ਮੋਟਰਸਾਈਕਲ ਸਵਾਰਾਂ ਨੇ ਦੁਕਾਨ ਦਾ ਗੱਲਾ ਤੋੜ ਚੁਰਾਈ ਨਗਦੀ
ਬੇਖੌਫ ਲੁਟੇਰੇ ਦਿਨ ਦਿਹਾੜੇ ਦੇ ਰਹੇ ਹਨ ਵਾਰਦਾਤਾਂ ਨੂੰ ਅੰਜਾਮ
ਭੀਖੀ 15 ਜਨਵਰੀ (ਸੁਰੇਸ਼) ਬੈਂਕ ਵਾਲੀ ਗਲੀ ਵਿਚੋਂ ਦਿਨ ਦਿਹਾੜੇ ਦੁਕਾਨ ਵਿਚੋਂ ਨਗਦੀ ਚੋਰੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਮੱਖਣ ਲਾਲ ਨੇ ਦੱਸਿਆ ਕਿ ਉਹ ਕਰੀਬ 1.30 ਵਜੇ ਦੁਪਹਿਰ ਘਰ ਖਾਣਾ ਖਾਣ ਗਿਆ ਸੀ ਉਸ ਦੇ ਬਾਅਦ ਦੋ ਮੋਟਰਸਾਈਕਲ ਸਵਾਰਾਂ ਸੀਸੇ ਵਾਲਾ ਗੇਟ ਸਾਇਡ ਤੇ ਕਰ ਦੁਕਾਨ ਵਿਚ ਦਾਖਲ ਹੋ ਗਏ ਅਤੇ ਦਰਾਜ ਤੋੜ ਕੇ ਉਸ ਵਿਚ ਪਈ ਨਗਦੀ ਲੈ ਕੇ ਫਰਾਰ ਹੋ ਗਏ। ਲੁਟੇਰੇ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਅਤੇ ਗਲੀ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਏ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਭੀਖੀ ਵਿਚ ਚੋਰੀਆਂ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਜੈ ਕੱਲ ਹੀ ਮੰਦਰ ਚੋਂ ਵਾਪਸ ਆਪਣੇ ਘਰ ਜਾ ਰਹੀ ਔਰਤ ਤੋਂ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਫੋਨ ਤੇ ਨਗਦੀ ਖੋਹਕੇ ਫਰਾਰ ਹੋ ਗਏ ਸਨ । ਲੁਟੇਰੇ ਇਨ੍ਹੇ ਬੈਖੌਫ ਹਨ ਕਿ 24 ਘੰਟਿਆਂ ਬਾਅਦ ਹੀ ਸੇਮ ਜਗ੍ਹਾ ਤੇ ਫਿਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਪੀੜਤ ਮੱਖਣ ਲਾਲ ਨੇ ਦੱਸਿਆ ਕਿ ਪੁਲਿਸ ਕੋਲ ਸਿਕਾਇਤ ਦਰਜ ਕਰਵਾ ਦਿੱਤੀ ਹੈ। ਮੌਕੇ ਤੇ ਪਹੁੰਚ ਪੁਲਸ ਜਾਂਚ ਵਿਚ ਜੁੱਟ ਗਈ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉੱਧਰ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਲੁਟੇਰੇ ਬੇਖੌਫ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਮੋਟਰਸਾਈਕਲ ਸਵਾਰਾਂ ਨੇ ਦੁਕਾਨ ਦਾ ਗੱਲਾ ਤੋੜ ਚੁਰਾਈ ਨਗਦੀ
Leave a comment