ਏਕਤਾ, ਡਿਜੀਟਲ ਸਿਜਟਮ ਅਤੇ ਭਵਿੱਖ ਦੀ ਰਣਨੀਤੀ ‘ਤੇ ਹੋਈ ਚਰਚਾ
ਬਰਨਾਲਾ, 8 ਜੁਲਾਈ (ਡਾਕਟਰ ਮਿੱਠੂ ਮੁਹੰਮਦ):
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ 295) ਦੇ ਜ਼ਿਲ੍ਹਾ ਬਰਨਾਲਾ ਵੱਲੋਂ ਚਿੰਟੂ ਪਾਰਕ, ਬਰਨਾਲਾ ਵਿਖੇ ਇੱਕ ਮਹੱਤਵਪੂਰਨ ਅਤੇ ਉਤਸ਼ਾਹਜਨਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਡਾ. ਲਾਭ ਸਿੰਘ ਮੰਡੇਰ ਵੱਲੋਂ ਕੀਤੀ ਗਈ।
ਇਹ ਮੀਟਿੰਗ ਨਾ ਸਿਰਫ਼ ਜਥੇਬੰਦੀ ਦੀ ਸੰਗਠਨਕ ਮਜ਼ਬੂਤੀ ਦਾ ਪ੍ਰਤੀਕ ਸੀ, ਸਗੋਂ ਡਿਜੀਟਲ ਪ੍ਰਬੰਧਨ, ਨਵੀਂ ਲੀਡਰਸ਼ਿਪ ਪੈਰਵੀ, ਨੈਤਿਕ ਏਕਤਾ ਅਤੇ ਆਉਣ ਵਾਲੇ ਸਮੇਂ ਦੀ ਯੋਜਨਾ-ਬੰਦੀ ‘ਤੇ ਕੇਂਦਰਿਤ ਸੀ।
ਇਸ ਮੀਟਿੰਗ ਵਿੱਚ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਨੇਕਾਂ ਆਗੂਆਂ ਅਤੇ ਪ੍ਰਤਿਨਿਧੀਆਂ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ, ਜਿਨ੍ਹਾਂ ਵਿਚ ਡਾ. ਮਿੱਠੂ ਮੁਹੰਮਦ ਮਹਿਲ ਕਲਾਂ – ਸੂਬਾ ਮੀਡੀਆ ਇੰਚਾਰਜ ਪੰਜਾਬ,ਡਾ. ਅਮਰਜੀਤ ਸਿੰਘ ਕੁੱਕੂ – ਸੂਬਾ ਸੀਨੀਅਰ ਮੀਤ ਪ੍ਰਧਾਨ,ਡਾ. ਪਰਮੇਸ਼ਵਰ ਸਿੰਘ – ਸੂਬਾ ਆਗੂ,ਡਾ. ਰਣਜੀਤ ਸਿੰਘ – ਮੁੱਖ ਸਲਾਹਕਾਰ,ਡਾ. ਕੇਸਰ ਖਾਨ ਮਾਂਗੇਵਾਲ – ਜ਼ਿਲ੍ਹਾ ਚੇਅਰਮੈਨ,ਡਾ. ਨਿਰਮਲ ਸਿੰਘ – ਪ੍ਰੈੱਸ ਸਕੱਤਰ,ਡਾ. ਬੇਅੰਤ ਸਿੰਘ – ਕੈਸ਼ੀਅਰ,ਡਾ. ਬਲਦੇਵ ਸਿੰਘ ਸੰਘੇੜਾ – ਸਰਪ੍ਰਸਤ,ਡਾ. ਲਾਭ ਸਿੰਘ ਮੰਡੇਰ – ਜ਼ਿਲ੍ਹਾ ਪ੍ਰਧਾਨ,ਡਾ. ਬਲਦੇਵ ਸਿੰਘ ਧਨੇਰ – ਸੀਨੀਅਰ ਮੀਤ ਪ੍ਰਧਾਨ,ਡਾ. ਸਦਾਗਰ ਸਿੰਘ ਭੋਤਨਾ – ਜ਼ਿਲ੍ਹਾ ਜਨਰਲ ਸਕੱਤਰ,ਡਾ. ਹਾਕਮ ਸਿੰਘ ਕਾਲੇਕੇ – ਬਲਾਕ ਪ੍ਰਧਾਨ, ਬਰਨਾਲਾ,ਡਾ. ਕੇਵਲ ਕ੍ਰਿਸ਼ਨ – ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ,ਡਾ. ਬਾਬੂ ਰਾਮ – ਸਰਪ੍ਰਸਤ,ਡਾ. ਰਮੇਸ਼ ਕੁਮਾਰ – ਸਰਪ੍ਰਸਤ,ਡਾ. ਬਸੰਤ ਸਿੰਘ ਛੰਨਾ,ਡਾ. ਦੀਪ ਸਿੰਘ ਹੰਡਿਆਾਇਆ,ਡਾ. ਸੁਬੇਗ ਮੁਹੰਮਦ – ਕੈਸ਼ੀਅਰ,ਡਾ. ਗਿਆਨ ਸਿੰਘ – ਸਹਾਇਕ ਕੈਸ਼ੀਅਰ,ਡਾ. ਦੀਪ ਸਿੰਘ ਖੁੱਡੀ ਕਲਾਂ – ਸਕੱਤਰ,ਡਾ. ਗੁਰਪ੍ਰੀਤ ਕੌਰ – ਪ੍ਰੈੱਸ ਸਕੱਤਰ,ਡਾ. ਮਿੱਠੁਨ ਧਰਮਸੋਤ – ਜ਼ਿਲ੍ਹਾ ਆਗੂ,ਡਾ ਜਸਵੰਤ ਨੱਤ – ਬਲਾਕ ਸ਼ਹਿਣਾ,ਡਾ. ਨਿਰਮਲ ਸਿੰਘ – ਬਲਾਕ ਸ਼ਹਿਣਾ ਆਦਿ ਹਾਜ਼ਰ ਹੋਏ।
ਮੀਟਿੰਗ ਦੌਰਾਨ ਸੂਬਾ ਆਗੂਆਂ ਵੱਲੋਂ ਸਾਂਝਾ ਬਿਆਨ ਦਿੱਤਾ ਗਿਆ ਕਿ ਡਾ. ਜਸਵਿੰਦਰ ਸਿੰਘ ਕਾਲਖ ਦੀ ਦੂਰਦਰਸ਼ੀ ਅਗਵਾਈ ਹੇਠ ਜਥੇਬੰਦੀ ਵਿੱਚ ਇਨਕਲਾਬੀ ਬਦਲਾਅ ਆਇਆ ਹੈ। ਜਿਲ੍ਹਾ ਬਰਨਾਲਾ ਨੂੰ ਪੰਜਾਬ ਦੀ ਸਾਰਥਕ ਜਥੇਬੰਦੀ ਵਿੱਚ “ਨੰਬਰ ਵਨ” ਬਣਾਉਣ ਦੀ ਯੋਜਨਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਡਾਕਟਰ ਜਸਵੰਤ ਸਿੰਘ (ਸ਼ਹਿਣਾ) ਅਤੇ ਡਾ. ਹਾਕਮ ਸਿੰਘ ਕਾਲੇਕੇ ਨੇ ਕਿਹਾ ਕਿ ਆਨਲਾਈਨ ਫੰਡ ਪ੍ਰਬੰਧਨ ਅਤੇ ਡਿਜੀਟਲ ਮਾਡਲ ਨੇ ਨਿਰਪੱਖਤਾ ਨੂੰ ਬਰਕਰਾਰ ਰੱਖਦੇ ਹੋਏ ਵਿਸ਼ਵਾਸ ਦੀ ਨਵੀਂ ਲਕੀਰ ਖਿੱਚੀ ਹੈ।
ਡਾ. ਬਲਦੇਵ ਸਿੰਘ ਧਨੇਰ ਅਤੇ ਡਾ. ਕੇਵਲ ਕ੍ਰਿਸ਼ਨ (ਦੋਵੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ) ਨੇ ਐਲਾਨ ਕੀਤਾ ਕਿ ਚਾਰੇ ਬਲਾਕਾਂ (ਮਹਿਲ ਕਲਾਂ, ਸਹਿਣਾ, ਧਨੌਲਾ, ਬਰਨਾਲਾ) ਦੀ ਟੋਟਲ ਮੈਂਬਰਸ਼ਿਪ ‘ਤੇ ਅਧਾਰਤ ਵੱਡਾ ਇਕੱਠ ਬਰਨਾਲਾ ਵਿਖੇ ਹੋਵੇਗਾ। ਜਿਸ ਨੂੰ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਅਤੇ ਸੂਬਾ ਆਰਗੇਨਾਈਜ਼ਰ ਸਕੱਤਰ ਡਾਕਟਰ ਦੀਦਾਰ ਸਿੰਘ,
ਜਿਲਾ ਪਟਿਆਲਾ ਤੋਂ ਸੂਬਾ ਸਰਪ੍ਰਸਤ ਡਾਕਟਰ ਬਲਕਾਰ ਸਿੰਘ, ਜ਼ਿਲ੍ਹਾ ਸੰਗਰੂਰ ਤੋਂ ਸੂਬਾ ਵਿੱਤ ਸਕੱਤਰ ਡਾਕਟਰ ਧਰਮਪਾਲ ਸਿੰਘ, ਜਿਲਾ ਤਰਨ ਤਾਰਨ ਤੋਂ ਸੂਬਾ ਜਨਰਲ ਸਕੱਤਰ ਡਾਕਟਰ ਰਣਜੀਤ ਸਿੰਘ ਰਾਣਾ,ਮੋਗਾ ਤੋਂ ਸੂਬਾ ਜੁਇੰਟ ਸਕੱਤਰ ਡਾਕਟਰ ਪ੍ਰਗਟ ਸਿੰਘ ਮਾਛੀਕੇ, ਜਿਲਾ ਫਿਰੋਜ਼ਪੁਰ ਤੋਂ ਸੂਬਾ ਕੁਆਰਡੀਨੇਟਰ ਡਾਕਟਰ ਸਤਬੀਰ ਸਿੰਘ, ਜਿਲਾ ਫਰੀਦਕੋਟ ਸੂਬਾ ਲੀਗਲ ਐਡਵਾਈਜ਼ਰ ਡਾਕਟਰ ਜਗਦੇਵ ਸਿੰਘ ਚਹਿਲ, ਵਾਈਸ ਚੇਅਰਮੈਨ ਡਾਕਟਰ ਗੁਰਮੁਖ ਸਿੰਘ ਮੁਹਾਲੀ ਅਤੇ ਜਿਲਾ ਮਲੇਰਕੋਟਲਾ ਤੋਂ ਡਾਕਟਰ ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਸੂਬਾ ਕਮੇਟੀ ਦੇ ਹੋਰ ਆਗੂ ਸਾਹਿਬਾਨ ਵੀ ਸੰਬੋਧਨ ਕਰਨਗੇ।