05 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਸੂਬਾ ਪੱਧਰੀ ਰੋਸ ਸਿੱਖਿਆ ਦਫ਼ਤਰ ਅੱਗੇ ਕਰਕੇ ਅਧਿਆਪਕ ਦਿਵਸ ਨੂੰ ਬਲੈਕ ਡੇ ਦੇ ਤੋਰ ਤੇ ਮਨਾਇਆ ਗਿਆ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਵੱਲੋ ਕਾਫੀ ਲੰਬੇ ਸਮੇ ਤੋਂ ਸੰਘਰਸ਼ ਕਰਨ ਉਪਰੰਤ ਵੀ ਪੰਜਾਬ ਸਰਕਾਰ ਵੱਲੋ ਸਾਡੀ ਬਹਾਲੀ ਨੂੰ ਨੇਪਰੇ ਨਹੀਂ ਚਾੜਿਆ ਜਾ ਰਿਹਾ ਇਸੇ ਲੜੀ ਤਹਿਤ ਅੱਜ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਸਿੱਖਿਆ ਵਿਭਾਗ ਵਿਖ਼ੇ ਕੀਤਾ ਗਿਆ ਤੇ ਵਿਭਾਗ, ਪ੍ਰਸ਼ਾਸਨ ਵੱਲੋ 5 ਘੰਟਿਆ ਦੀ ਜੱਦੋ ਜਹਿਦ ਮਗਰੋਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਲਿਖਤੀ ਦੋ ਮੀਟਿੰਗਾਂ ਦਿੱਤੀਆਂ ਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਤੁਹਾਡੀ 10 ਸਤੰਬਰ ਨੂੰ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਚ ਪੁਖਤਾ ਹੱਲ ਕੀਤਾ ਜਾਵੇਗਾ ਜਥੇਵੰਦੀ ਵੱਲੋ ਸਰਕਾਰ ਨੂੰ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਸਾਡੀ ਜਥੇਵੰਦੀ ਦੀ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਚ ਕੋਈ ਪੁਖਤਾ ਹੱਲ ਨਹੀਂ ਕਰਦੀ ਤਾਂ ਮਜਬੂਰਨ ਸਾਡੀ ਜਥੇਵੰਦੀ ਵੱਲੋ ਭਰਾਤਾਰੀ ਜਥੇਵੰਦੀਆਂ ਦਾ ਸਹਿਜੋਗ ਲੈ ਕੇ ਲੜੀਵਾਰ ਗੁਪਤ ਐਕਸ਼ਨ ਆਰੰਬੇ ਜਾਣਗੇ ਤੇ ਮੁੱਖ ਮੰਤਰੀ ਨੂੰ ਹਰ ਸਥਾਨ ਤੇ ਘੇਰਿਆ ਜਾਵੇਗਾ ਜਿਸ ਦੀ ਪੂਰੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਤੇ ਅਸ਼ੋਕ ਪੈਨਸਪ, ਲਖਵਿੰਦਰ ਕੌਰ, ਕਿਰਨਾਂ ਕੌਰ, ਗੁਰਪ੍ਰੀਤ ਸਿੰਘ, ਵਰੁਣ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਰੁਪਿੰਦਰ, ਜਸਵਿੰਦਰ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਮਨਦੀਪ ਕੌਰ, ਮਨਧੀਰ ਕੌਰ, ਵੀਰਪਾਲ ਕੌਰ, ਕਾਂਤਾ ਰਾਣੀ, ਮੋਹਨਜੀਤ ਕੌਰ, ਹਰਮਨਜੀਤ ਕੌਰ, ਰਮਨਦੀਪ ਕੌਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ ।