13 ਜਨਵਰੀ (ਗਗਨਦੀਪ ਸਿੰਘ) ਰਾਮਪੁਰਾ ਫੂਲ/ਬਠਿੰਡਾ: ਮੀਰੀ ਪੀਰੀ ਲਹਿਰ ਜੱਥੇਬੰਦੀ ਵੱਲੋਂ ਮੌੜ ਰੋਡ ਉੱਪਰ 01ਪੋਹ ਤੋ ਲੈ ਕੇ 30 ਪੋਹ ਤੱਕ ਲੰਗਰ ਲਗਾਇਆ ਗਿਆ ਜਿਸ ਵਿੱਚ ਜੱਥੇਬੰਦੀ ਦੇ ਮੁੱਖੀ ਜੱਥੇਦਾਰ ਬਾਬਾ ਗੁਰਪ੍ਰੀਤ ਸਿੰਘ (ਘਾਲ) ਵੱਲੋਂ ਦੱਸਿਆ ਕੀ ਸਾਡੀ ਜੱਥੇਬੰਦੀ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਇੱਕ ਮਹੀਨਾ ਲੰਗਰ ਲਾਇਆ ਗਿਆ ਹੈ ਜੋ ਅੱਜ 30ਪੋਹ ਆਖ਼ਰੀ ਦਿਨ ਦਾ ਲੰਗਰ ਸੀ ਅੱਜ ਲੰਗਰ ਦੀ ਸਮਾਪਤੀ ਕੀਤੀ ਗਈ ਹੈ ਤੇ ਰੋੜ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਖ਼ੀਰ ਦਾ ਲੰਗਰ ਅਤੁੱਟ ਵਰਤਿਆ ਗਿਆ ਬਾਬਾ ਜੀ ਵੱਲੋਂ ਸਾਰੀ ਸੰਗਤ ਤੇ ਸੇਵਾਦਾਰ ਦਾ ਧੰਨਵਾਦ ਕੀਤਾ ਇਸ ਮੌਕੇ ਜੱਥੇਦਾਰ ਬੋਗਾ ਸਿੰਘ ਗ੍ਰੰਥੀ ਪ੍ਰੀਤਮ ਸਿੰਘ ਜੱਸੀ ਸਿੰਘ ਕੁਲਵੰਤ ਸਿੰਘ ਲਾਡੀ ਸਿੰਘ ਗੋਲੀ ਸਿੰਘ ਕਾਲੂ ਸਿੰਘ ਬੱਗਾ ਸਿੰਘ ਅਮਨ ਸਿੰਘ ਅਰਸ਼ ਸਿੰਘ ਦਿਲਸ਼ਾਦ ਸਿੰਘ ਸਹਿਲ ਸਿੰਘ ਹਰਮਨਜੋਤ ਸਿੰਘ ਪਰਮਵੀਰ ਸਿੰਘ ਸ਼ੰਟੀ ਸਿੰਘ ਹਾਜ਼ਰ ਸਨ।