24 ਮਾਰਚ (ਗਗਨਦੀਪ ਸਿੰਘ) ਬਰਨਾਲਾ: ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਸ੍ਰੀ ਹਰਕੰਵਲਜੀਤ ਦੀ ਅਗਵਾਈ ਵਿਚ 23 ਮਾਰਚ ਸੰਨ 1931 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਪੂਰੇ ਪ੍ਰੋਗਰਾਮ ਦਾ ਪ੍ਰਭਾਵਸ਼ਾਲੀ ਪ੍ਰਬੰਧ ਕੀਤਾ। ਜਿਸ ਵਿਚ ਇਨਕਲਾਬੀ ਵਿਚਾਰਾਂ, ਗੀਤਾਂ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸੁਣ ਕੇ ਪ੍ਰਿੰਸੀਪਲ ਸ੍ਰੀ ਹਰਕੰਵਲਜੀਤ ਨੇ ਕਾਲਜ ਦੇ ਵਿਦਿਆਰਥੀਆਂ ਦੀ ਉਸਾਰੂ ਸੋਚ ਉਤੇ ਪ੍ਰਸੰਨਤਾ ਜ਼ਾਹਿਰ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਲਈ ਪ੍ਰੇਰਿਆ। ਇਨ੍ਹਾਂ ਵਿਦਿਆਰਥੀਆਂ ਵਿਚ ਤਰਨਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਬਲਬੀਰ ਕੌਰ, ਮਨਜੀਤ ਸਿੰਘ, ਹਰਕਰਨ ਸਿੰਘ, ਸੁਮਨਦੀਪ ਕੌਰ, ਕਮਲਦੀਪ ਕੌਰ, ਅਰਸ਼ਦੀਪ ਸਿੰਘ, ਚੇਤਨਾ, ਬਲਵਿੰਦਰ ਸਿੰਘ, ਅਰਸ਼ਪ੍ਰੀਤ ਕੌਰ ਆਦਿ ਨੇ ਵੱਖ ਵੱਖ ਇਨਕਲਾਬੀ ਗੀਤਾਂ, ਕਵਿਤਾਵਾਂ ਅਤੇ ਵਿਚਾਰਾਂ ਦੀ ਪੇਸ਼ਕਾਰੀ ਬਾਖੂਬੀ ਕੀਤੀ। ਇਸ ਸਮਾਰੋਹ ਵਿੱਚ ਇਨਕਲਾਬੀ ਨਾਅਰਿਆਂ ਨਾਲ ਹਾਲ ਗੂੰਜ ਉੱਠਿਆ ਇਸ ਮੌਕੇ ਡਾ. ਗਗਨਦੀਪ ਕੌਰ ਅਤੇ ਡਾ. ਹਰਪ੍ਰੀਤ ਕੌਰ ਰੂਬੀ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਦੌਰਾਨ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਡਾ. ਜਸਵਿੰਦਰ ਕੌਰ, ਅਸਿ.ਪ੍ਰੋ. ਪੂਸ਼ਾ ਗਰਗ, ਅਸਿ.ਪ੍ਰੋ.ਗੁਰਜੀਤ ਕੌਰ, ਅਸਿ.ਪ੍ਰੋ. ਸ਼ਿੰਪੀ ਰਾਣੀ, ਅਸਿ.ਪ੍ਰੋ. ਟੀਨਾ, ਅਸਿ.ਪ੍ਰੋ. ਪੂਨਮ ਰਾਈ, ਡਾ. ਰਿਪੂਜੀਤ ਕੌਰ, ਅਸਿ.ਪ੍ਰੋ. ਮਨਪ੍ਰੀਤ ਕੌਰ, ਅਸਿ.ਪ੍ਰੋ. ਚਾਹਤ, ਅਸਿ.ਪ੍ਰੋ. ਸੀਮਾ ਰਾਣੀ, ਅਸਿ.ਪ੍ਰੋ. ਪ੍ਰੀਆ ਆਦਿ ਨੇ ਆਪਣੀ ਸ਼ਮੂਲੀਅਤ ਕੀਤੀ। ਹੋਣਹਾਰ ਵਿਦਿਆਰਥੀ ਤਰਨਪ੍ਰੀਤ ਸਿੰਘ ਨੇ ਮੰਚ ਸੰਚਾਲਨ ਕੀਤਾ। ਬਹੁਗਿਣਤੀ ਵਿਦਿਆਰਥੀ ਇਸ ਸਮਾਰੋਹ ਸ਼ਾਮਿਲ ਹੋਏ।