ਭੀਖੀ, 16 ਜਨਵਰੀ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ
ਮਾਨਸਾ ਦੇ ਬਲਾਕ ਭੀਖੀ ਦੀ ਮੀਟਿੰਗ ਬਲਾਕ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ
ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪਹੁੰਚੇ ਸਾਥੀਆਂ ਨੂੰ ਜੀ
ਆਇਆਂ ਆਖਿਆ ਅਤੇ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਅਣਰਜਿਸਟਰਡ ਮੈਡੀਕਲ
ਪੈ੍ਕਟੀਸ਼ਨਰਾਂ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਨੇ ਸੰਬੋਧਨ
ਕਰਦਿਆਂ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਕੀਤੇ ਵਾਅਦੇ
ਮੁਤਾਬਕ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ
ਮੰਗ ਕੀਤੀ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਵੱਲੋਂ ਸਾਡੀਆਂ ਮੰਗਾਂ
ਸਬੰਧੀ ਉਲੀਕੇ ਪ੍ਰੋਗਰਾਮ ਜਨਤਕ ਦਸਤਖ਼ਤੀ ਮੁਹਿੰਮ ਅਤੇ ਪੰਚਾਇਤੀ ਮਤਿਆਂ ਨੂੰ
ਤਨਦੇਹੀ ਨਾਲ ਜਲਦੀ ਪੂਰਾ ਕਰਨ ਲਈ ਪ੍ਰੇਰਿਆ ਅਤੇ ਵਿਧਾਇਕਾਂ ਰਾਹੀਂ ਮੁੜ ਯਾਦ ਪੱਤਰ
ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਸਿੰਘ, ਸਕੱਤਰ ਪਾਲ ਸਿੰਘ
ਦਲੇਲਵਾਲਾ, ਜ਼ਿਲ੍ਹਾ ਸਲਾਹਕਾਰ ਹਰਚੰਦ ਸਿੰਘ ਮੱਤੀ, ਆਦਿ ਆਗੂਆਂ ਨੇ ਕਿਹਾ ਕਿ
ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਲਾਹਨਤਾਂ ਖਿਲਾਫ ਸੈਮੀਨਾਰ ਅਤੇ
ਨੁੱਕੜ ਮੀਟਿੰਗਾਂ ਦਾ ਸਿਲਸਿਲਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਰੀ ਰੱਖਿਆ
ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਖਜਾਨਚੀ, ਬਿੰਦਰ ਬੀਰ, ਹਰਵਿੰਦਰ ਢੈਪਈ, ਜੀਵਨ ਫਫੜੇ,
ਲਵਪ੍ਰੀਤ ਫਰਮਾਹੀ, ਸਤਪਾਲ ਫਫੜੇ ਆਦਿ ਮੈਂਬਰ ਹਾਜਰ ਸਨ।