20 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਪ੍ਰੀਤ ਨਗਰ ਕਾਲਜ ਰੋਡ ਦੀਆਂ ਕੁੜੀਆਂ ਨੇ ਆਪਣੇ ਵੀਰਾਂ ਲਈ ਲੰਬੀ ਉਮਰ ਅਤੇ ਤੰਦਰੁਸਤੀ ਲਈ ਰੱਖੇ ਸੁਖਮਨੀ ਸਾਹਿਬ ਦਾ ਪਾਠ
ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜਾ ਪਾਵੇ ਪ੍ਰੀਤ ਨਗਰ ਕਾਰਜ ਰੋਡ ਵਾਰਡ ਨੰਬਰ ਚਾਰ ਦੀਆਂ ਔਰਤਾਂ ਵੱਲੋਂ ਪੁਨਿਆ ਦੀ ਰੱਖੜੀ ਤੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਅੱਜ ਰਲ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਪਾਏ ਸੌਣ ਮਹੀਨੇ ਤੀਆਂ ਦੇ ਤਿਉਹਾਰ ਉੱਚੀ ਸ਼ੋਰ ਵਾਲੇ ਸਾਊਂਡ ਲਾ ਕੇ ਮਨਾਏ ਜਾਂਦੇ ਨੇ ਇਸ ਦੇ ਉਲਟ ਵਾਰਡ ਨੰਬਰ ਚਾਰ ਦੀਆਂ ਔਰਤਾਂ ਨੇ ਨਵੀਂ ਰੀਤ ਚਲਾਉਂਦੇ ਆ ਸਵੇਰ ਵੇਲੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਤੇਜਿੰਦਰ ਕੌਰ ਭਾਟੀਆ, ਮਨਜੀਤ ਕੌਰ, ਬੇਅੰਤ ਕੌਰ ਮਨਦੀਪ ਕੌਰ ਨੇ ਦੱਸਿਆ ਕਿ ਸ਼ੋਰ ਸ਼ਰਾਬੇ ਤੋਂ ਵੱਖਰਾ ਤੀਆਂ ਦਾ ਤਿਉਹਾਰ ਮਨਾ ਕੇ ਅਤੇ ਆਪਣੇ ਵੀਰਾਂ ਦੇ ਲੰਬੀ ਉਮਰ ਲਈ ਸੁਖਮਣੀ ਸਾਹਿਬ ਦੇ ਪਾਠ ਪਾਏ ਪਾਏ ਜਾਇਆ ਕਰਨ ਭੋਗ ਤੋਂ ਬਾਅਦ ਚਾਹ ਪਕੌੜੇ ਦਾ ਲੰਗਰ ਵੀ ਲਾਇਆ ਗਿਆ ਇਸ ਮੌਕੇ ਛੋਟੇ ਬੱਚੇ ਇਸਾਨ ,ਫਤਿਹ, ਜਗਦੀਪ ਭਾਟੀਆ, ਅਵਨੂਰ ,ਹਰਮਨ ,ਅਰਸ਼, ਅਵੀ, ਸੁਖਜਿੰਦਰ, ਦਿਲਪ੍ਰੀਤ ਸ਼ਗਨਾ, ਮਹਿਕ, ਪ੍ਰਭਜੋਤ ਤੋ ਆਂਗਣਵਾੜੀ ਮੈਡਮ ਹਰਜਿੰਦਰ ਕੌਰ ਨੇ ਬੱਚਿਆਂ ਨੂੰ ਧਾਰਮਿਕ ਅਤੇ ਜਨਰਲ ਨੌਲੇਜ ਦੇ ਸਵਾਲ ਪੁੱਛੇ ਇਸ ਤੋਂ ਬਾਅਦ ਬਜ਼ੁਰਗ ਔਰਤਾਂ ਤੋਂ ਇਹਨਾਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਨਿੰਦਰ ਕੌਰ, ਕਰਮਜੀਤ ਕੌਰ, ਕੁਲਵਿੰਦਰ ਕੌਰ, ਸਿਮਰਨ ਕੌਰ, ਆਦ ਸ਼ਾਮਿਲ ਸਨ ਇਸ ਦੌਰਾਨ ਬਜ਼ੁਰਗ ਔਰਤਾਂ ਨੇ ਖੁਸ਼ੀ ਪ੍ਰਗਟ ਕਰਦੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਹੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਇਆ ਕਰਨਗੇ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਇਆ ਕਰੇਗਾ।