ਸੀਪੀਆਈ ਨੇ ਮਨਰੇਗਾ ਸਕੀਮ ਤਹਿਤ ਮਜਦੂਰਾ ਨੂੰ ਕੰਮ ਦੇਣ ਦੀ ਮੰਗ
ਮਾਨਸਾ, 20 ਨਵੰਬਰ
ਸਰਦੂਲਗੜ੍ਹ/ ਝੁਨੀਰ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਦੇ ਪਿਛਲੇ ਚਾਰ ਸਾਲਾ ਦੇ ਕਾਰਜਕਾਲ ਨੇ ਮਜਦੂਰਾ ਦੇ ਚੁੱਲ੍ਹੇ ਠੰਢੇ ਕਰ ਕੇ ਰੱਖ ਦਿੱਤੇ ਤੇ ਉਨ੍ਹਾਂ ਦੇ ਬੱਚਿਆ ਨੂੰ ਭੁੱਖਮਰੀ ਦਾ ਜੀਵਨ ਜਿਊਣ ਲਈ ਮਜਬੂਰ ਕਰ ਕੇ ਰੱਖ ਦਿੱਤਾ, ਇਨ੍ਹਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਛਾਪਿਆਵਾਲੀ ਵਿੱਖੇ ਸੀਪੀਆਈ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਮਜਦੂਰਾ ਲਈ ਬਣੇ ਮਨਰੇਗਾ ਕਾਨੂੰਨ ਨੂੰ ਪੰਜਾਬ ਦੀ ਮਾਨ ਸਰਕਾਰ ਨੇ ਤਾਰੋਪੀਡ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਤੇ ਤੁਗਲਕੀ ਫਰਮਾਨ ਜਾਰੀ ਕਰਦਿਆ ਮਨਰੇਗਾ ਸਕੀਮ ਨੂੰ ਅਸਿੱਧੇ ਢੰਗ ਰਾਹੀ ਬੰਦ ਕਰ ਕੇ ਰੱਖ ਦਿੱਤਾ ।
ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਤੋ ਪੰਜਾਬ ਦਾ ਹਰ ਵਰਗ ਪੂਰੀ ਤਰ੍ਹਾ ਦੁਖੀ ਹੋ ਚੁੱਕਿਆ ਹੈ ਤੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਤਾਂ ਕਿ ਆਮ ਆਦਮੀ ਪਾਰਟੀ ਨੂੰ ਸਬਕ ਸਖਾਇਆ ਜਾਵੇ , ਉਨ੍ਹਾਂ ਕਿਹਾ ਕਿ ਪੰਜਾਬ ਦੀ ਆਵਾਮ ਨੂੰ ਅਪੀਲ ਕਿ ਉਹ ਆਮ ਆਦਮੀ ਪਾਰਟੀ ਨੂੰ ਸਬਕ ਸਿਖਾ ਕੇ ਖੱਬੇ ਪੱਖੀ ਪਾਰਟੀਆਂ ਨੂੰ ਮਜ਼ਬੂਤ ਕਰਨ ਤਾਂ ਮਿਹਨਤਕਸ ਲੋਕਾ ਦੇ ਹੱਕਾ ਤੇ ਹਿੱਤਾ ਦੀ ਰੱਖਵਾਲੀ ਕੀਤੀ ਜਾ ਸਕੇ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਬਲਵੀਰ ਸਿੰਘ ਛਾਪਿਆਵਾਲੀ, ਸਾਥੀ ਸੁਖਦੇਵ ਸਿੰਘ ਛਾਪਿਆਵਾਲੀ, ਬੱਲੀ ਸਿੰਘ ਛਾਪਿਆਂਵਾਲੀ, ਜੱਗਾ ਸਿੰਘ ਛਾਪਿਆਂਵਾਲੀ , ਵਿਰਸਾ ਸਿੰਘ ਛਾਪਿਆਂਵਾਲੀ, ਨਾਜਰ ਸਿੰਘ ਛਾਪਿਆਂਵਾਲੀ, ਵੀਰਪਾਲ ਕੌਰ ਤੇ ਹਰਬੰਸ ਕੌਰ ਆਦਿ ਵੀ ਹਾਜਰ ਸਨ।
