ਭੀਖੀ,12ਅਗਸਤ – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਦੀ
ਮੀਟਿੰਗ ਸਥਾਨਕ ਸਤੀ ਮਾਤਾ ਮੰਦਿਰ ਵਿਖੇ ਬਲਾਕ ਪ੍ਰਧਾਨ ਸਤਵੰਤ ਸਿੰਘ
ਮੋਹਰ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਾਨਸਾ ਤੋਂ
ਡਾ. ਸੁਨੀਲ ਬਾਂਸਲ ਐਮ.ਡੀ. ਮੈਡੀਸਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਉਨਾਂ ਦਾ
ਇਥੇ ਪਹੁੰਚਣ ‘ਤੇ ਜਥੇਬੰਦੀ ਨੇ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਮੀਟਿੰਗ
ਨੂੰ ਸੰਬੋਧਨ ਕਰਦਿਆਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਬਹੁਤ
ਸਾਰੀਆਂ ਬਿਮਾਰੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ
ਤਰਾਂ ਦੀਆਂ ਭਿਆਨਕ ਬਿਮਾਰੀਆ ਤੋਂ ਬਚਾਅ ਲਈ ਸੁਝਾਅ ਦਿੱਤੇ। ਇਸ
ਮੌਕੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਸਾਰੇ ਸਾਥੀਆਂ ਨੂੰ ਨਸ਼ਿਆ
ਅਤੇ ਭਰੂਣ ਹੱਤਿਆ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ
ਨੌਜਵਾਨਾਂ ਦੀ ਜਿੰਦਗੀ ਨੂੰ ਖਰਾਬ ਕਰ ਰਹੇ ਹਨ। ਚਿੱਟੇ ਦੇ ਕਾਰਨ ਹਰ ਰੋਜ
ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਜੇਕਰ ਇੰਨਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਨੌਜਵਾਨ ਪੀੜੀ ਖਤਮ ਹੋ
ਜਾਵੇਗੀ। ਉਨਾਂ ਕਿ ਨਸ਼ੇ ਵਿਰੁੱਧ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਨੂੰ ਵੀ
ਜਥੇਬੰਦੀ ਵਲੋਂ ਪੂਰੀ ਹਮਾਇਤ ਹੈ। ਇਸ ਮੌਕੇ ਮੀਟਿੰਗ ਵਿੱਚ ਜਿਲ੍ਹਾ
ਪ੍ਰਧਾਨ ਸੱਤਪਾਲ ਰਿਸ਼ੀ ਜਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ
ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸਬੰਧੀ
ਵਿਚਾਰ ਵਟਾਂਦਰਾ ਕੀਤਾ ਅਤੇ ਇੰਨਾਂ ਦਿੱਕਤਾਂ ਨੂੰ ਹੱਲ ਕਰਵਾਉਣ ਦਾ
ਭਰੋਸਾ ਦਿਵਾਇਆ। ਇਸ ਮੌਕੇ ਸਕੱਤਰ ਪਾਲ ਸਿੰਘ, ਪ੍ਰੈਸ ਸਕੱਤਰ ਜਸਵੰਤ
ਸਿੰਘ, ਖਜਾਨਚੀ ਮਨਜੀਤ ਅਤਲਾ, ਮੀਤ ਪ੍ਰਧਾਨ ਰਾਜ ਮੋਜੋਂ, ਚੇਅਰਮੈਨ ਗੋਰਾ
ਲਾਲ, ਜਿਲ੍ਹਾ ਸਲਾਹਕਾਰ ਹਰਚੰਦ ਮੱਤੀ, ਰਾਮ ਲਾਲ, ਜਗਸੀਰ ਮਾਖਾ, ਦਰਸ਼ਨ
ਧਲੇਵਾਂ, ਬਿੰਦਰ ਬੀਰ, ਭਗਵੰਤ ਗਿਰੀ, ਕਰਮ ਸਿੰਘ, ਗੁਰਮੀਤ ਬੀਰੋਕੇ, ਜੁਗਰਾਜ
ਢੈਪਈ, ਸੁਖਚੈਨ ਫਫੜੇ, ਅਮ੍ਰਿਤਪਾਲ ਗੁੜਥੜੀ, ਪ੍ਰਗਟ ਫਰਮਾਹੀ, ਜਸਵੀਰ
ਸਿੰਘ, ਮਿਸਰਾ ਬੀਰੋਕੇ, ਮੰਗਤ ਰਾਮ ਕੋਟੜਾ, ਬਲਕਾਰ ਮੂਲੇਵਾਲਾ, ਗੁਲਾਬ
ਸਿੰਘ ਆਦਿ ਹਾਜਰ ਸਨ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਦੀ ਮੀਟਿੰਗ
Leave a comment