ਮਾਨਸਾ,26 ਜਨਵਰੀ (ਨਾਨਕ ਸਿੰਘ ਖੁਰਮੀ)
ਮਾਨਸਾ ਵਿੱਚ ਸੀਵਰੇਜ ਦੀ ਸਮੱਸਿਆ ਵੱਡੀ ਹੈ। 2022 ਵਿੱਚ ਆਪ ਦੇ ਵਿਧਾਇਕ ਨੇ ਇਹ ਵਾਅਦਾ ਕੀਤਾ ਸੀ ਕਿ ਹੱਲ ਕਰਾਵਾਗੇ। ਪਰ ਤਿੰਨ ਸਾਲ ਵਿੱਚ ਸਿਰਫ ਝੂਠ ਬੋਲੇ ਗਏ ਕਿ ਪੈਸੇ ਪਾਸ ਹੋ ਗਏ , ਪੈਸੈ ਆ ਰਹੇ ਹਨ । ਮਈ 2024 ਵਿੱਚ ਲੋਕਸਭਾ ਵੋਟਾਂ ਵੇਲੇ ਮੁੱਖਮੰਤਰੀ ਭਗਵੰਤ ਮਾਨ ਸ਼ਹਿਰ ਵਿਚਾਲੱ ਖੜ ਕੇ ਵਾਅਦਾ ਕਰਕੇ ਗਏ ਸਨ ਕਿ ਵੋਟਾਂ ਤੋਂ ਤੁਰੰਤ ਬਾਅਦ ਸੀਵਰੇਜ ਦਾ ਹੱਲ ਹੋਵੇਗਾ।
ਪਰ ਹੁਣ ਮੇਰੀ RTI ਵਿੱਚ ਪਤਾ ਲੱਗਾ ਹੈ ਕਿ ਵਿਧਾਇਕ ਦੇ ਅਤੇ ਮੁੱਖ ਮੰਤਰੀ ਸਾਹਿਬ ਦੀਆਂ ਗੱਲਾਂ ਚ ਕੋਈ ਸੱਚਾਈ ਨਹੀਂ ਸੀ। RTI ਵਿੱਚ ਸਾਫ ਕਿਹਾ ਗਿਆ ਹੈ ਕਿ 2022 ਤੋੰ ਲੈ ਕੇ ਹੁਣ ਤੱਕ ਮਾਨਸਾ ਨੂੰ ਕੋਈ ਪੈਸਾ ਸੀਵਰੇਜ ਲਈ ਨਹੀਂ ਆਇਆ। ਮਤਲਬ ਵਿਧਾਇਕ ਅਤੇ ਮੁੱਖਮੰਤਰੂ ਗੱਪ ਹੀ ਬੋਲੀ ਗਏ, ਇਸ ਗੱਲ ਦਾ ਸ਼ਹਿਰਨਿਵਾਸੀਆਂ ਵਿੱਚ ਵੱਡਾ ਰੋਸ ਹੈ।
ਇਸੇ ਨੂੰ ਲੈ ਕੇ ਅੱਜ 26 ਜਨਵਰੀ ਨੂੰ ਸਾਰੇ ਮਾਨਸਾ ਸ਼ਹਿਰ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਿਧਾਇਕ ਨੂੰ ਚਿਤਾਵਨੀ ਦਿੱਤੀ ਕਿ ਗੱਪਾਂ ਨੂੰ ਛੱਡ ਕੇ ਜਲਦ ਮਾਨਸਾ ਦੀ ਸੀਵਰੇਜ ਸਮੱਸਿਆ ਦਾ ਹੱਲ ਕਰਵਾਇਾ ਜਾਵੇ। ਨਹੀਂ ਜਲਦ ਹੀ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਵਿਧਾਇਕ ਦਾ ਘਿਰਾਉ ਕੀਤਾ ਜਾਵੇਗਾ।
ਇਹ ਸਾਰੇ ਸਮਝੋ ਕਿ ਬਦਲਾਅ ਦਾ ਨਾਂ ਲੈ ਕੇ ਸੱਤਾ ਵਿੱਚ ਆਈ ਇਹ ਪਾਰਟੀ ਸਾਨੂੰ ਬੁਨਿਆਦੀ ਸਹੂਲਤਾਂ ਤੱਕ ਨੀ ਦੇ ਸਕਦੀ ਉੱਪਰੋਂ ਇਨ੍ਹਾਂ ਦੇ ਨੁਮਾਇਦੇ ਵੋਟਰਾਂ ਨੂੰ ਹੀ ਝੂਠ ਬੋਲ ਕੇ ਟਾਇਮ ਟਪਾ ਰਹੇ ਹਨ।