ਮਾਨਸਾ 08 ਜੁਲਾਈ(ਨਾਨਕ ਸਿੰਘ ਖੁਰਮੀ)-ਸ੍ਰੀ ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਮਾਨਸਾ ਵੱਲੋ ਇਕਾਦਸ਼ੀ ਮੌਕੇ ਬਾਬਾ ਸ਼ਿਆਮ ਖਾਟੂ ਦੀ ਵਿਸ਼ਾਲ ਚੌਕੀ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ (ਨਿਸ਼ਾਨ ਯਾਤਰਾ ਵਾਲੇ)ਦੇ ਸਹਿਯੋਗ ਨਾਲ ਮੰਦਰ ਦੇ ਪ੍ਰਧਾਨ ਰਵੀ ਕੁਮਾਰ ਮਾਖਾ ਦੀ ਰਹਿਨਮਾਈ ਹੇਠ ਸ੍ਰੀ ਸ਼ਿਵ ਤ੍ਰਿਵੈਣੀ ਮੰਦਰ ਵਿਖੇ ਲਗਾਈ ਗਈ।ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਮਾਨਸਾ ਦੇ ਪ੍ਰਧਾਨ ਮਨੀਸ਼ ਕੁਮਾਰ ਜਿੰਦਲ ਨੇ ਦੱਸਆਿ ਕਿ ਇਸ ਸ਼ੁਭ ਮੌਕੇ ਤੇ ਪੂਜਨ ਦੀ ਰਸਮ ਮੰਦਿਰ ਦੇ ਖਜਾਨਚੀ ਨਰੇਸ਼ ਕੁਮਾਰ ਨੀਸ਼ਾ ਵੱਲੋਂ ਅਤੇ ਬਾਬਾ ਜੀ ਦੀ ਜੋਤੀ ਪ੍ਰਚੰਡ ਦੀ ਰਸਮ ਅਮਰਦੀਪ ਸ਼ਰਮਾ ਤੇ ਉਨਾਂ ਦੇ ਪ੍ਰੀਵਾਰ ਵੱਲੋਂ ਕੀਤੀ ਗਈ ਅਤੇ ਅਤੇ ਛੱਪਣ ਭੋਗ ਦੀ ਸੇਵਾ ਵੇਦ ਪ੍ਰਕਾਸ਼ ਵੱਲੋਂ ਕੀਤੀ ਗਈ। ਇਸ ਸੰਕੀਰਤਨ ਦੀ ਸ਼ੁਰੂਆਤ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ ਦੇ ਮੈਬਰਾਂ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ। ਇਸ ਮੌਕੇ ਹਿੰਦੋਸਤਾਨ ਦੇ ਮਸ਼ਹੂਰ ਭਜਨ ਗਾਇਕਾ ਸ਼ਿਵਾਂਗੀ ਭਾਰਦਵਾਜ( ਅਯੋਧਿਆ ਧਾਮ) ਵਾਲੇ ਵੱਲੋ ਸੁੰਦਰ ਸੁੰਦਰ ਭਜਨ ਗਾਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਸ਼੍ਰੀ ਸ਼ਿਆਮ ਬਾਬਾ ਖਾਟੂ ਜੀ ਦਾ ਸ਼ਿੰਗਾਰ ਦੀ ਸੇਵਾ ਅਮਰਦੀਪ ਸ਼ਰਮਾ (ਬੇਟਾ ਸੱਤਪਾਲ ਸ਼ਰਮਾ) ਵੱਲੋਂ ਕਰਵਾਈ ਗਈ। ਜੋ ਭਗਤਾਂ ਲਈ ਖਿੱਚ ਦਾ ਕੇਂਦਰ ਬਣਿਆ। ਬਾਬਾ ਸ਼ਿਆਮ ਖਾਟੂ ਜੀ ਦੇ ਦਰਸ਼ਨਾ ਲਈ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ।
ਇਸ ਮੌਕੇ ਭਗਤਾਂ ਦਾ ਬਹੁਤ ਭਾਰੀ ਜਨ ਸੈਲਾਬ ਦੇਖਣ ਨੂੰ ਮਿਲਿਆ ਤੇ ਭਗਤਾਂ ਚ ਭਾਰੀ ਉਤਸ਼ਾਹ ਪਾਇਆ ਗਿਆ। ਮੰਡਲ ਵੱਲੋ ਆਏ ਹੋਏ ਮਹਮਿਾਨਾ ਨੂੰ ਸਨਮਾਨ ਚਿੰਨ ਨਾਲ ਸਨਮਾਨਤਿ ਕੀਤਾ।
ਰੂਟ ਦੀ ਸੇਵਾ ਸੁਭਾਸ ਕੁਮਾਰ ਲੋਅਰ ਫੈਕਟਰੀ ਵਾਲੇ ਵੱਲੋਂ ਕੀਤੀ ਗਈ ਤੇ ਅਖੀਰ ਚ ਆਰਤੀ ਕਰਕੇ ਭਗਤਾਂ ਚ ਪ੍ਰਸ਼ਾਦ ਵੰਡਆਿ ਗਿਆ। ਸ਼੍ਰੀ ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਦੇ ਖਜਾਨਚੀ ਨਰੇਸ ਕੁਮਾਰ ਨੇ ਦੱਸਆਿ ਹਰ ਮਹੀਨੇ ਬਾਬਾ ਜੀ ਦੀ ਗਿਆਰਸ ਚਾਨਣ ਪੱਖ ਤੇ ਚੌਂਕੀ ਲਗਾਈ ਜਾਦੀ ਹੈ । ਇਸ ਮੌਕੇ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਜਿੰਦਲ,ਅਸ਼ਵਨੀ ਬੌਬੀ, ਬੰਟੀ ਮਘਾਣੀਆਂ ,ਕਾਕਾ ਮਿੱਤਲ,ਰਿੰਕੂ ਤਾਇਲ ,ਹੈਪੀ ਗੋਇਲ, ਨੀਰਜ ਕੁਮਾਰ ਕਾਕੂ, ਆਸ਼ੂ , ਰੋਹਿਤ ਗੋਇਲ, ਰਵੀ ਕੁਮਾਰ ਮਾਖਾ,ਨਰੇਸ ਕੁਮਾਰ ਮੁਕੰਦੀ,ਨਰੇਸ ਕੁਮਾਰ ਨੀਸ਼ਾ ,ਸਤੀਸ਼ ਕੁਮਾਰ ਕਿੱਟੀ ਐਡਵੋਕੇਟ,ਚੇਤਨ ਮਾਖਾ,ਹਨੀਸ਼ ਕੁਮਾਰ ਹਨੀ ,ਵਿਕੀ ਮਾਖਾ,ਬਿੱਟੂ ਬਾਂਸਲ ਤੇ ਭਾਰੀ ਗਣਿਤੀ ਚ ਸ਼ਹਿਰ ਨਿਵਾਸੀ ਹਾਜਰ ਸਨ।