ਮਹਿਲ ਕਲਾਂ 08 ਸਤੰਬਰ (ਡਾਕਟਰ ਮਿਠੂ ਮੁਹੰਮਦ) – ਬੀਤੇ ਦਿਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ.295 ਦੇ ਸੂਬਾ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਜਸਵੰਤ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਡਾ. ਚਮਕੌਰ ਸਿੰਘ ਜੈਮਲ ਸਿੰਘ ਵਾਲਾ ਨੇ ਬਖ਼ੂਬੀ ਨਿਭਾਈ।
ਮੀਟਿੰਗ ਦੌਰਾਨ ਡਾ. ਸੱਤਪਾਲ ਸਿੰਘ ਚੀਮਾ ਨੇ ਹਾਜ਼ਰ ਸਾਥੀਆਂ ਨੂੰ ਸਮੇਂ ਦੇ ਪਾਬੰਦ ਤੇ ਅਨੁਸ਼ਾਸਨਪਸੰਦ ਰਹਿਣ ਦੀ ਅਪੀਲ ਕੀਤੀ। ਜਨਰਲ ਸਕੱਤਰ ਡਾ. ਮਨਜੀਤ ਸਿੰਘ ਮਹਿਤਾ ਨੇ ਹੜ੍ਹ-ਪੀੜਤ ਇਲਾਕਿਆਂ ਵਿੱਚ ਚੱਲ ਰਹੇ ਮੈਡੀਕਲ ਕੈਂਪਾਂ ਦਾ ਜ਼ਿਕਰ ਕਰਦਿਆਂ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਸਮੁੱਚੀ ਸਟੇਟ ਬਾਡੀ ਦਾ ਧੰਨਵਾਦ ਕੀਤਾ। ਡਾ. ਹਰਬੰਸ ਸਿੰਘ ਤਾਜੋਕੇ ਨੇ ਸਾਥੀਆਂ ਨੂੰ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾਂ ਤਿਆਰ ਰਹਿਣ ਦੀ ਅਪੀਲ ਕੀਤੀ। ਜ਼ਿਲ੍ਹਾ ਆਗੂ ਡਾ. ਸੁਦਾਗਰ ਸਿੰਘ ਭੋਤਨਾ ਨੇ ਜ਼ਿਲ੍ਹੇ ਦੀਆਂ ਗਤੀਵਿਧੀਆਂ ’ਤੇ ਚਾਨਣ ਪਾਇਆ।
ਐਸੋਸੀਏਸ਼ਨ ਵੱਲੋਂ ਹਾਲ ਹੀ ਵਿੱਚ ਸ਼ਾਮਿਲ ਹੋਏ ਪੱਚੀ ਦੇ ਕਰੀਬ ਡਾਕਟਰ ਸਾਥੀਆਂ ਨੂੰ ਡਿਜੀਟਲ ਮੈਂਬਰਸ਼ਿਪ ਸਰਟੀਫਿਕੇਟ, ਡਿਜੀਟਲ ਆਈ ਕਾਰਡ ਅਤੇ ਡਿਜੀਟਲ ਸਾਈਨ ਬੋਰਡ ਵੰਡੇ ਗਏ। ਇਸ ਮੌਕੇ ਹੜ੍ਹ-ਪੀੜਤ ਇਲਾਕਿਆਂ ਵਿੱਚ ਲਗਾਤਾਰ ਹੋ ਰਹੇ ਕੈਂਪਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਸਾਥੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਡਾ. ਨਿਰਮਲ ਸਿੰਘ ਸਹਿਣਾ ਦੀ ਪ੍ਰੇਰਨਾ ਸਦਕਾ ਤਿੰਨ ਨਵੇਂ ਡਾਕਟਰ ਸਾਥੀ – ਡਾ. ਹਰਪ੍ਰੀਤ ਸਿੰਘ ਮੌੜ, ਡਾ. ਸੰਦੀਪ ਸਿੰਘ ਮੌੜ ਅਤੇ ਡਾ. ਗੁਰਦੀਪ ਸਿੰਘ ਜਗਜੀਤਪੁਰਾ – ਨੂੰ ਐਸੋਸੀਏਸ਼ਨ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਇਸ ਮੀਟਿੰਗ ਵਿੱਚ ਡਾ. ਫ਼ਤਿਹਦੀਪ ਸਿੰਘ ਸਹਿਣਾ, ਡਾ. ਸੱਤਪਾਲ ਸਿੰਘ ਚੀਮਾ, ਡਾ. ਬਲਦੇਵ ਸਿੰਘ ਚੀਮਾ, ਡਾ. ਹਰਪ੍ਰੀਤ ਸਿੰਘ ਚੀਮਾ, ਡਾ. ਜਗਸੀਰ ਸਿੰਘ ਚੀਮਾ, ਡਾ. ਸੰਦੀਪ ਸਿੰਘ ਉਗੋਕੇ, ਡਾ. ਹਰਬੰਸ ਸਿੰਘ ਤਾਜੋਕੇ, ਡਾ. ਦਰਸ਼ਨ ਸਿੰਘ ਤਾਜੋਕੇ, ਡਾ. ਪਰਮਿੰਦਰ ਸਿੰਘ ਤਾਜੋਕੇ, ਡਾ. ਕੇਵਲ ਸਿੰਘ ਸੰਧੂ ਕਲਾਂ, ਡਾ. ਗੁਰਦੀਪ ਸਿੰਘ ਜਗਜੀਤਪੁਰਾ, ਡਾ. ਮਨਜੀਤ ਸਿੰਘ ਮਹਿਤਾ, ਡਾ. ਹਰਪ੍ਰੀਤ ਸਿੰਘ ਮਹਿਤਾ, ਵਿਜੇ ਕੁਮਾਰ ਤਪਾ ਮੰਡੀ, ਡਾ. ਬੂਟਾ ਖਾਨ ਤਪਾ, ਡਾ. ਮੁਸਤਾਕ ਮੁਹੰਮਦ (ਕਾਲਾ) ਪੱਖੋਂ ਕੈਂਚੀਆਂ, ਮੁਸਤਾਕ ਅਲੀ ਪੱਖੋਂ ਕੈਂਚੀਆਂ, ਡਾ. ਤਾਜ ਮੁਹੰਮਦ ਪੱਖੋਂ ਕੈਂਚੀਆਂ, ਡਾ. ਸੁਦਾਗਰ ਸਿੰਘ ਭੋਤਨਾ, ਡਾ. ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਡਾ. ਗੁਰਪ੍ਰੀਤ ਸਿੰਘ ਨੈਣੇਵਾਲ, ਡਾ. ਗੁਰਦੀਪ ਸਿੰਘ ਭਦੋੜ, ਡਾ. ਰਜੀਵ ਖਾਨ ਰੂੜੇਕੇ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮੀਟਿੰਗ ਵਿੱਚ ਬਲਾਕ ਪ੍ਰਧਾਨ ਡਾ. ਜਸਵੰਤ ਸਿੰਘ ਨੱਤ ਨੇ ਡਾ. ਹਰਬੰਸ ਸਿੰਘ ਤਾਜੋਕੇ ਵੱਲੋਂ ਐਸੋਸੀਏਸ਼ਨ ਨੂੰ ਭੇਂਟ ਕੀਤੇ ਲੈਕਚਰ ਸਟੈਂਡ ਅਤੇ ਸਾਊਂਡ ਸਿਸਟਮ ਲਈ ਧੰਨਵਾਦ ਕੀਤਾ। ਨਾਲ ਹੀ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਖਾਸ ਸਵਾਗਤ ਕਰਦੇ ਹੋਏ ਸਭ ਨੂੰ ਜੀ ਆਇਆਂ ਕਿਹਾ।
ਅਖੀਰ ਵਿੱਚ ਸਾਰੇ ਇਕੱਤਰ ਹੋਏ ਡਾਕਟਰ ਸਾਹਿਬਾਨਾਂ ਨੇ ਸੂਬਾ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਜਿਲਾ ਬਰਨਾਲਾ ਵੱਲੋਂ ਸਾਡੇ ਬਲਾਕ ਸਹਿਣਾ ਦੀ, ਜਿੱਥੇ ਵੀ ਹੜ ਪੀੜਤਾਂ ਦੀ ਸੇਵਾ ਲਈ ਡਿਊਟੀ ਲੱਗੇਗੀ, ਅਸੀਂ ਪੂਰੀ ਸ਼ਿੱਦਤ ਅਤੇ ਪੂਰੀ ਤਨਦੇਹੀ ਨਾਲ ਨਿਭਾਵਾਂਗੇ।