇਵਾ ਮੁੱਕਤ ਲੇਖ਼ਾਕਾਰ ਰਛਪਾਲ ਸਿੰਘ ਖਿਆਲਾ ਨੂੰ ਉਸ ਸਮੇ ਗਹਿਰਾ ਸਦਮਾ ਪੁਜਿਆ ਜਦੋਂ ਉਨ੍ਹਾਂ ਦੀ ਧਰਮਪਤਨੀ ਪ੍ਰਿਤਪਾਲ ਕੌਰ (59) ਦਾ ਸੰਖ਼ੇਪ ਬੀਮਾਰੀ ਮਗਰੋਂ ਦੇਂਹਾਤ ਹੋ ਗਿਆ। ਉਨ੍ਹਾਂ ਦੇ ਦੇਂਹਾਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰ ਲਛਮਣ ਸਿੰਘ ਮੂਲੇਵਾਲੀਆਂ, ਸੱਤਪਾਲ ਮੱਤੀ, ਸਾਧੂ ਰਾਮ, ਪ੍ਰਗਟ ਸਿੰਘ ਸਮਾਉਂ, ਵਿਨੋਦ ਕੁਮਾਰ ਵਿੱਕੀ, ਮੋਨੂੰ ਸਿੰਗਲਾ, ਆੜਤੀਆਂ ਐਸ਼ੋਸੀਏਸਨ ਦੇ ਪ੍ਰਧਾਨ ਸੁਰੇਸ਼ ਕੁਮਾਰ ਸਮਾਉਂ, ਗੁਰਇਕਬਾਲ ਸਿੰਘ ਬਾਲੀ, ਸਾਬਕਾ ਸਕੱਤਰ ਮਨਮੋਹਨ ਸਿੰਘ, ਸਾਬਕਾ ਸਕੱਤਰ ਚਮਕੌਰ ਸਿੰਘ ਸਿੱਧੂ ਅਤੇ ਮਨਮੋਹਨ ਸਿੰਘ ਫਫੜੇ ਭਾਈਕੇ, ਸੁਖਵਿੰਦਰ ਸਿੰਘ ਬਾਬੇ ਕਾ ਮੋਹਰ ਸਿੰਘ ਵਾਲਾ, ਜਗਤਾਰ ਸਿੰਘ ਸੋਹੀ ਤੋਂ ਇਲਾਵਾ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ, ਅਕਾਲੀ ਆਗੂ ਜਸਵੰਤ ਸਿੰਘ ਕੋਟੜ੍ਹਾਂ ਨੇ ਕਿਹਾ ਕਿ ਬੀਬੀ ਪ੍ਰਿਤਪਾਲ ਕੌਰ ਨੇਕ ਦਿੱਲ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਉਨ੍ਹਾਂ ਦੇ ਅਚਨਚੇਤ ਦੇਂਹਾਤ ਨਾਲ ਨਾ ਪੂਰਨ ਯੋਗ ਘਾਟਾ ਪਿਆ ਹੈ। ਉਨ੍ਹਾਂ ਦੇ ਨਮਿਤ 10 ਅਪ੍ਰੈਲ ਨੂੰ ਪਿੰਡ ਖਿਆਲਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ।
-
ਫੋਟੋ ਕੈਪਸਨ:ਸਵ.ਪ੍ਰਿਤਪਾਲ ਕੌਰ ਦੀ ਫਾਇਲ ਫੋਟੋ।