ਜਿਲ੍ਹਾ ਫਰੀਦਕੋਟ ਦੇ ਰਲੇਵੇਂ ਤੇ ਬਣੀ ਪੂਰਨ ਸਹਿਮਤੀ ….ਡਾ ਸੰਧੂ, ਡਾ.ਮਚਾਕੀ, ਡਾ ਚਹਿਲ
ਮਹਿਲ ਕਲਾਂ 17 ਜੁਲਾਈ (ਪੱਤਰ ਪ੍ਰੇਰਕ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295) ਪੰਜਾਬ ਦੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੀ ਮੀਟਿੰਗ ਸਥਾਨਕ ਕੋਟਕਪੂਰਾ ਵਿਖੇ ਹੋਈ।ਜਿਸ ਵਿਚ ਉਚੇਚੇ ਤੌਰ ਤੇ ਡਾ ਜਸਵਿੰਦਰ ਕਾਲਖ ਜੀ ਪ੍ਰਧਾਨ ਪੰਜਾਬ, ਡਾ ਦੀਦਾਰ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਨੇ ਸਮੂਲੀਅਤ ਕੀਤੀ। ਮੀਟਿੰਗ ਦੀ ਸੁਰੂਆਤ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਸਰਧਾ ਤੇ ਸਤਿਕਾਰ ਭੇਂਟ ਕਰਨ ਨਾਲ ਹੋਈ। ਉਪਰੰਤ ਉੱਚ ਪੱਧਰੀ ਕਮੇਟੀ ਦੇ ਚੇਅਰਮੈਨ ਡਾ ਜਗਦੇਵ ਸਿੰਘ ਚਾਹਲ, ਡਾ ਕਸਮੀਰ ਸਿੰਘ ਜੈਤੋ ਵਾਇਸ ਚੇਅਰਮੈਨ, ਪੰਜ ਬਲਾਕਾਂ ਦੇ ਅਹੁਦੇਦਾਰਾਂ ਡਾ ਗੁਰਨੈਬ ਸਿੰਘ ਮੱਲ੍ਹਾ ਪ੍ਰਧਾਨ ਬਲਾਕ ਬਾਜਾਖਾਨਾ, ਡਾ ਸਤਨਾਮ ਸਿੰਘ ਸਿੱਧੂ ਪ੍ਰਧਾਨ ਬਲਾਕ ਬਰਗਾੜੀ, ਡਾ ਅੰਮ੍ਰਿਤਪਾਲ ਸਿੰਘ ਟਹਿਣਾ ਪ੍ਰਧਾਨ ਬਲਾਕ ਫਰੀਦਕੋਟ,ਡਾ ਮਹੁੰਮਦ ਸਲੀਮ ਖਿਲਜੀ ਬਲਾਕ ਪ੍ਰਧਾਨ ਜੈਤੋ, ਡਾ ਸੁਰਜੀਤ ਸਿੰਘ ਬਲਾਕ ਪ੍ਰਧਾਨ ਸਾਦਿਕ ਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਭੂਸ਼ਨ, ਜਿਲ੍ਹਾ ਕਮੇਟੀ ਦੇ ਚੇਅਰਮੈਨ ਡਾ ਕੌਰ ਸਿੰਘ ਸੂਰਪੁਰੀ, ਡਾ ਰਛਪਾਲ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਰੀਦਕੋਟ, ਡਾ ਗੁਰਤੇਜ ਮਚਾਕੀ ਜਿਲ੍ਹਾ ਜਰਨਲ ਸਕੱਤਰ ਫਰੀਦਕੋਟ, ਡਾ ਐਚ ਐਸ ਵੋਹਰਾ ਜਿਲ੍ਹਾ ਕੈਸ਼ੀਅਰ ਨੇ ਸਾਂਝੇ ਤੌਰ ਤੇ ਪੰਜਾਬ ਆਗੂਆਂ ਨਾਲ ਭਰਵੀਂ ਬਹਿਸ ਦੌਰਾਨ ਕਈ ਸਵਾਲ-ਜਵਾਬ ਕੀਤੇ ਗਏ।
ਜ਼ਿਕਰਯੋਗ ਹੈ ਕਿ ਜਿਲ੍ਹਾ ਫਰੀਦਕੋਟ ਦੂਸਰੇ ਗਰੁੱਪ ਤੋਂ ਜਥੇਬੰਦਕ ਤੌਰ ਤੇ ਨਰਾਜ ਹੋਕੇ ਅਜਾਦ ਚਲ ਰਿਹਾ ਸੀ ਤੇ ਆਪਣੇ ਤੌਰ ਤੇ ਆਪਣੇ ਮੈਬਰਾਂ ਦੀ ਆਪ ਰਾਖੀ ਕਰਕੇ, ਜਿਲ੍ਹੇ ਵਿੱਚ ਹਰ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕਰਕੇ ,ਆਪਣੇ ਮੈਬਰਾਂ ਦੀ ਹਰ ਮੁਸੀਬਤਾਂ ਵਿੱਚ ਸਾਥ ਦਿੰਦਾ ਰਿਹਾ ਤੇ ਪੰਜਾਬ ਅੰਦਰ ਜਿੱਥੇ ਵੀ ਕਦੇ ਸੰਘਰਸ਼ ਦੀ ਸੁਰੂਆਤ ਹੋਈ ਤਾਂ ਉਹਨਾਂ ਹਮੇਸ਼ਾ ਅਜਾਦ ਤੌਰ ਤੇ ਸਮੂਲੀਅਤ ਵੀ ਕੀਤੀ।
ਹਾਜਰ ਜਿਲ੍ਹੇ ਦੇ ਆਗੂਆਂ ਦੇ ਤਿੱਖੇ ਸਵਾਲਾਂ ਦੇ ਜਵਾਬ ਦਿੰਦਿਆਂ ਪੰਜਾਬ ਪ੍ਰਧਾਨ ਡਾ ਜਸਵਿੰਦਰ ਕਾਲਖ ਤੇ ਡਾ ਦੀਦਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295) ਪੰਜਾਬ ਹਮੇਸ਼ਾ ਹਰ ਮੈਂਬਰ ਦੀ ਰੋਜੀ ਰੋਟੀ ਨੂੰ ਬਚਾਉਣ ਲਈ ਵਚਨਬੱਧ ਹੈ। ਜਥੇਬੰਦੀ ਦਾ ਇਹ ਮੁੱਢਲਾ ਫਰਜ਼ ਵੀ ਹੈ ਕਿ ਆਪਣੇ ਹਰ ਇਕ ਮੈਂਬਰ ਦੀ ਹਰ ਦੁੱਖ ਸੁੱਖ ਵਿੱਚ ਰੱਖਿਆ ਕਰੇ।
ਆਗੂਆਂ ਨੇ ਪੰਜਾਬ ਅੰਦਰ ਐਸੋਸੀਏਸ਼ਨ ਦੀ ਨਵੀਂ ਨੀਤੀ ਨਵੇਂ ਪ੍ਗਰਾਮ ਤਹਿਤ ਮੈਬਰਾਂ ਨੂੰ ਡਿਜੀਟਲ ਅਡੈਂਟੀਕਾਰਡ, ਮੈਂਬਰਸਿਪ ਸਰਟੀਫਿਕੇਟ ਕਲੀਨਕ ਬੋਰਡ, ਹਰ ਰਿਕਾਰਡ ਆਨ ਲਾਈਨ ਤੇ ਹੋਰ ਜੋ ਵੀ ਪੰਜਾਬ ਦੀ ਨਵੀਂ ਕਮੇਟੀ ਕੰਮ ਕਰ ਰਹੀ ਹੈ ਉਸਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਭਰਵੀਂ ਵਿਚਾਰ ਚਰਚਾ ਸਵਾਲ ਜਵਾਬ ਤੇ ਸਾਰਥਕ ਬਹਿਸ ਤੋਂ ਬਾਅਦ ਜਿਲ੍ਹਾ ਫਰੀਦਕੋਟ ਵੱਲੋਂ ਪੰਜਾਬ ਕਮੇਟੀ ਦੇ ਨੁਮਾਇੰਦਿਆਂ ਦੀ ਹਾਜਰੀ ਵਿੱਚ ਪੂਰਨ ਤੌਰ ਤੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295) ਪੰਜਾਬ ਵਿੱਚ ਸਾਮਲ ਹੋਣ ਤੇ ਸਹਿਮਤੀ ਪ੍ਰਗਟਾਈ ਤੇ ਆਗੂਆਂ ਨੇ ਐਲਾਨ ਕੀਤਾ ਕਿ ਜਲਦ ਹੀ ਭਰਵਾਂ ਇਕੱਠ ਕਰਕੇ ਸਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਡਾ ਵੀਰਪਾਲ ਡੋਡ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਕਮੇਟੀ, ਡਾ ਸੁਖਦੇਵ ਸਿੰਘ ਰੋਮਾਣਾ ਬਾਜਾਖਾਨਾ, ਡਾ ਬਲਜਿੰਦਰ ਅਰੋੜਾ ਬਲਾਕ ਬਰਗਾੜੀ, ਡਾ ਰਾਕੇਸ ਕੁਮਾਰ ਜੈਤੋ,ਡਾ ਬਲਵਿੰਦਰ ਸਿੰਘ ਬਹਿਬਲ ਖੁਰਦ ਮੀਤ ਪ੍ਰਧਾਨ, ਡਾ ਕਿਰਨਦੀਪ ਡੋਡ ਬਾਜਾਖਾਨਾ, ਡਾ ਕੁਲਵਿੰਦਰ ਸਿੰਘ ਬਰਗਾੜੀ, ਡਾ ਜਗਰੂਪ ਸਿੰਘ ਸਾਦਿਕ, ਡਾ ਕੁਲਵੰਤ ਸਿੰਘ ਬਲਾਕ ਸਕੱਤਰ ਫਰੀਦਕੋਟ, ਡਾ ਗੁਰਮੀਤ ਸਿੰਘ ਢੁੱਡੀ, ਡਾ ਇਕਬਾਲ ਸਿੰਘ ਸਾਦਿਕ, ਡਾ ਗੁਰਜੰਟ ਸਿੰਘ ਝੱਖੜਵਾਲਾ, ਡਾ ਕੁਲਵੰਤ ਚਹਿਲ ਜਨਰਲ ਸਕੱਤਰ ਫਰੀਦਕੋਟ, ਪ੍ਰੇਮ ਢੁੱਡੀ ਅਤੇ ਵਿਜੇ ਕੰਮੇਅਨਾ ਵੀ ਹਾਜ਼ਰ ਸਨ।