ਮਹੀਨਾਵਾਰੀ ਮੀਟਿੰਗ ਵਿੱਚ ਲਏ ਗਏ ਅੰਤਿਮ ਫੈਸਲੇ
ਬਠਿੰਡਾ, 29 ਜੂਨ (ਗਗਨਦੀਪ ਸਿੰਘ) ਫੂਲ ਟਾਊਨ: ਅੱਜ ਮਿਤੀ 29 ਜੂਨ 2024 ਨੂੰ ਮਾਨਵ ਸਹਾਰਾ ਕਲੱਬ ਰਜਿ. ਫੂਲ ਟਾਊਨ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਪਲਵਿੰਦਰ ਸਿੰਘ ਮੱਖਣ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਲੱਬ ਵੱਲੋਂ ਕੱਲ 30 ਜੂਨ ਨੂੰ ਕੱਢੇ ਜਾ ਰਹੇ ਦਾਨ ਪਾਤਰ ਡਰਾਅ ਦੀਆਂ ਤਿਆਰੀਆਂ ਸੰਬੰਧੀ ਅਤੇ ਹਦਾਇਤਾਂ ਬਾਰੇ ਵਿਚਾਰਾਂ ਹੋਈਆਂ। ਕਲੱਬ ਵੱਲੋਂ ਕੱਲ ਦੇ ਪ੍ਰੋਗਰਾਮ ਸੰਬੰਧੀ ਅਹਿਮ ਫੈਸਲੇ ਲਏ ਗਏ ਅਤੇ ਮਨੇਜਮੈਂਟ ਕਮੇਟੀ ਮੈਂਬਰਾਂ ਨੂੰ ਵੱਖ-ਵੱਖ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਖ਼ਾਸ ਪ੍ਰਬੰਧ ਕੀਤਾ ਗਿਆ ਅਤੇ ਵੱਖੋ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ। ਹੋਰ ਜਾਣਕਾਰੀ ਦਿੰਦਿਆਂ ਮਨੇਜਮੈਂਟ ਕਮੇਟੀ ਨੇ ਦੱਸਿਆ ਕਿ ਇਹ ਦਾਨ ਪਾਤਰ ਸਕੀਮ ਕੱਲ 30 ਜੂਨ ਨੂੰ ਮੰਦਰ ਸਿੱਧ ਬੀਬੀ ਪਾਰੋ ਵਿਖੇ ਦੁਪਹਿਰ 2 ਵਜੇ ਤੋਂ ਬਾਅਦ ਭਾਵ 3 ਵਜੇ ਦੇ ਕਰੀਬ ਇਨਾਮ ਕੱਢਣੇ ਆਰੰਭ ਕੀਤੇ ਜਾਣਗੇ ਅਤੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵੀ ਭੈਣ ਭਰਾ ਇਸ ਦਾਨ ਪਾਤਰ ਸਕੀਮ ਦਾ ਹਿੱਸਾ ਬਣਨਾ ਚਾਹੁੰਦਾ ਹੈ, ਉਹ ਕੱਲ 2 ਵਜੇ ਤੱਕ ਕਲੱਬ ਵੱਲੋਂ ਸਾਂਝੇ ਕੀਤੇ ਸਕੈਨ ਕੋਡ ਰਾਹੀਂ ਭੁਗਤਾਨ ਕਰਕੇ ਆਪਣੀ ਰਸੀਦ ਕਟਵਾ ਸਕਦਾ ਹੈ ਅਤੇ ਸਕਰੀਨਸ਼ਾਟ 93715-00108 ਨੰਬਰ ਉੱਤੇ ਵਾਟਸਐਪ ਭੇਜ ਸਕਦਾ ਹੈ। ਇਹ ਇਨਾਮ ਸ਼ੋਸ਼ਲ ਮੀਡੀਆ ਉੱਤੇ ਵੱਖ ਵੱਖ ਚੈਨਲਾਂ ਉੱਤੇ ਲਾਈਵ ਕੱਢੇ ਜਾਣਗੇ। ਕਲੱਬ ਦੀ ਮੈਨੇਜਮੈਂਟ ਕਮੇਟੀ ਅਤੇ ਡਰਾਅ ਕਮੇਟੀ ਵੱਲੋਂ ਐਮਬੂਲੈਂਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਰਥਿਕ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ ਅਤੇ ਕਿਹਾ ਆਰਥਿਕ ਸਹਿਯੋਗ ਆਨਲਾਈਨ ਮਾਧਿਅਮ ਰਾਹੀਂ ਵੀ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਰਾਮਲਾਲ ਸਿੰਘ ਫ਼ੌਜੀ, ਤਰਸੇਮ ਸਿੰਘ ਸੇਮਾ, ਗੁਰਚਰਨ ਸਿੰਘ, ਸੁਖਮੰਦਰ ਸਿੰਘ ਮੁਨਸ਼ੀ, ਡਾ. ਹਰਵਿੰਦਰ ਸਿੰਘ, ਸਿਕੰਦਰ ਸਿੰਘ ਸਪਰਾ, ਹਰਪਿੰਦਰ ਸਿੰਘ ਬੱਬੂ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਦਰਸ਼ਨ ਸ਼ਰਮਾਂ, ਗੁਰਮੀਤ ਸਿੰਘ ਬੁੱਟਰ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਹੰਸ ਰਾਜ ਹੰਸਾ, ਐਡਵੋਕੇਟ ਕ੍ਰਿਸ਼ਨ ਚੰਦ ਜੈਨ, ਕਰਮ ਸਿੰਘ ਟੇਲਰ, ਗੁਰਪ੍ਰੀਤ ਸਿੰਘ ਸਪਰਾ, ਅਤੇ ਮਨਮੀਤ ਸਿੰਘ ਸਪਰਾ ਹਾਜ਼ਿਰ ਸਨ।