11 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਨੈਸਨਲ ਅਵਾਰਡੀ ਰਘਬੀਰ ਸਿੰਘ ਮਾਨ ਜੀ ਦੀ ਬਦਲੀ ਬਤੌਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮਾਨਸਾ ਹੋਈ ਹੈ। ਮਾਨਸਾ ਜ਼ਿਲ੍ਹੇ ਦੀਆਂ ਸਮੂਹ ਕਲੱਬਾਂ, ਤੇ ਨੌਜਵਾਨਾਂ ਲਈ ਇਹ ਖੁਸ਼ੀ ਦੀ ਗੱਲ ਹੈ ਤੂੰਗਾਵਾਲੀ ਪਿੰਡ ਦੇ ਕਲੱਬ ਦੇ ਪ੍ਰਧਾਨ ਦੇ ਤੋਰ ਤੇ ਸੁਰੂ ਕਰਕੇ ਇਕ ਅਧਿਆਪਕ ਬਣਨਾ ਤੇ ਫਿਰ ਮਿਹਨਤ ਨਾਲ ਸਹਾਇਕ ਡਾਇਰੈਕਟਰ ਬਣਨਾ ਤੇ ਜਿਲਾ ਮਾਨਸਾ ਵਿੱਚ ਅਫ਼ਸਰ ਦਾ ਦੁਵਾਰਾ ਮਿਲਣਾ। ਸੋ ਆਸ ਹੈ ਕਿ ਰਘਵੀਰ ਮਾਨ ਸਰਕਾਰ ਤੋ ਕਲੱਬਾ ਦੀਆ ਗਤੀਵਿਧੀਆ ਨੂੰ ਤੇਜ ਕਰਵਾਉਣ ਵਿੱਚ ਆਪਣਾ ਵਡਮੁੱਲਾ ਹੋਰ ਯੋਗਦਾਨ ਪਾਉਣਗੇ। ਇਹ ਵਿਚਾਰ ਸਟੇਟ ਆਵਾਰਡੀ ਰਜਿੰਦਰ ਵਰਮਾ ਨੇ ਕਲੱਬਾ ਦੇ ਆਗੂਆ ਨਾਲ ਸਾਝੇ ਕਰਦਿਆ ਕਿਹਾ ਕਿ ਰਘਵੀਰ ਮਾਨ ਦੇ ਆਉਣ ਨਾਲ ਨੋਜਵਾਨਾ ਵਿੱਚ ਖੁਸੀ ਦੀ ਲਹਿਰ ਹੈ ਜਿਲਾ ਬਾਲ ਸੁਰੱਖਿਆ ਦੀ ਸਕੀਮਾ ਫੋਸਟਰ ਕੇਅਰ ਤੇ ਸਪੋਸਰਸਿ਼ਪ ਬਾਰੇ ਚਾਨਣਾ ਪਾਇਆ ਨਾਲ ਹੀ ਇਸ ਮੋਕੇ ਸਟੇਟ ਆਵਾਰਡੀ ਰਾਜ ਜੋਸੀ ਬਲਜਿਂਦਰ ਸੰਗੀਲਾ ਮਹਿੰਦਰ ਪਾਲ ਗੁਰਪ੍ਰੀਤ ਭੰਮੈ ਮਨਜੀਤ ਸਿੰਘ ਭੱਟੀ ਅਵਾਰਡੀ ਨਿਰਮਲ ਮੋਜੀਆ ਸਟੇਟ ਆਵਾਰਡੀ ਮਨੋਜ ਕੁਮਾਰ ਰਾਵਲ ਸਿੰਘ ਕਰਮਜੀਤ ਭੈਣੀ ਬਾਗਾ ਡਿੰਪਲ ਫਰਮਾਹੀ ਨਵੀ ਕਲਹਿਰੀ ਦੀਦਾਰ ਸਿੰਘ ਨੇ ਕਿਹਾ ਕਿ ਰਘਵੀਰ ਮਾਨ ਦੇ ਆਉਣ ਨਾਲ ਕਲੱਬਾ ਗਤੀਸੀ਼ਲ ਹੋਣਗੇ ਤੇ ਪਹਿਲਾ ਨਾਲੋ ਵੱਧ ਕੇ ਕੰਮ ਕਰਨਗੇ ਇਸ ਮੌਕੇ ਵੱਖ ਵੱਖ ਪਿੰਡਾ ਦੇ ਨੋਜਵਾਨ ਵੀ ਸਾਮਲ ਹੋਏ।