ਪੱਤਰ ਪ੍ਰੇਰਕ
ਬੋਹਾ ‘5 ਅਗਸਤ
ਮਾਰਕਿਟ ਕਮੇਟੀ ਬੋਹਾ ਦੇ ਨਵੇਂ ਬਣੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ ਵੱਲੋਂ ਆਪਣਾ ਆਹੁੱਦਾ ਸੰਭਾਲਣ ਸਮੇ ਇੱਕ ਸਮਾਰੋਹ ਕਰਵਾਇਆ ਗਿਆ। ਨਵੇਂ ਚੇਅਰਮੈਨ ਨੂੰ ਦਫਤਰ ਦੀ ਕੁਰਸੀ ਤੇ ਬਿਠਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਕਾਰਜ਼ਕਾਰੀ ਪ੍ਰਧਾਨ ਤੇ ਵਿਧਾਨ ਸਭਾ ਖੇਤਰ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ,ਪੰਜਾਬ ਸੂਗਰਫੈਡ ਦੇ ਚੇਅਰਮੈਂਨ ਨਵਤੇਜ ਸਿੰਘ ਜੀਦਾ, ਜੰਗਲਾਤ ਵਿਭਾਗ ਦੇ ਚੇਅਰਮੈਂਨ ਰਕੇਸ਼ ਪੁਰੀ ਤੇ ਜ਼ਿਲ੍ਹਾ ਯੋਯਨਾ ਬੋਰਡ ਮਾਨਸਾ ਦੇ ਚੇਅਰਮੈਂਨ ਚਰਨਜੀਤ ਸਿੰਘ ਅੱਕਾਵਾਲੀ ਨੇ ਨਿਭਾਈ। ਇਸ ਮੌਕੇ ਤੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਰਕਰਾਂ ਵੱਲੋਂ ਕੀਤੇ ਕੰਮ ਦੀ ਪੂਰੀ ਕਦਰਦਾਨ ਹੈ ਇਸ ਲਈ ਉਸ ਵੱਲੋਂ ਪਾਰਟੀ ਲਈ ਨਿਸ਼ਕਾਮ ਭਾਵ ਨਾਲ ਪਾਰਟੀ ਦਾ ਕੰਮ ਕਰਨ ਵਾਲੇ ਇਸ ਨੌਜਵਾਨ ਨੂੰ ਇਸ ਮਾਰਕਿਟ ਕਮੇਟੀ ਦਾ ਚੇਅਰਮੈਂਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮਾਰਕਿਟ ਕਮੇਟੀ ਕਿਸਾਨਾਂ ਮਜਦੂਰਾ ਤੇ ਆੜਤੀਆਂ ਦੇ ਹਿੱਤਾ ਦਾ ਪੂਰਾ ਖਿਆਲ ਰੱਖੇਗੀ ਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਾਲੇ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਨਵੇਂ ਚੇਅਰਮੈਨ ਰਣਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਉਸ ‘ਤੇ ਪ੍ਰਗਟਾਏ ਭਰੋਸੇ ਤੇ ਖਰਾ ਉਤਰਣ ਦੀ ਕੋਸ਼ਿਸ਼ ਕਰੇਗਾ ਤੇ ਆਪਣੀ ਜਿੰਮੇਵਾਰੀ ਨੂੰ ਪੂਰਨ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇਗਾ। ਇਸ ਸਮੇਂ ਹੋਰਨਾ ਤੋਂ ਇਲਾਵਾ ਬੋਹਾ ਦੇ ਥਾਣਾ ਮੁੱਖੀ ਇੰਸਪੈਕਟਰ ਬੇਅੰਤ ਕੌਰ, ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਂਨ ਸਤੀਸ ਸਿੰਗਲਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਨਰਲ ਸੱਕਤਰ ਦਰਸ਼ਨ ਘਾਰੂ , ਨਗਰ ਪੰਚਾਇਤ ਦੋਹਾ ਦੇ ਪ੍ਰਧਾਨ ਸੁਖਜੀਤ ਕੌਰ, ਸਹਿਕਾਰੀ ਬੈਂਕ ਜ਼ਿਲ੍ਹਾਂ ਮਾਨਸਾ ਦੇ ਚੇਅਰਮੈਂਨ ਸੋਹਣਾ ਸਿੰਘ ਕਲੀਪੁਰ, ਗੁਰਦਰਸ਼ਨ ਸਿੰਘ ਮੰਢਾਲੀ, ਸਮਾਜਸੇਵੀ ਕਮਲਦੀਪ ਕੌਰ ਬਾਵਾ, ਕੁਲਵੰਤ ਸਿੰਘ ਸੇਰਖਾ ,ਸ਼ੁਭਾਸ਼ ਨਾਗਪਾਲ, ਮਾਰਕਿਟ ਕਮੇਟੀ ਬੋਹਾ ਦੇ ਸੱਕਤਰ ਜਗਤਾਰ ਸਿੰਘ ਫੱਗੂ, ਮਾਰਿਕਟ ਕਮੇਟੀ ਰਾਮਾ ਦੇ ਚੇਅਰਮੈਨ ਟੇਕ ਸਿੰਘ ਬੰਗੀ, ਗੁਰਸੇਵਕ ਝੁਨੀਰ , ਟਰੱਕ ਯੁਨੀਅਨ ਦੇ ਪ੍ਰਧਾਨ ਨਾਇਬ ਸਿੰਘ ਆਦਿ ਵੀ ਹਾਜਰ ਸਨ।