31 ਜਨਵਰੀ (ਪੱਤਰ ਪ੍ਰੇਰਕ) ਰਾਮਪੁਰਾ ਫੂਲ: ਮਿਉਂਸਪਲ ਕਮੇਟੀ ਰਾਮਪੁਰਾ ਫੂਲ ਦੀ ਬਾਬਾ ਜੀਵਨ ਸਿੰਘ ਨਗਰ ਰੋਡ ਕੱਸੀ ਵਾਲੀ ਰੋਡ ਤੇ ਕਈ ਹੋਰ ਰੋਡ ਵੀ ਪੂਰੀ ਤਰਹਾਂ ਖਰਾਬ ਹੋ ਗਏ ਹਨ ਇਸ ਦੇ ਇਲਾਵਾ ਕੁਝ ਹੋਰ ਰੋਡ ਵੀ ਹਨ ਜੋ ਖਰਾਬ ਹੋਣ ਵਾਲੇ ਨੇ ਅਕਸਰ ਦੇਖਣ ਵਿੱਚ ਆਇਆ ਹੈ ਕਿ ਸੀਵਰੇਜ ਨੂੰ ਓਵਰਫਲੋ ਹੁੰਦੇ ਹੋਏ ਦੇਖ ਕੇ ਵੀ ਇਸ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਂਦਾ ਹੈ ਜਿਵੇਂ ਇਹ ਕੋਈ ਸਮੱਸਿਆ ਨਹੀਂ ਹੈ ਪਰ ਜਦੋਂ ਇਹ ਸਮੱਸਿਆ ਸੜਕ ਨੂੰ ਖਰਾਬ ਕਰ ਦਿੰਦੀ ਹੈ ਅਤੇ ਲੋਕਾਂ ਨੂੰ ਇੱਕ ਗੰਭੀਰ ਮੁਸ਼ਕਿਲ ਵਿੱਚ ਪਾ ਦਿੰਦੀ ਹੈ ਫਿਰ ਮਿਉਂਸਪਲ ਕਮੇਟੀ ਦੇ ਅਫਸਰ ਇਸ ਸਮੱਸਿਆ ਵੱਲ ਧਿਆਨ ਦਿੰਦੇ ਹਨ ਕਈ ਵਾਰ ਤਾਂ ਸੀਵਰੇਜ ਲਗਾਤਾਰ ਤਿੰਨ ਤਿੰਨ ਮਹੀਨੇ ਓਵਰਫਲੋ ਹੁੰਦੇ ਰਹਿੰਦੇ ਹਨ ਜਿਵੇਂ ਕਿ ਬਾਬਾ ਜੀਵਨ ਸਿੰਘ ਨਗਰ ਵਿੱਚ ਲਗਾਤਾਰ ਤਿੰਨ ਮਹੀਨੇ ਤੋਂ ਸੀਵਰੇਜ ਓਵਰਫਲੋ ਹੋ ਰਿਹਾ ਹੈ ਕਈ ਵਾਰ ਸੀਵਰੇਜ ਓਵਰਫਲੋ ਦੀ ਸਮੱਸਿਆ ਦੇ ਕਾਰਨ ਟੁੱਟੀਆਂ ਹੋਈਆਂ ਸੜਕਾਂ ਤੇ ਚੱਲ ਰਹੇ ਵਾਹਨਾ ਕਾਰਨ ਕਈ ਵਿਅਕਤੀਆਂ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਐਕਸੀਡੈਂਟ ਆਮ ਤੌਰ ਤੇ ਹੁੰਦੇ ਹੀ ਰਹਿੰਦੇ ਹਨ ਸੀਵਰੇਜ ਤੋਂ ਓਵਰਫਲੋ ਹੋ ਰਹੇ ਇਸ ਗੰਦੇ ਪਾਣੀ ਦੇ ਕਾਰਨ ਕਈ ਗੰਭੀਰ ਬਿਮਾਰੀਆਂ ਵੀ ਆਉਂਦੀਆਂ ਹਨ ਗੌਰ ਕਰਨ ਵਾਲੀ ਗੱਲ ਹੈ ਕਿ ਇਹ ਸੀਵਰੇਜ ਦਾ ਓਵਰਫਲੋ ਹੋ ਰਿਹਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਲੋਕਾਂ ਦੇ ਘਰਾਂ ਦੀ ਟੂਟੀਆਂ ਵਿੱਚ ਤੇ ਲੋਕਾਂ ਦੀ ਰਸੋਈ ਵਿੱਚ ਚਲਿਆ ਜਾਂਦਾ ਹੈ ਮਿਊਨਸੀਪਲ ਕਮੇਟੀ ਦੀ ਲਾਪਰਵਾਹੀ ਨਾਲ ਓਵਰਫਲੋ ਹੋਇਆ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਦੇ ਟੁੱਟਣ ਦਾ ਮੁੱਖ ਕਾਰਨ ਬਣਦਾ ਹੈ ਟੁੱਟੀਆਂ ਸੜਕਾਂ ਜਾਨ ਲੇਵਾ ਐਕਸੀਡੈਂਟ ਦਾ ਮੁੱਖ ਕਾਰਨ ਬਣਦੀਆਂ ਹਨ ਸੀਵਰੇਜ ਦਾ ਗੰਦਾ ਪਾਣੀ ਬਿਮਾਰੀਆਂ ਦਾ ਮੁੱਖ ਕਾਰਨ ਬਣਦਾ ਹੈ ਲੋਕਾਂ ਦੇ ਘਰਾਂ ਦੀਆਂ ਨੀਹਾਂ ਬੈਠਣ ਮਕਾਨਾਂ ਦੇ ਡਿੱਗਣ ਦਾ ਮੁੱਖ ਕਾਰਨ ਬਣਦਾ ਹੈ ਫਿਰ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਦ ਕਿ ਇਹ ਇੱਕ ਵੱਡੀ ਮੁਸੀਬਤ ਹੈ ਅਤੇ ਸਰਕਾਰਾਂ ਦਾ ਅਹਿਮ ਕਦਮ ਵੀ ਹੈ ਕਿ ਸੂਬੇ ਨੂੰ ਸਾਫ ਸੁਥਰਾ ਅਤੇ ਰੰਗਲਾ ਸੂਬਾ ਬਣਾਉਣਾ ਅਤੇ ਵਿਧਾਇਕਾਂ ਦੀ ਵੀ ਪਹਿਲ ਹੈ ਕਿ ਹਲਕੇ ਨੂੰ ਸਾਫ ਸੁਥਰਾ ਅਤੇ ਵਧੀਆ ਬਣਾਇਆ ਜਾਵੇ ਪਰ ਰਾਮਪੁਰਾ ਫੂਲ ਦੀ ਪ੍ਰਿੰਸੀਪਲ ਕਮੇਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਇਹ ਸਮੱਸਿਆ ਪੂਰੇ ਤਰੀਕੇ ਨਾਲ ਲੰਬੇ ਸਮੇਂ ਤੋਂ ਬਣੀ ਹੋਈ ਹੈ