Gagan Phool
ਈਟੀਟੀ ਟੈਟ ਪਾਸ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ 2364 ਭਰਤੀ ਨੂੰ ਬਹਾਲ ਕਰਵਾਉਣ ਦੇ ਲਈ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਅਮਿਤ ਕੁਮਾਰ ਅਮਿਤ ਨਾਲ ਮੌੜ ਵਿਖੇ ਹੋਈ ਹੈ ਮੀਟਿੰਗ ਜਿਸ ਵਿੱਚ ਪਹਿਲ ਦੇ ਅਧਾਰ ਤੇ ਮੰਗ ਰੱਖੀ ਗਈ ਕਿ 19 ਦਸੰਬਰ ਨੂੰ ਹੋਣ ਵਾਲੀ ਹੀਰਿੰਗ ਤੇ ਪੱਕੇ ਤੌਰ ਤੇ ਸੀਨੀਅਰ ਡਿਪਟੀ ਏ ਜੀ ਨਵਦੀਪ ਛਾਬੜਾ ਜੀ ਨੂੰ ਲਗਾਇਆ ਜਾਵੇ ਤਾਂ ਜੋ ਭਰਤੀ ਨੂੰ ਬਹਾਲ ਕਰਵਾ ਕੇ ਜਲਦੀ ਪੂਰਾ ਕਰਵਾਏ ਜਾ ਸਕੇ ਕਿਉਂਕਿ ਬਹੁਤ ਸਾਰੇ ਸਾਥੀ ਇਸ ਸਮੇਂ ਓਵਰੇਜ ਹੋ ਚੁੱਕੇ ਹਨ ਜਿੰਨਾ ਕੋਲ ਇਸ ਭਰਤੀ ਤੋਂ ਬਿਨਾਂ ਹੋਰ ਕੋਈ ਵੀ ਰਾਹ ਨਹੀਂ ਇਸ ਸਬੰਧ ਵਿੱਚ ਪ੍ਰਿੰਸੀਪਲ ਸੈਕਟਰੀ ਕੁਮਾਰ ਅਮਿਤ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ 19 ਦਸੰਬਰ ਨੂੰ ਹੋਣ ਵਾਲੀ ਹੀਰਿੰਗ ਤੇ ਸੀਨੀਅਰ ਡਿਪਟੀ ਏ ਜੀ ਨੂੰ ਭੇਜ ਦਿੱਤਾ ਜਾਵੇਗਾ ਤੇ ਸਰਕਾਰ ਇਸ ਭਰਤੀ ਨੂੰ ਜਰੂਰ ਪੂਰਾ ਕਰੇਗੀ ਇਸ ਮੌਕੇ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਮਾਨਸਾ,ਗੁਰਜੀਵਨ ਮਾਨਸਾ,ਸੇਵਕ ਮੂਨਕ,ਇੰਦਰਜੀਤ ਕਾਲੜਾ ਗੋਨਿਆਣਾ,ਗੁਰਸੰਗਤ ਬੁੱਢਲਾਡਾ, ਹਰਜੀਤ ਗੁਰਨੇ ਮੌਜੂਦ ਸਨ ।