20 ਅਗਸਤ ਨੂੰ ਕੀਤੀ ਜਾਵੇਗੀ ਜਥੇਬੰਦਕ ਕਨਵੈਨਸ਼ਨ – ਗੋਇਲ
ਮਾਨਸਾ, 16 ਜੁਲਾਈ (ਨਾਨਕ ਸਿੰਘ ਖੁਰਮੀ)
ਮਾਨਸਾ ਜ਼ਿਲ੍ਹਾ ਮਾਨਸਾ ਦੀ ਜਥੇਬੰਦਕ ਸਿੱਖਿਆ ਸਬੰਧੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ.ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ਤੇ’ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ, ਸੂਬਾ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਚੇਅਰਮੈਨ ਡਾ ਰਘਵੀਰ ਚੰਦ ਸ਼ਰਮਾ, ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਡਾ.ਅਮਰੀਕ ਸਿੰਘ ਮਾਖਾ ਅਤੇ ਜ਼ਿਲ੍ਹਾ ਅਤੇ ਬਲਾਕ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਵਿੱਚ ਪਹੁੰਚੇ ਸਮੂਹ ਸਾਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਜਥੇਬੰਦਕ ਪਰਿਵਾਰ ਵਿੱਚੋਂ ਵਿਛੜਿਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਅਤੇ ਮੌਜ਼ੂਦਾ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਸਾਂਝਾ ਕੀਤਾ ਗਿਆ ਅਤੇ ਸ਼ਾਮਲ ਆਗੂਆਂ ਵੱਲੋਂ ਆਪੋ ਆਪਣੇ ਸੁਝਾਅ ਦਿੱਤੇ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਚੇਅਰਮੈਨ ਡਾ.ਰਘਵੀਰ ਸ਼ਰਮਾ ਵੱਲੋਂ ਪਿਛਲੇ ਅੱਠ ਮਹੀਨਿਆਂ ਦੀ ਕਾਰਗੁਜ਼ਾਰੀ ਸਬੰਧੀ ਵਿਸਤਾਰਿਤ ਜਾਣਕਾਰੀ ਦਿੰਦਿਆਂ ਗੁੰਮਰਾਹਕੁਨ ਅਤੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ, ਜੱਥੇਬੰਦਕ ਜ਼ਾਬਤੇ ਵਿੱਚ ਰਹਿੰਦਿਆਂ ਨਿੱਜ਼ਤਾ ਤੋਂ ਉੱਪਰ ਉੱਠ ਕੇ ਸਹਿਨਸ਼ੀਲਤਾ ਰੱਖਣ ਅਤੇ ਭਰਾਤਰੀ ਸਾਂਝ ਨੂੰ ਵਧਾਉਂਦਿਆਂ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਤਨਦੇਹੀ ਨਾਲ ਉਪਰਾਲੇ ਕਰਨ ਅਤੇ ਪਿਰਤ ਅਨੁਸਾਰ ਸਾਫ਼ ਸੁਥਰੀ ਸੇਵਾਵਾਂ ਅਤੇ ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਅਲਾਮਤਾਂ ਖ਼ਿਲਾਫ਼ ਸੈਮੀਨਾਰ, ਨੁੱਕੜ ਮੀਟਿੰਗਾਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਹੋਰ ਉਪਰਾਲੇ ਕਰਨ ਲਈ ਪ੍ਰੇਰਿਆ। ਜ਼ਿਲ੍ਹਾ ਬਰਨਾਲਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਕਸ਼ੀਲ ਭਵਨ ਵਿਖੇ ਹੋਈ ਵਿਸ਼ਾਲ ਜਥੇਬੰਦਕ ਕਨਵੈਨਸ਼ਨ ਅਤੇ ਇਜ਼ਲਾਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਜ਼ਲਾਸ ਯਾਦਗਰੀ ਹੋ ਨਿਬੜਿਆ ਵੱਡੀ ਗਿਣਤੀ ਡੈਲੀਗੇਟ ਸਾਥੀਆਂ ਦੀ ਹਾਜ਼ਰੀ ਵਿੱਚ ਸੂਬਾ ਆਗੂਆਂ ਦੇ ਨਾਲ ਵਿਸ਼ੇਸ਼ ਤੌਰ ਪਹੁੰਚੇ ਮਜਦੂਰਾਂ, ਕਿਸਾਨਾਂ , ਔਰਤਾਂ, ਵਕੀਲਾਂ, ਬੇਰੁਜ਼ਗਾਰ ਅਧਿਆਪਕਾਂ ਅਤੇ ਲੋਕ ਹਿਤਾਂ ਲਈ ਲੜਨ ਵਾਲੀਆ ਜਥੇਬੰਦੀਆਂ ਦੇ ਆਗੂਆਂ ਉਹਨਾਂ ਨੇ ਇਜ਼ਲਾਸ ਦੀ ਵਧਾਈ ਅਤੇ ਕੀਤੇ ਚੰਗੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਿੱਜੀ ਹਿੱਤਾਂ ਤੋਂ ਜਥੇਬੰਦਕ ਜ਼ਾਬਤੇ ਵਿੱਚ ਰਹਿੰਦਿਆਂ ਉੱਪਰ ਉੱਠ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਵਿਸ਼ਾਲ ਅਤੇ ਸਾਂਝੇ ਸੰਘਰਸ਼ਾਂ ਦੀ ਅਣਸਰਦੀ ਲੋੜ ਤੇ ਜ਼ੋਰ ਦਿੱਤਾ। ਵੱਖ ਵੱਖ ਬਲਾਕ ਆਗੂਆਂ ਵੱਲੋਂ ਆ ਦਿੱਕਤਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਜਥੇਬੰਦੀ ਦੀ ਮੈਂਬਰਸ਼ਿਪ ਵਧਾਉਣ ਅਤੇ ਹੋਰ ਬੇਹਤਰ ਬਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਸੂਬਾ ਕਮੇਟੀ ਦੀ ਅੱਠ ਮਹੀਨਿਆਂ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਨਵੈਨਸ਼ਨਾਂ ਸਬੰਧੀ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਉਲੀਕੇ ਪ੍ਰੋਗਰਾਮ ਅਤੇ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਹਰ ਕਾਰਜ਼ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਵੀ ਲਿਆ ਐਸੋਸੀਏਸ਼ਨ ਦੀਆਂ ਲਗਾਤਾਰ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰੀ ਸਰਗਰਮੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਬਲਾਕ ਮਾਨਸਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਾਥੀ ਡਾ.ਨਿਰਮਲ ਸਿੰਘ ਰਾਏਪੁਰ, ਡਾ. ਕੁਲਦੀਪ ਸਿੰਘ ਖਿਆਲਾ ਅਤੇ ਡਾ.ਜਗਸੀਰ ਸਿੰਘ ਰਾਏਪੁਰ ਆਦਿ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਸਾਫ਼ ਸੁਥਰੀ ਪ੍ਰੈਕਟਿਸ ਅਤੇ ਜ਼ਾਬਤੇ ਵਿੱਚ ਰਹਿੰਦਿਆਂ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ ਅਤੇ ਸ਼ਾਮਿਲ ਕੀਤਾ ਗਿਆ। ਸੂਬਾ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਜ਼ਿਲ੍ਹਾ ਹੈਡਕੁਆਰਟਰ ਤੇ ਮਾਨਸਾ ਵਿਖੇ 20 ਅਗਸਤ ਨੂੰ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਮੈਂਬਰ ਸ਼ਮੂਲੀਅਤ ਕਰਨਗੇ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸੰਬੋਧਨ ਕਰਨਗੇ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਡਾ.ਅਮਰੀਕ ਸਿੰਘ ਮਾਖਾ , ਸਹਾਇਕ ਸਕੱਤਰ ਡਾ. ਹਰਬੰਸ ਸਿੰਘ, ਬਲਾਕ ਮਾਨਸਾ ਦੇ ਪ੍ਰਧਾਨ ਡਾ. ਗੁਰਪ੍ਰੀਤ ਭੈਣੀ ਬਾਘਾ, ਬਰੇਟਾ ਦੇ ਡਾ. ਪ੍ਰੇਮ ਸਿੰਘ ਕਿਸ਼ਨਗੜ੍ਹ, ਬੁਢਲਾਡਾ ਦੇ ਪ੍ਰਧਾਨ ਡਾ. ਗੁਰਜੀਤ ਸਿੰਘ ਬਰੇ , ਝੁਨੀਰ ਦੇ ਪ੍ਰਧਾਨ ਡਾ. ਅੰਗਰੇਜ਼ ਸਿੰਘ ਸਾਹਨੇਵਾਲੀ , ਜੋਗਾ ਦੇ ਪ੍ਰਧਾਨ ਡਾ.ਗੁਰਬਿੰਦਰ ਸਿੰਘ, ਭੀਖੀ ਦੇ ਪ੍ਰਧਾਨ ਡਾ.ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਬੋਹਾ ਦੇ ਪ੍ਰਧਾਨ ਡਾ ਸੁਖਪਾਲ ਸਿੰਘ ਹਾਕਮ ਵਾਲਾ, ਸਰਦੂਲਗੜ੍ਹ ਦੇ ਪ੍ਰਧਾਨ ਡਾ.ਦੀਪਕ ਬਜਾਜ ਡਾ. ਬੰਟੂ ਸ਼ਰਮਾ, ਵੈਦ ਰਣਬੀਰ ਸਿੰਘ , ਡਾ. ਮਨੋਜ ਖਿਆਲਾ, ਡਾ. ਅਜਮੇਰ ਖਿਆਲਾ, ਡਾ. ਰਵਿੰਦਰ ਸਿੰਘ, ਸੁਖਪਾਲ ਸਿੰਘ,ਡਾ. ਰਾਜ ਸਿੰਘ ਝੰਡੂਕੇ, ਡਾ. ਕੇਵਲ ਸਿੰਘ, ਡਾ. ਹਰਬੰਸ ਸਿੰਘ, ਡਾ. ਨਾਇਬ ਸਿੰਘ, ਡਾ. ਲੱਖਾ ਸਿੰਘ ਵੱਖ ਵੱਖ ਬਲਾਕਾਂ ਦੇ ਸੀਨੀਅਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਜਥੇਬੰਦੀ ਦੀ ਬੇਹਤਰੀ ਲਈ ਤਨਦੇਹੀ ਨਾਲ ਉਪਰਾਲੇ ਕਰਨਦਾ ਅਹਿਦ ਲਿਆ।