ਭੀਖੀ, 14 ਅਗਸਤ (ਕਰਨ ਭੀਖੀ)
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਕਾਲਜ ਦੀਆਂ ਵਿਿਦਆਰਥਣਾਂ
ਤੇ ਸਟਾਫ਼ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੇ ਕੋਆਡੀਨੇਟਰ ਅਸਿ.ਪ੍ਰੋ. ਵਨੀਤਾ ਰਾਣੀ ਨੇ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਤੀਆਂ ਦੇ ਤਿਓਹਾਰ ਦੀ ਵਧਾਈ
ਦਿੱਤੀ ਤੇ ਪੜ੍ਹ-ਲਿਖ ਕੇ ਜੀਵਨ ‘ਚ ਉੱਚ ਸਥਾਨ ਹਾਸਲ ਕਰਨ। ਅਸਿ.ਪ੍ਰੋਫੈਸਰ ਬੇਅੰਤ ਕੌਰ ਨੇ ਦੱਸਿਆ ਕਿ ਤੀਆਂ ਦੇ
ਤਿਉਹਾਰ ਵਿੱਚ ਵਿਿਦਆਰਥਣਾਂ ਨੇ ਵਧ-ਚੜ ਕੇ ਭਾਗ ਲਿਆ,ਇਸ ਦੌਰਾਨ ਵਿਿਦਆਰਥਣਾਂ ਦੇ ਵੱਖ-ਵੱਖ ਮੁਕਾਬਲੇ
ਕਰਵਾਏ ਗਏ ਜਿੰਨ੍ਹਾ ਵਿੱਚ ਮਹਿੰਦੀ ਮੁਕਾਬਲੇ ਵਿੱਚ ਨੇ ਹਰਲੀਨ,ਹਰਮਨ ਤੇ ਰਾਜਨ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ
ਤੀਸਰਾ ਸਥਾਨ ਹਾਸਲ ਕੀਤਾ। ਪੰਜਾਬੀ ਨਾਚ ਵਿੱਚੋ ਪ੍ਰਭਜੋਤ,ਹਰਪ੍ਰੀਤ ਅਤੇ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ
ਅਤੇ ਤਾਸਰਾ ਸਥਾਨ ਹਾਸਲ ਕੀਤਾ। ਪਹਿਰਾਵਾ ਪ੍ਰਦਰਸ਼ਨੀ ‘ਚ ਰਮਨਦੀਪ ਤੇ ਸਿਮਰਜੀਤ ਕੌਰ ਨੇ ਕ੍ਰਮਵਾਰ ਪਹਿਲੀ
ਤੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ।ਪ੍ਰਭਜੋਤ ਕੌਰ ਬੀ.ਏ ਭਾਗ ਦੂਜਾ ਦੀ ਵਿਿਦਆਰਥਣ ਨੇ ‘ਮਿਸ ਤੀਜ’ ਦਾ ਖ਼ਿਤਾਬ
ਹਾਸਿਲ ਕੀਤਾ ਅਤੇ ਵਿਿਦਆਰਥਣ ਨੂੰ ਸੱਗੀ ਫੁੱਲ ਨਾਲ ਸਨਮਾਨਿਤ ਕੀਤਾ ਗਿਆ। ਅਸਿ. ਪ੍ਰੋ.ਜਸਵਿੰਦਰ ਕੌਰ ਨੇ
ਦੱਸਿਆ ਕਿ ਸਟਾਫ਼ ਵਿਚੋਂ ਮਿਸ ਮਨਪ੍ਰੀਤ ਕੌਰ ਨੂੰ ‘ਮਿਸ ਰੌਇਲ ਤੀਜ’ ਚੁਣਿਆ ਗਿਆ। ਡੀਨ ਅਕਾਦਮਿਕ
ਡਾ.ਕੁਲਵਿੰਦਰ ਸਿੰਘ ਸਰਾਂ ਨੇ ਵਿਿਦਆਰਥਣਾਂ ਨਾਲ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਅਲੋਪ ਹੋ ਰਹੇ ਸੱਭਿਆਚਾਰ
ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਿਦਆਰਥਣਾਂ ਨੂੰ ਪੰਜਾਬੀ ਬੋਲੀਆਂ ਅਤੇ ਪੰਜਾਬੀ ਪਹਿਰਾਵੇ ਵਿੱਚ ਵਰਤੇ ਜਾਂਦੇ
ਸਾਜ਼ੋ-ਸਮਾਨ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਵਿੱਚ ਤਿੰਨ ਸੌ ਤੋਂ ਉੱਪਰ ਵਿਿਦਆਰਥਣਾ ਨੇ ਪ੍ਰੰਪਰਿਕ ਤੇ
ਸਭਿਆਚਾਰਕ ਪੰਜਾਬੀ ਪਹਿਰਾਵੇ 'ਚ ਭਾਗ ਲਿਆ।ਕਾਲਜ ਦੇ ਸਾਰੇ ਮਹਿਲਾ ਸਟਾਫ਼ ਮੈਂਬਰਾਂ ਨੇ ਵੀ ਸਮੁੱਚੇ ਰੂਪ ਵਿੱਚ
ਇਹ ਦਿਨ ਪੰਜਾਬੀ ਪਹਿਰਾਵੇ ਨੂੰ ਸਮਰਪਿਤ ਕੀਤਾ। ਕਾਲਜ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਵਿਿਦਆਰਥਣਾਂ
ਨੂੰ ਤੀਆਂ ਦੇ ਤਿਉਹਾਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਵਧੀਆ ਪ੍ਰੋਗਰਾਮ ਉਲੀਕਣ ਲਈ ਮੁਬਾਰਕਬਾਦ ਦਿੱਤੀ।
ਸਟੇਜ ਸੰਚਾਲਨ ਅਸਿ.ਪ੍ਰੋ. ਵਨੀਤਾ ਰਾਣੀ ਤੇ ਸਮਨਦੀਪ ਕੌਰ ਨੇ ਕੀਤਾ।ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ।