ਬਰੇਟਾ 25 ਮਈ (ਨਾਨਕ ਸਿੰਘ ਖੁਰਮੀ)– ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਆਪਣੀ ਜਿੰਦਗੀ ਦੇ ਅਣਮੁੱਲੇ ਜਵਾਨੀ ਭਰੇ ਵਰ੍ਹੇ 10-15 ਸਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਸੇਵਾਵਾ ਨਿਭਾ ਚੁੱਕੇ ਹਨ, ਤੇ ਹੁਣ ਸਰਕਾਰਾਂ ਨੇ ਉਹਨਾਂ ਨੂੰ ਬੇਰੁਜਗਾਰ ਕਰ ਦਿੱਤਾ ਅਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਕਾਫੀ ਲੰਬੇ ਸਮੇ ਤੋ ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ।ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋ ਸਿਰਫ ਲਾਰੇ ਤੇ ਲਾਰੇ ਹੀ ਦਿੱਤੇ ਗਏ। ਜਦੋਂਕਿ ਸੱਤਾ ਵਿਚ ਆਉਣ ਤੋਂ ਪਹਿਲਾ ਮਾਨ ਸਰਕਾਰ ਵੱਲੋ ਮੁੜ ਬਹਾਲ ਕੱਚੇ ਅਧਿਆਪਕ ਨਾਲ ਵਾਦਾ ਕੀਤਾ ਸੀ ਕਿ ਸੱਤਾ ਵਿਚ ਆਉਂਦਿਆਂ ਹੀ ਉਹਨਾਂ ਹਰਾ ਪੇਨ ਚਲਾ ਕੇ ਬਹਾਲ ਕੀਤਾ ਜਾਵੇਗਾ ਪਰ 39 ਮਹੀਨੇ ਬੀਤ ਜਾਨ ਤੇ ਵੀ ਸਰਕਾਰ ਵੱਲੋ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਤੋਂ ਜਾਪਦਾ ਹੈ ਕਿ ਸਰਕਾਰ ਆਪਣੇ ਹੀ ਕੀਤੇ ਵਾਅਦਿਆ ਤੋਂ ਭਟਕ ਚੁਕੀ ਹੈ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੀ ਮੰਗ ਹੈ ਕਿ ਸਾਡਾ ਡਾਟਾ ਸਬ ਵੈਰੀਫਾਈ ਹੋ ਗਿਆ ਸਾਡੇ ਨਾਲ ਕੀਤੇ ਵਾਅਦੇ ਅਨੁਸਾਰ ਸਕੂਲਾਂ ਚ ਨਿਯੁਕਤ ਕੀਤਾ ਜਾਵੇ। ਜਿਸ ਦੇ ਰੋਸ ਵਜੋਂ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਮੁੱਖ ਮੰਤਰੀ ਦੀ ਆਮਦ ਤੇ 25 ਮਈ 2025 ਨੂੰ ਨਾਭਾ ਵਿਖ਼ੇ ਸੂਬਾ ਪੱਧਰੀ ਇਕੱਠ ਉਪਰੰਤ ਰੋਸ ਪ੍ਰਦਸ਼ਨ ਕੀਤਾ ਜਾਵੇਗਾ ਸੂਬਾ ਪ੍ਰਧਾਨ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਅਧਿਆਪਕਾ ਨੂੰ ਸੜਕਾ ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਾਂਤਾ ਰਾਣੀ, ਵਜ਼ੀਰ ਸਿੰਘ, ਹਰਮਨਜੀਤ ਕੌਰ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਅਤੇ ਰਕਿੰਦਰਜੀਤ ਕੌਰ ਆਦਿ ਹਾਜ਼ਰ ਸਨ ।
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਘੇਰੇਗੀ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ – ਵਿਕਾਸ ਸਾਹਨੀ

Leave a comment