ਮਹਿਲ ਕਲਾਂ, 6 ਸਤੰਬਰ (ਡਾ. ਮਿੱਠੂ ਮੁਹੰਮਦ):
ਪੰਜਾਬ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਵੱਲੋਂ ਚਲਾਇਆ ਜਾ ਰਿਹਾ ਫਰੀ ਮੈਡੀਕਲ ਕੈਂਪ ਮੁਹਿੰਮ ਅੱਜ ਦਸਵੇਂ ਦਿਨ ਵੀ ਪੂਰੀ ਸ਼ਿੱਦਤ ਅਤੇ ਜਜ਼ਬੇ ਨਾਲ ਜਾਰੀ ਰਹੀ।
ਸੂਬਾ ਪ੍ਰੈਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਹਲਕਾ ਜੀਰਾ ਅਤੇ ਤਰਨ ਤਾਰਨ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਡਾਕਟਰਾਂ ਵੱਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਫੱਤੇਵਾਲ ਬੰਨ ਤੇ ਡਾਕਟਰ ਜਸਵਿੰਦਰ ਸਿੰਘ ਕਾਲਖ (ਸੂਬਾ ਪ੍ਰਧਾਨ), ਡਾ. ਸਤਨਾਮ ਸਿੰਘ ਦਿਓ, ਡਾ. ਰਣਜੀਤ ਸਿੰਘ ਰਾਣਾ (ਸੂਬਾ ਜਨਰਲ ਸਕੱਤਰ) ਅਤੇ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਡਾ. ਬਲਜਿੰਦਰ ਸਿੰਘ ਬੱਬਾ ਆਦਿ ਡਾਕਟਰ ਸਾਹਿਬਾਨਾਂ ਨੇ ਮਰੀਜ਼ਾਂ ਦੀ ਸੇਵਾ ਨਿਭਾਈ।
ਇਸੇ ਤਰ੍ਹਾਂ ਅਬੋਹਰ-ਫਾਜ਼ਿਲਕਾ ਸਾਈਡ ਦੇ ਹੜ ਪ੍ਰਭਾਵਿਤ ਇਲਾਕਿਆਂ, ਖ਼ਾਸ ਕਰਕੇ ਨੂਰ ਸ਼ਾਹ ਬੰਨ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਬਲਾਕ ਪ੍ਰਧਾਨ ਬਰੀਵਾਲਾ ਡਾ. ਸੁਖਜੀਤ ਸਿੰਘ, ਸੁਰੇਸ਼ ਕੁਮਾਰ, ਗੁਰਭੇਜ ਸਿੰਘ, ਗੁਰਸੇਵਕ ਸਿੰਘ, ਗੁਰਬਾਜ਼ ਸਿੰਘ, ਸੁਖਜਿੰਦਰ ਸਿੰਘ ਬਰੀਵਾਲਾ, ਡਾ. ਰਜਿੰਦਰ ਸਿੰਘ, ਰਾਜ ਕੁਮਾਰ ਅਬੋਹਰ ਸਮੇਤ ਕਈ ਡਾਕਟਰਾਂ ਨੇ ਸ਼ਿਰਕਤ ਕਰਕੇ ਲੋਕਾਂ ਦੀ ਸੇਵਾ ਕੀਤੀ।
ਡਾ. ਜਸਵਿੰਦਰ ਸਿੰਘ ਕਾਲਖ (ਸੂਬਾ ਪ੍ਰਧਾਨ), ਡਾ. ਰਣਜੀਤ ਸਿੰਘ ਰਾਣਾ (ਸੂਬਾ ਜਨਰਲ ਸਕੱਤਰ) ਅਤੇ ਡਾ. ਧਰਮਪਾਲ ਸਿੰਘ ਭਵਾਨੀਗੜ੍ਹ (ਸੂਬਾ ਫਾਇਨੈਂਸ ਸਕੱਤਰ) ਦੇ ਸਪਸ਼ਟ ਨਿਰਦੇਸ਼ਾਂ ਅਨੁਸਾਰ, ਹੜ ਕੰਟਰੋਲ ਦਫ਼ਤਰ ਦੇ ਇੰਚਾਰਜ ਡਾ. ਦੀਦਾਰ ਸਿੰਘ (ਆਰਗਨਾਈਜ਼ਰ ਸਕੱਤਰ ਪੰਜਾਬ – ਸ੍ਰੀ ਮੁਕਤਸਰ ਸਾਹਿਬ) ਅਤੇ ਸੂਬਾ ਪ੍ਰੈਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ (ਮਹਿਲ ਕਲਾਂ) ਦੀ ਦੇਖ-ਰੇਖ ਹੇਠ ਇਹ ਸੇਵਾ ਮੁਹਿੰਮ ਜਾਰੀ ਹੈ।
ਅਗਲੇ ਦਿਨਾਂ ਲਈ ਡਿਊਟੀ ਸ਼ਡਿਊਲ ਅਨੁਸਾਰ 6 ਸਤੰਬਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ,7 ਸਤੰਬਰ ਨੂੰ ਬਲਾਕ ਭੁੱਚੋ, ਜ਼ਿਲ੍ਹਾ ਬਠਿੰਡਾ,8–9 ਸਤੰਬਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ,10 ਸਤੰਬਰ ਨੂੰ ਜ਼ਿਲ੍ਹਾ ਬਠਿੰਡਾ,11 ਸਤੰਬਰ ਨੂੰ ਜ਼ਿਲ੍ਹਾ ਮਾਨਸਾ,12 ਅਤੇ 16 ਸਤੰਬਰ ਨੂੰ ਜ਼ਿਲ੍ਹਾ ਬਰਨਾਲਾ (ਨੂਰ ਸ਼ਾਹ ਬੰਨ ਅਤੇ ਫੱਤੇਵਾਲ ਬੰਨ) ਤੇ ਆਪਣੀਆਂ ਡਿਊਟੀਆਂ ਨਿਭਾਉਣਗੇ।
ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ ਮਾਨਵ ਸੇਵਾ ਸਭ ਤੋਂ ਵੱਡੀ ਸੇਵਾ ਹੈ, ਇਸ ਲਈ ਹੜ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਹਨਾਂ ਆਪਣੀ ਐਸੋਸੀਏਸ਼ਨ ਦੇ ਜੁਝਾਰੂ,ਨਿੱਧੜਕ, ਜਾਂਬਾਜ ਡਾਕਟਰ ਸਿਪਾਹੀਆਂ ਨੂੰ ਜਿਲਾ ਵਾਈਜ ਆਪਣੀਆਂ ਡਿਊਟੀਆਂ ਲਈ, ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ।
