–ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਚੇਅਰਮੈਨ ਨੀਲ ਗਰਗ, ਅੰਮ੍ਰਿਤ ਲਾਲ ਅਗਰਵਾਲ, ਐਮਸੀ ਸਿੱਧੂ, ਸਰਾਂ, ਰਾਹੀ, ਬੰਟੀ ਅਤੇ ਫੁੱਲੋ ਮਿੱਠੀ ਨੂੰ ਵੀ ਕੀਤਾ ਸਨਮਾਨਿਤ
ਬਠਿੰਡਾ, 10 ਫਰਵਰੀ (ਨਾਨਕ ਸਿੰਘ ਖੁਰਮੀ) ਪੰਜਾਬੀ ਮਾਂ ਬੋਲੀ ਅਤੇ ਵਿਰਾਸਤ ਦੀ ਸੰਭਾਲ ਕਰਨ ਲਈ ਬਠਿੰਡਾ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਉਂਡੇਸ਼ਨ ਰਜਿ: ਬਠਿੰਡਾ ਵੱਲੋਂ ਪਹਿਲ ਕਦਮੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਨਵ ਨਿਯੁਕਤ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ, ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਕੌਂਸਲਰ ਰਾਜਿੰਦਰ ਸਿੰਘ ਸਿੱਧੂ, ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ, ਕੌਂਸਲਰ ਰਤਨ ਰਾਹੀ, ਉੱਘੇ ਸਮਾਜ ਸੇਵੀ ਅਸ਼ਵਨੀ ਬੰਟੀ ਅਤੇ ਮੁਲਾਜ਼ਮ ਆਗੂ ਮਹਿੰਦਰ ਸਿੰਘ ਫੁੱਲੋ ਮਿੱਠੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਫਾਉਂਡੇਸ਼ਨ ਵੱਲੋਂ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਫਾਉਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਅਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਮਾਨ ਨੇ ਕਿਹਾ। ਉਨ੍ਹਾਂ, ਇਸ ਮੌਕੇ ਸੰਸਥਾ ਵੱਲੋਂ ਲਗਾਏ 17 ਵਿਰਾਸਤੀ ਮੇਲਿਆਂ ਦੇ ਪਿਛੋਕੜ ‘ਤੇ ਜਿੱਥੇ ਚਾਨਣਾ ਪਾਇਆ, ਉੱਥੇ ਹੀ ਉਨ੍ਹਾਂ 18ਵੇਂ ਵਿਰਾਸਤੀ ਮੇਲੇ ਵਿੱਚ, ਜੋ ਕਿ ਮਾਰਚ ਮਹੀਨੇ ਵਿੱਚ ਲੱਗਣਾ ਹੈ, ਦੇ ਸਬੰਧੀ ਆਏ ਹੋਏ ਪਤਵੰਤਿਆਂ ਤੋਂ ਸਹਿਯੋਗ ਦੀ ਮੰਗ ਕੀਤੀ। ਨਵੇਂ ਮੇਅਰ ਅਤੇ ਸਾਰੇ ਹੀ ਬੁਲਾਰਿਆਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਵੱਲੋਂ ਅਤੇ ਸਰਕਾਰ ਵੱਲੋਂ ਹਰ ਕਿਸਮ ਦੀ ਸਹਾਇਤਾ ਕਰਨ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਅਮਰਜੀਤ ਮਹਿਤਾ ਨੇ ਸੁਝਾਅ ਮੰਗਿਆ ਕਿ ਬਠਿੰਡਾ ਸ਼ਹਿਰ ਦਾ ਅਜਿਹਾ ਕੋਈ ਚੌਂਕ, ਜੋ ਖਾਲੀ ਹੋਵੇ, ਉਸ ਦੀ ਚੋਣ ਕਰਕੇ ਦੱਸੀ ਜਾਵੇ, ਤਾਂ ਜੋ ਉਸ ਚੌਂਕ ਨੂੰ ਵਿਰਾਸਤੀ ਚੌਂਕ ਦੇ ਨਾਮ ‘ਤੇ ਵਿਕਸਿਤ ਕੀਤਾ ਜਾ ਸਕੇ, ਤਾਂ ਕਿ ਬਠਿੰਡਾ ਸ਼ਹਿਰ ਨੂੰ ਨਵੀਂ ਦਿੱਖ ਦਿੱਤੀ ਜਾ ਸਕੇ। ਸਮਾਗਮ ਨੂੰ ਨੀਲ ਗਰਗ, ਅੰਮ੍ਰਿਤ ਲਾਲ ਅਗਰਵਾਲ, ਰਾਜਿੰਦਰ ਸਿੰਘ ਸਿੱਧੂ, ਮਹਿੰਦਰ ਫੁੱਲੋ ਮਿੱਠੀ, ਡੀਸੀ ਸ਼ਰਮਾ, ਰੁਪਿੰਦਰ ਗੋਦਾਰਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ, ਸੁਖਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਚਹਿਲ, ਡੀਸੀ ਸ਼ਰਮਾ, ਜਗਜੀਤ ਸਿੰਘ ਧਨੌਲਾ, ਜਗਤਾਰ ਸਿੰਘ ਭੰਗੂ, ਨਰਿੰਦਰਪਾਲ ਐਡਵੋਕੇਟ, ਰੁਪਿੰਦਰ ਗੋਦਾਰਾ, ਪ੍ਰੋ. ਜਸਵੰਤ ਸਿੰਘ ਬਰਾੜ, ਸਾਬਕਾ ਐਮਸੀ ਬੰਤ ਸਿੰਘ ਸਿੱਧੂ, ਸੁਖਦੇਵ ਗੁਰਥੜੀ, ਕੁਲਵੀਰ ਗਰੇਵਾਲ, ਮਿੱਠੂ ਸਿੰਘ ਬਰਾੜ, ਮੋਹਨ ਸਿੰਘ ਬੀਬੀਵਾਲਾ, ਰਾਜਵਿੰਦਰ ਸਿੰਘ ਸੰਧੂ, ਜਗਤਾਰ ਸਿੰਘ ਭੋਖੜਾ, ਜਰਨੈਲ ਸਿੰਘ ਵਿਰਕ, ਡਾਕਟਰ ਸੁਖਜਿੰਦਰ ਘੁਮਾਣ, ਅਵਤਾਰ ਸਿੰਘ ਹਾਜੀ ਰਤਨ, ਸਰਪੰਚ ਗੁਰਦੇਵ ਸਿੰਘ, ਮੰਦਰ ਸਿੰਘ ਮੈਂਬਰ ਦਿਓਣ, ਜਗਤਾਰ ਸਿੰਘ ਟੀਲਾ, ਹਰਮਨਦੀਪ ਸਿੰਘ ਮਾਨ, ਹਰਮਨ ਗਿੱਲ, ਹਰਸ਼ ਚੰਡੀਗੜ੍ਹ, ਮੈਡਮ ਰਮਨ ਸੇਖੋਂ, ਪ੍ਰਿੰਸੀਪਲ ਮੈਡਮ ਕੋਹਲੀ, ਮੈਡਮ ਰੀਤੂ ਬਾਲਾ, ਬੀਬੀ ਗੁਰਬਖਸ਼ ਕੌਰ, ਸਰਬਜੀਤ ਕੌਰ ਢਿੱਲੋਂ, ਕਮਲਜੀਤ ਕੌਰ ਹਾਜੀ ਰਤਨ, ਸ਼ਿੰਦਰ ਕੌਰ, ਜਸਵਿੰਦਰ ਕੌਰ ਮਾਨ, ਮੈਡਮ ਸੁਖਵਿੰਦਰ ਕੌਰ, ਕਰਮਜੀਤ ਕੌਰ ਜਸ਼ਨ, ਸਰਬਜੀਤ ਕੌਰ, ਪਿੰਕੀ ਬਰਾੜ, ਹਰਚਰਨ ਕੌਰ ਮਾਨ, ਰਾਜਦੀਪ ਕੌਰ, ਦਵਿੰਦਰ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਬਲਜੀਤ ਕੌਰ ਪ੍ਰਤਾਪ ਨਗਰ, ਖੁਸ਼ੀ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।
ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਉਂਡੇਸ਼ਨ ਰਜਿ: ਵੱਲੋਂ ਨਵ ਨਿਯੁਕਤ ਮੇਅਰ ਪਦਮਜੀਤ ਮਹਿਤਾ ਦਾ ਵਿਸ਼ੇਸ਼ ਸਨਮਾਨ

Leave a comment