(ਮਿੱਤੀ 12 ਜਨਵਰੀ ਜਨਮ ਦਿਨ ਤੇ ਵਿਸ਼ੇਸ਼)
“ਹਜਾਰੋਂ ਬਰਸ ਨਰਗਿਸ ਆਪਨੀ ਬੇਨੂਰੀ ਪੇ ਰੋਤੀ ਹੈ।
ਬੜੀ ਮੁਸ਼ਿਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈੈਦਾ”॥
ਸਵਾਮੀ ਵਿਵੇਕਾਨੰਦ ਭਾਰਤ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ,ਦਾਰਸ਼ਨਿਕ,ਸਮਾਜ ਸੁਧਾਰਕ ਅਤੇ ਮਾਨਵਤਾ ਦੇ ਮਸੀਹਾ ਵੱਜੋਂ ਜਾਣੇ ਜਾਦੇਂ ਹਨ।ਉਹਨਾਂ ਬਸਤੀਵਾਦੀ ਭਾਰਤ ਵਿੱਚ ਰਾਸ਼ਟਰਵਾਦ ਦੀ ਧਾਰਨਾ ਵਿੱਚ ਯੋਗਦਾਨ ਪਾਇਆ ਉਨ੍ਹਾਂ ਨੂੰ ਵਿਆਪਕ ਤੌਰ ‘ਤੇ ਆਧੁਨਿਕ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਅਤੇ ਇੱਕ ਦੇਸ਼ ਭਗਤ ਸੰਤ ਮੰਨਿਆ ਜਾਂਦਾ ਹੈ।ਨੋਜਵਾਨਾਂ ਲਈ ਉਨ੍ਹਾਂ ਦਾ ਮਾਰਦਰਸ਼ਕ ਕਾਰਣ ਹੀ ਉਨ੍ਹਾਂ ਦਾ ਜਨਮਦਿਨ ਹਰ ਸਾਲ 12 ਜਨਵਰੀ ਨੂੰ ਭਾਰਤ ਵਿੱਚ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਸਵਾਮੀ ਵਿਵੇਕਾਨੰਦ ਜਿੰਨਾਂ ਦਾ ਬਚਪਨ ਦਾ ਨਾਮ ਜਾਂ ਇਹ ਕਹਿ ਸਕਦੇ ਕਿ ਆਪਣੇ ਗੁਰੁ ਨੂੰ ਮਿਲਣ ਤੋਂ ਪਹਿਲਾਂ ਉਹ ਨਰਿੰਦਰਨਾਥ ਜਾਂ ਨਰੈਣ ਸਨ।ਵਿਵੇਕਾਨੰਦ ਇਸ ਗੱਲ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕਰਦੇ ਕਿ ਹੱਠ ਧਰਮੀ ਅਤੇ ਕੱਟੜਤਾ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਨ ਹੈ ਇਸ ਨੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਕੇ ਕੜੱਤਣ ਅਤਟ ਬੇਵਸਾਹੀ ਪੈਦਾ ਕੀਤੀ ਹੈ।ਨੋਜਵਾਨਾ ਨੂੰ ਕਹਿਣਾ ਕਿ ਤੁਸੀ ਗੀਤਾ ਪੜੋ ਜਾਂ ਨਾ ਪੜੋ ਪਰ ਫੁੱਟਬਾਲ ਜਰੂਰ ਖੇਡੋ ਜਿਸ ਨਾਲਉਨਾਂ ਵਿੱਚ ਸਵੈ ਭਰੋਸਾ ਵੱਧੇਗਾ ਅਤੇ ਰੱਬ ਉਨਾਂ ਦੇ ਨਜਦੀਕ ਹੋਵੇਗਾ।
ਉਨਾਂ ਦੀ ਸੋਚ ਬੜੀ ਤੀਖਣ ਅਤੇ ਪਾਰਦਰਸ਼ੀ ਸੀ।ਪ੍ਰਸਿਧ ਮਾਰਕਸਵਾਦੀ ਚਿੰਤਕ ਹੰਸ ਰਾਜ ਰਹਿਬਰ ਨੇ ਸਵਾਮੀ ਜੀ ਦੀ ਵਿਚਾਰਧਾਰਕ ਦੇਣ ਦਾ ਖੁਲਾਸਾ ਕਰਦਿਆਂ ਲਿਿਖਆ ਹੈ ਵਿਵੇਕਾਨੰਦ ਕੋਈ ਸੁਧਾਰਨ ਵਿਚਾਰਕ ਨਹੀ ਸਨ ਉਹ ਆਪਣੇ ਸਮੇਂ ਦਾ ਚਲਦਾ ਫਿਰਦਾ ਗਿਆਨ ਕੋਸ਼ ਸਨ।ਉਨਾਂ ਨੇ ਨਾ ਸਿਰਫ ਆਪਣੇ ਦੇਸ਼ ਦਾ ਬਲਿਕ ਦੁਨੀਆਂ ਭਰ ਦਾ ਇਤਹਾਸ ਅਤੇ ਦਰਸ਼ਨ ਖੰਘਾਲ ਦਿੱਤਾ ਸੀ।ਉਨਾਂ ਨੂੰੰ ਪੜਿਦਆਂ ਇੰਝ ਜਾਪਦਾ ਜਿਵੇਂ ਚੇਤਨਾ ਦੇ ਮਹਾਸਾਗਰ ਵਿੱਚ ਤੈਰ ਰਹੇ ਹੋਈਏ।ਮੇਰਾ ਮੰਨਣਾ ਹੈ ਕਿ ਉਨਾਂ ਨੂੰ ਸਮਝੇ ਬਿੰਨਾਂ ਸਾਡੇ ਦੇਸ਼ ਵਿੱਚ ਸਹੀ ਮਾਰਕਸਵਾਦੀ ਬਣਨਾ ਸੰਭਵ ਨਹੀ।
ਤਰਕਸ਼ੀਲਤਾ ਸੋਚ ਦੇ ਧਾਰਨੀ
ਬਚਪਨ ਤੋਂ ਹੀ ਨਰੇਣ ਦਾ ਤਰਕ ਇੰਨਾ ਵੱਧ ਰਿਹਾ ਹੈ ਕਿ ਉਹ ਅੰਧਵਿਸ਼ਵਾਸ ਦੇ ਵਿਰੋਧੀ ਹੋ ਗਏ। ਉਨਾਂ ਦਾ ਮੰਨਣਾ ਸੀ ਕਿ ਕਿਸੇ ਗੱਲ ਉਪਰ ਸਹਿਜ ਹੀ ਯਕੀਨ ਕਰ ਲੈਣਾ ਠੀਕ ਨਹੀ ਹੁੰਦਾਂ ਸਗੋਂ ਹਰ ਗੱਲ ਨੂੰ ਠੋਕ ਵਜਾਕੇ ਪਰਖ ਕੇ ਯਕੀਨ ਕਰਨਾ ਚਾਹੀਦਾ।ਉਹ ਆਪਣੇ ਸਾਥੀਆਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕਰਦੇ।ਕਿ ਕਿਸੇ ਸੁਣੀ ਸੁਣਾਈ ਗੱਲ ਦਾ ਵਿਸ਼ਵਾਸ ਨਾ ਕਰਣ।ਵਿਵੇਕਾਨਂਦ ਜੀ ਦੇ ਅਧਿਆਤਮਕ ਚਿੰਤਨ ਦੀ ਵਡਿਆਈ ਇਸ ਗੱਲ ਵਿੱਚ ਹੈ ਜਿ ਉਨਾਂ ਨੂੰ ਨਵੇਂ ਦੋਰ ਦੀਆਂ ਜਰੂਰਤਾਂ ਨੂੰ ਮਦੇਨਜਰ ਰੱਖਿਦਆ ਇੱਕ ਸਰਵ ਸਾਝੇਂ ਦ੍ਰਿਸ਼ਟੀਕੋਣ ਨੂੰ ਵਿਸ਼ਵ ਦੇ ਲੋਕਾਂ ਸਾਹਮਣੇ ਲਿਆਦਾਂ।
ਨੋਜਵਾਨ ਦੇ ਮਾਰਗ-ਦਰਸ਼ਕ
ਕੰਮਜੋਰਦਿਲ,ਡਰਪੋਕ ਬੇਹਿਸੀ ਅਤੇ ਬੇਚਾਰਗੀ ਵਿਵੇਕਾਨੰਦ ਦੀਆਂ ਨਜਰਾਂ ਵਿੱਚ ਕੇਵਲ ਇਕ ਆਗੋਣ ਨਹੀ ਸਗੋਂ ਇਕ ਗੁਨਾਹ ਸੀ।ਆਪਣੇ ਕੋਲ ਆਉਣ ਵਾਲੇ ਨੋਜਵਾਨਾਂ ਨੂੰ ਉਹ ਹਮੇਸ਼ਾ ਜਿੰਦਾ ਦਿਲ ਬਣੇ ਰਹਿਣ ਦਾ ਉਪਦੇਸ਼ ਦਿੰਦੇ ਸਨ।ਉਨਾਂ ਵਾਰ ਵਾਰ ਇਸ ਗੱਲ ਤੇ ਜੋਰ ਦਿੱਤਾ ਕਿ ਭਾਰਤ ਦੀ ਨੋਜਵਾਨ ਨੂੰ ਅੱਗੇ ਆਕੇ ਦੇਸ਼ ਦੀਆਂ ਮੁਸ਼ਿਕਲਾਂ ਨੂੰ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ।ਸਿਰਫ ਨੌਜਵਾਨਾਂ ਦੀ ਉਰਜਾ ਹੀ ਦੇਸ਼ ਨੂੰ ਚਮਕਾ ਸਕਦੀ ਹੈ ਇਸ ਦੀ ਕਾਇਆ ਕਲਪ ਕਰ ਸਕਦੀ ਹੈ।ਉਨਾਂ ਨੇ ਕਿਹਾ ਕਿ ਸਾਨੂੰ ਬੇਖਫ ਅਤੇ ਸਾਹਸੀ ਆਦਮੀਆਂ ਦੀ ਲੋੜ ਹੈ।ਜਿੰਨਾਂ ਦੇ ਖੁਨ ਵਿੱਚ ਗਰਮੀ ਅਤੇ ਰਗਾਂ ਵਿੱਚ ਤਾਕਤ ਚਾਹੀਦੀ ਹੈ।ਇਸਪਤਾ ਦੇ ਪੱਠੇ ਅਤੇ ਫੋਲਾਦੀ ਰਗਾਂ ਚਾਹੀਦੀਆਂ ਹਨ ਨਾ ਕਿ ਦੁਰਲਬਤਾ ਅਤੇ ਮਾੜੇ ਘਟੀਆ ਵਿਚਾਰ।ਉਨਾਂ ਕਿਹਾ ਕਿ ਦ੍ਰਿੜ ਚਰਿੱਤਰ ਬਲ ਇੰਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ।
ਉਹ ਕਹਿੰਦੇ ਸਨ ਕਿ ਜੇ ਮੈਨੂੰ ਅਜਿਹੇ 100 ਨੌਜਵਾਨ ਹੀ ਮਿੱਲ ਜਾਣ ਤਾਂ ਮੈਂ ਦੇਸ਼ ਦੀ ਕਾਇਆ ਕਲਪ ਕਰ ਸਕਦਾ ਹਾਂ।ਉਨਾਂ ਕਿਹਾ ਕਿ ਕੇਵਲ ਆਪਣੇ ਲਈ ਹੀ ਸੋਚਣਾ ਤੰਗਦਿਲੀ ਹੈ ਇਸ ਲਈ ਸਮਾਜ ਲਈ ਜੀਣਾ ਚਾਹੀਦਾ।ਹਿੰਮਤ,ਉਦਮ ਉਮੰਗ ਅਤੇ ਉਤਸ਼ਾਹ ਹੀ ਭਾਰਤ ਨੂੰ ਗੁਲਾਮੀ ਤੋਂ ਬਚਾ ਸਕਦਾ ਹੈ।ਸਵਾਮੀ ਜੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀ ਤਾਂ ਇੱਕ ਸੰਨਿਆਸੀ ਹੋ ਸੰਨਿਆਸੀ ਲਈ ਤਾਂ ਸਾਰੀ ਦੁਨੀਆਂ ਆਪਣਾ ਘਰ ਹੁੰਦੀ ਹੈ।ਫੇਰ ਤੁਸੀ ਮੇਰਾ ਭਾਰਤ ਮੇਰਾ ਭਾਰਤ ਕਹਿ ਕਿ ਗੱਲ ਕਿਸੁਂ ਕਰਦੇ ਹੋ ਕੀ ਦੂਸਰੇ ਦੇਸ਼ਾਂ ਨੂੰ ਤੁਸੀ ਆਪਣਾ ਨਹੀ ਸਮਝਦੇ।ਜਿਹੜਾ ਆਪਣੀ ਮਾਂ ਨੂੰ ਮਾਂ ਨਹੀ ਸਮਝਦਾ ਉਹ ਬਿਗਾਨੀ ਮਾਂ ਨਾਲ ਕਿਵੇ ਪਿਆਰ ਕਰੇਗਾ।॥
ਸਵਾਮੀ ਵਿਵੇਕਾਨੰਦ ਦਾ ਰੂਪ ਬੜਾ ਖੂਬਸੂਰਤ,ਨਿਰੋਆ ਜੁੱਸਾ ਅਤੇ ਦ੍ਰਿਸ਼ਟੀ ਵਿੱਚ ਬਿਜਲੀ ਵਰਗਾ ਅਸਰ ਸੀ।ਜੇ ਕੋਈ ਉਨਾਂ ਦੇ ਕਰੀਬ ਬੈਠਦਾ ਇੱਕ ਅਲੋਕਿਕ ਅਤੇ ਅਗੰਮੀ ਛੋਹ ਮਹਿਸੂਸ ਕਰਦਾ।ਇਕ ਵਾਰ ਜਦ ਉਹ ਅਮਰੀਕਾ ਵਿੱਚ ਭਾਸ਼ਣ ਦੇਕੇ ਹਟੇ ਤਾਂ ਇਕ ਬੇਹੱਦ ਸੋਹਣੀ ਮੁਟਿਆਰ ਨੇ ਉਨਾਂ ਨਾਲ ਹੱਥ ਮਿਲਾਇਆ ਸਵਾਮੀ ਜੀ ਨੇ ਬੇਟੀ ਕਹਿ ਕੇ ਸੰਬੋਧਨ ਕੀਤਾ ਉਹ ਮੁਟਿਆਰ ਜਿਵੇਂ ਕਿਸੇ ਰੁਹਾਨੀ ਆਨੰਦ ਵਿੱਚ ਖੋ ਗਈ।ਆਪਣੀ ਭੇਣ ਨੂੰ ਲਿਖੇ ਖੱਤ ਵਿੱਚ ਉਸ ਲੜਕੀ ਨੇ ਲਿਿਖਆ ਸੀ “ਮੈਂ ਜਿੰਦਗੀ ਵਿੱਚ ਪਹਿਲੀ ਵਾਰ ਰੱਬ ਨਾਲ ਹੱਥ ਮਿਲਾਇਆ ਅਤੇ ਯਕੀਨ ਕਰ ਮੈਂ ਪਿੱਛਲੇ ਦੋ ਦਿਨਾਂ ਤੋਂ ਉਹ ਹੱਥ ਨਹੀ ਧੋਤਾ ਜਿਸ ਨੇ ਉਸ ਰੱਬੀ ਛੋਹ ਨੂੰ ਮਾਣਿਆ ਹੈ।
ਦੀਨ-ਦੁਖੀਆਂ ਅਤੇ ਦਲਿਤਾਂ ਦੀ ਅਵਾਜ
ਗਰੀਬ ਲੋਕ ਹਮਦਰਦੀ ਅਤੇ ਸਹਾਰਾ ਪਾਉਣ ਲਈ ਸਭ ਵੱਲ ਦੇਖਦੇ ਹਨ ਪਰ ਗਰੀਬਾਂ ਵੱਲੋ ਕੋਈ ਨਹੀ ਦੇਖਦਾ।ਇਸੇ ਕਾਰਣ ਸਵਾਮੀਵਿਵੇਕਾਨੰਦ ਜੀ ਦੀ ਜਿਹੜੀ ਗੱਲ ਬਾਕੀ ਮਹਾਤਾਮਾਵਾਂ ਨਾਲੋ ਵੱਖਰੀ ਹੈ ਉਹ ਇਹ ਕਿ ਉਹ ਦੀਨ ਦੁਖੀਆਂ ਅਤੇ ਦਲਿਤਾਂ ਨੂੰ ਆਪਣਾ ਸਮਝਦੇ ਸ਼ਾਇਦ ਹੀ ਕਿਸੇ ਧਾਰਮਿਕ ਆਗੂ ਨੇ ਦੀਨ ਦੁਖੀਆਂ ਬਾਰੇ ਇੰਨਾਂ ਸੋਚਿਆ ਹੋਵੇ ਇਸੇ ਲਈ ਉਨਾਂ ਨੂੰ ਦੀਨ ਦੁਖੀਆ ਦਾ ਮਸੀਹਾ ਕਿਹਾ ਜਾਦਾਂ।ਗੁਰੁ ਨਾਨਕ ਵਾਂਗ ਨੀਚੀ ਹੁ ਅਤਿ ਨੀਚ ਸੰਗ ਸਾਥ ਹੋਣ ਦਾ ਡੰਕੇ ਦੀ ਚੋਟ ਤੇ ਐਲਾਨ ਕੀਤਾ।ਉਨਾਂ ਕਿਹਾ ਕਿ ਸਾਡੇ ਦੇਸ਼ ਦੀ ਦੁਰਗਤੀ ਲਈ ਕੋਈ ਬਾਹਰੀ ਤਾਕਤ ਏਨੀ ਜਿੰਮੇਵਾਰ ਨਹੀ ਸਗੋ ਅਸੀ ਖੁਦ ਇਸ ਦੇ ਜਿੰਮੇਵਾਰ ਹਾਂ।ਉਨਾਂ ਦੇ ਇਹ ਬੋਲ ਕਿ ਮੈਂ ਇਹ ਸਮਝਦਾ ਹਾਂ ਕਿ ਸਾਡਾ ਸਭ ਤੋਂ ਵੱਡਾ ਰਾਸ਼ਟਰੀ ਪਾਪ ਆਮ ਜਨਤਾ ਪ੍ਰਤੀ ਬੇਧਿਆਨੀ ਹੈ ਅਤੇ ਇਹ ਹੀ ਸਾਡੇ ਪਤਨ ਦਾ ਕਾਰਣ।
ਸ਼ਿਕਾਗੋਂ(ਅਮਰੀਕਾ)ਦੀ ਧਰਤੀ ਤੇ ਇਤਿਹਾਸਕ ਭਾਸ਼ਣ
ਸਵਾਮੀ ਵਿਵੇਕਾਨੰਦ ਦੇ ਬਚਪਨ ਅਤੇ ਉਨ੍ਹਾਂ ਵੱਲੋਂ ਸਮਾਜ ਨੂੰ ਸੇਧ ਦੇਣ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਉਨਾਂ ਨੂੰ ਯੂਥ ਆਈਕਨ ਵੱਜੋਂ ਲੈਣ ਦਾ ਕਾਰਨ ਉਨ੍ਹਾਂ ਦਾ 1893 ਵਿੱਚ ਸ਼ਯੁੰਕਤ ਰਾਜ ਅਮਰੀਕਾ ਦੀ ਧਾਰਮਿਕ ਸੰਸਦ ਵਿੱਚ ਦਿੱਤਾ ਗਿਆ ਭਾਸ਼ਣ ਹੈ।ਸੰਨ 1893 ਨੂੰ ਜਦੋਂ ਉਹ ਸਯੁਕੰਤ ਰਾਜ ਅਮਰੀਕਾ ਦੀ ਧਾਰਮਿਕ ਸੰਸ਼ਦ ਵਿੱਚ ਭਾਗ ਲੈਣ ਲਈ ਗਏ ਉਨ੍ਹਾਂ ਨੂੰ ਵੀ ਭਰੋਸਾ ਨਹੀ ਸੀ ਕਿ ਉਨਾਂ੍ਹ ਨੂੰ ਸਮਾਂ ਦਿੱਤਾ ਜਾਵੇਗਾ।ਪਰ ਜਿਵੇਂ ਹੀ ਧਰਮ ਸੰਸ਼ਦ ਵਿੱਚ ਉਨਾਂ ਨੂੰ ਬੋਲਣ ਲਈ ਉਨਾਂ ਦਾ ਨਾਮ ਲਿਆ ਗਿਆ ਉਹ ਮੰਚ ਤੇ ਆਏ ਉਹਨਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਇਹਨਾਂ ਸ਼ਬਦਾ ਨਾਲ ਕੀਤੀ “ਅਮਰੀਕਾ ਦੇ ਭੈਣੋ ਅਤੇ ਭਰਾਵੋ” ਜਦੋਂ ਉਨਾਂ ਇਹ ਸ਼ਬਦ ਕਹੇ ਤਾਂ ਹਾਲ ਵਿੱਚ ਸੰਨਾਟਾ ਛਾ ਗਿਆ।ਉਨਾਂ ਦੇ ਚਿਹਰੇ ਦਾ ਜਲੋਅ ਹੀ ਇੰਨਾ ਸੀ ਕਿ ਇਹਨਾਂ ਚਾਰ ਸ਼ਬਦਾਂ ਨੇ ਹੀ ਉਨਾਂ ਨੂੰ ਅਮਰ ਕਰ ਦਿੱਤਾ ਸਾਰਾ ਹਾਲ ਤਾੜੀਆਂ ਨਾਲ ਗੁੰਜ ਗਿਆ।ਉਨਾਂ ਸਹਿਣਸ਼ੀਲਤਾ ਨੂੰ ਅਪਨਾਉਣ ਅਤੇ ਕੱਟੜਤਾ ਨੂੰ ਤਿਆਗਣ ਦੀ ਜਰੂਰਤ ਬਾਰੇ ਜੋਰਦਾਰ ਢੰਗ ਨਾਲ ਆਪਣੀ ਗੱਲ ਕਹੀ।ਭਾਸ਼ਣ ਦਾ ਸ਼ਾਮਲ ਲੋਕਾਂ ਤੇ ਆਸਧਾਰਣ ਪ੍ਰਭਾਵ ਪਿਆ ਅਤੇ ਅਗਲੇ ਦਿਨ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਦੇਵੀ ਅਧਿਕਾਰ ਦੁਆਰਾ ਇੱਕ ਬੁਲਾਰੇ ਅਤੇ ਬਿੰਨਾ ਸ਼ੱਕ ਸੰਸ਼ਦ ਵਿੱਚ ਸਭ ਤੋਂ ਮਹਾਨ ਸ਼ਖਸ਼ੀਅਤ ਵੱਜੋਂ ਦਰਸਾਇਆ।
ਔਰਤ ਮਹਾਨ ਹੈ।
ਔਰਤ ਨੂੰ ਅਰਧਾਗਨੀ ਕਹਿ ਕਿ ਮਨੁੱਖ ਦੀ ਹੋਂਦ ਦਾ ਅਨਿੱਖੜਵਾਂ ਹਿੱਸਾ ਮੰਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਜਿਥੇ ਨਾਰੀ ਦੀ ਪੂਜਾ ਹੁੰਦੀ ਹੈ ਉਥੇ ਦੇਵੀ ਦੇਵਤੇ ਵਾਸ ਕਰਦੇ ਹਨ।ਉਸ ਔਰਤ ਨੂੰ ਬਹੁਤ ਘਟੀਆ ਕਿਸਮ ਦੀ ਗਈ-ਬੀਤੀ ਜਿੰਦਗੀ ਜੀਣ ਲਈ ਮਜਬੂਰ ਕੀਤਾ ਗਿਆ।ਭਗਤੀ ਅਤੇ ਅਧਿਆਤਮਕਤਾ ਦੀ ਵੱਡੀ ਰੁਕਾਵਟ ਗਿਿਣਆ ਗਿਆਂ।ਸਵਾਮੀ ਜੀ ਨੇ ਲਿਿਖਆ ਸੀ ਕਿ ਸੰਸਾਰਦੇ ਸਾਰੇ ਦੇਸ਼ਾਂ ਵਿੱਚੋਂ ਸਾਡਾ ਦੇਸ਼ ਬਲਹੀਨ ਹੋਣ ਕਾਰਨ ਹੈ ਕਿ ਇਥੇ ਸ਼ਕਤੀ ਦਾ ਨਿਰਾਦਰ ਕੀਤਾ ਜਾਦਾਂ।ਨਾਰੀ ਨੂੰ ਸਮਾਜਿਕ ਸ਼ੋਸਣ ਅਤੇ ਨਰਕਾਂ ਵਿੱਚ ਧੱਕਣ ਵਾਲੀਆਂ ਰੀਤਾਂ ਰਸਮਾਂ ਜਿਵੇਂ ਕਿ ਬਾਲ ਵਿਵਾਹ ਆਦਿ ਦੇ ਉਹ ਸਖਤ ਵਿਰੋਧੀ ਸਨ।ਉਨਾਂ ਦਾ ਕਹਿਣਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਦਾ ਥਰਮਾਮੀਟਰ ਇਹ ਹੈ ਕਿ ਉਥੇ ਇਸਤਰੀਆਂ ਨਾਲ ਕਿਹੋ ਜਿਹਾ ਸਲੂਕ ਹੁੰਦਾਂ।ਉਨਾਂ ਦਾ ਕਹਿਣਾ ਸੀ ਕਿ ਲੜਕੀਆਂ ਨੂੰ ਮੁਡਿਆਂ ਦੇ ਬਰਾਬਰ ਪਿਆਰ ਅਤੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।ਪਰ ਨਾਲ ਹੀ ਉਨਾਂ ਦਾ ਕਹਿਣਾ ਸੀ ਕਿ ਲੜਕੀਆਂ ਨੂੰ ਪੜਾਕੇ ਕਾਬਲ ਬਣਾਕੇ ਉਨਾਂ ਨੂੰ ਕੀ ਕਰਨ ਦੀ ਅਜਾਦੀ ਦੇ ਦਿੱਤੀ ਜਾਵੇ।ਨਾਰੀ ਆਪਣੇ ਭਵਿੱਖ ਦੀ ਯੋਜਨਾ ਖੁਦ ਬਣਾ ਸਕਦੀ ਹੈ।ਉਹਨਾਂ ਬੜੇ ਦ੍ਰਿੜ ਇਰਾਦੇ ਨਾਲ ਕਿਹਾ ਕਿ ਜੋ ਇਸਤਰੀਆਂ ਸਿੱਖਿਅਤ ਹੋ ਜਾਦੀਆਂ ਹਨ ਤਾਂ ਉਹ ਆਪਣੇ ਭਵਿੱਖ ਦੀ ਦਿਸ਼ਾਂ ਖੁਦ ਨਿਰਧਾਰਤ ਕਰ ਸਕਦੀਆਂ ਹਨ।ਬਲਕਿ ਉਹ ਆਪਣੀ ਸੋਚ ਦੇ ਅੁਨਸਾਰ ਭਾਰਤ ਦੇ ਨਵਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾਉਣਗੀਆਂ।
ਸਿੱਖਿਆ ਸਬੰਧੀ ਸਵਾਮੀ ਵਿਵੇਕਾਨੰਦ
ਸਵਾਮੀ ਵਿਵੇਕਾਨੰਦ ਦਾ ਸਿੱਖਿਆ ਸਬੰਧੀ ਚਿੰਤਨ ਦਾਰਸ਼ਨਿਕ ਪੱਖ ਤੋਂ ਆਦਰਸ਼ਵਾਦੀ ਅਤੇ ਉਨਾਂ ਦੀ ਪਹੁੰਚ ਵਿਿਵਹਾਰਕ ਸੀ।ਸਵਾਮੀ ਜੀ ਦੇ ਸਮੇਂ ਦੋਰਾਨ ਦੋ ਤਰਾਂ ਦੀ ਸਿੱਖਿਆ ਦਿੱਤੀ ਜਾਦੀ ਸੀ।ਇੱਕ ਉਹ ਸਿੱਖਿਆ ਜੋ ਪਾਠਸ਼ਲਾਵਾਂ ਅਤੇ ਮਦਰੱਸਿਆ ਵਿੱਚ ਦਿੱਤੀ ਜਾਦੀ ਸੀ ਅਤੇ ਦੂਜੀ ਅੰਗਰੇਜਾਂ ਵੱਲੋਂ ਹੋਂਦ ਵਿੱਚ ਲਿਆਦੀ ਗਈ ਪੱਯਮੀ ਸਿੱਖਿਆ ਪ੍ਰਣਾਲੀ ਜਿਸ ਦਾ ਜਨਮ ਦਾਤਾ ਸਾਮਰਾਜੀ ਸੋਚ ਦਾ ਪ੍ਰਬਲ ਪ੍ਰਚਾਰਕ ਲਾਰਡ ਮੇਕਾਲ ਸੀ।ਪਹਿਲੀ ਕਿਸਮ ਦੀ ਸਿੱਖਿਆ ਵਿੱਚ ਕੇਵਲ ਧਾਰਮਿਕ ਅਤੇ ਜਾਂ ਚਿੱਠੀ ਪੱਤਰ ਜਾਂ ਹਿਸਾਬ ਕਿਤਾਬ ਸਿੱਖਣ ਵਾਲੀ ਸਿੱਖਿਆ ਸੀ।ਇਸ ਤਰਾਂ ਸਪਸ਼ਟ ਸੀ ਕਿ ਸਿੱਖਿਆ ਦਾ ਦਾਇਰਾ ਸੀਮਤ ਸੀ ਅਤੇ ਬਦਲਦੇ ਵਕਤ ਦੀਆਂ ਜਰੂਰਤਾਂ ਦੀ ਜਰੂਰਤ ਦੇ ਸਮੱਰਥ ਨਹੀ ਸੀ।ਦੂਜੇ ਕਿਸਮ ਦੀ ਸਿੱਖਿਆ ਪੱਛਮੀ ਪ੍ਰਭਾਵ ਵਾਲੀ ਅਤੇ ਮਕਸਦ ਕੇਵਲ ਦਫਤਰਾਂ ਨੂੰ ਚਲਾਉਣਾ ਸੀ।ਸਿੱਖਿਆ ਦੀ ਪ੍ਰੀਭਾਸ਼ਾ ਦਿੰਦੇ ਹੋਏ ਸਵਾਮੀ ਵਿਵੇਕਾਨੰਦ ਕਹਿੰਦੇ ਹਨ ਮਨੁੱਖ ਅੰਦਰ ਪਹਿਲਾਂ ਤੋ ਹੀ ਮਾਜੋਦ ਪ੍ਰਗਟਾਅ ਸਿੱਖਿਆ ਹੇੈ।ਸਿੱਖਿਆ ਆਦਮੀ ਨੂੰ ਉਸ ਦੀ ਸ਼ਕਤੀ ਸਮਰੱਥਾ ਅਤੇ ਸੰਭਾਵਨਾਵਾਂ ਤੋਂ ਵਾਕਿਫ ਬਣਾਉਦੀ ਹੈ॥ਸਾਡਾ ਮਨ ਅਤੇ ਸਾਡੇ ਵਿਚਾਰ ਸਾਡੀ ਹੋਣੀ ਨੂੰ ਨਿਰਧਾਰਤ ਕਰਦੇ ਹਨ।
ਵਿਵੇਾਨੰਦ ਜੀ ਹਮੇਸ਼ਾ ਮਾਤ-ਭਾਸ਼ਾ ਨੂੰ ਪਹਿਲ ਦੇਣ ਦੀ ਗੱਲ ਕਰਦੇ ਸਨ।ਉਨਾਂਕਿਹਾ ਕੋਈ ਵਿਅਕਤੀ ਜਿੰਨੀ ਜਲਦੀ ਆਪਣੀ ਮਾਤ=ਭਾਸ਼ਾ ਵਿੱਚ ਸਿੱਖ ਸਕਦਾ ਹੋਰ ਭਾਸ਼ਾ ਵਿੱਚ ਨਹੀ।ਸਵਾਮੀ ਜੀ ਗੁਰੂਕੁਲ ਸਿੱਖਿਆ ਪ੍ਰਣਾਲੀ ਦੇ ਕਾਇਲ ਸਨ ਜਿਸ ਵਿੱਚ ਅਧਿਆਪਕ ਸਨੇਹ ਭਰੇ ਮਨ ਨਾਲ ਸਿੱਖਿਆ ਦੇਣ।ਸਿੱਖਿਆ ਸਬੰਧੀ ਸਵਾਮੀ ਜੀ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਜਦੋਂ ਅਸੀਂ ਵਰਤਮਾਨ ਢਾਚੇਂ ਵੱਲ ਦੇਖਦੇ ਹਾਂ ਤਾਂ ਸਿਰਫ ਨਿਰਾਸਤਾ ਪੱਲੇ ਪੈਂਦੀ ਹੈ।ਜੇਕਰ ਅੱਜ ਅਸੀ ਇਸ ਤਰਾਂ ਸੋਚਰਹੇ ਹਾਂ ਤਾਂ ਕਹਿ ਸਕਦੇ ਹਾਂ ਕਿ ਸਾਵਮੀ ਜੀ ਦੇ ਵਿਚਾਰ ਇੱਕ ਸਦੀ ਤੋਂ ਬਾਅਦ ਵੀ ਕਾਇਮ ਹਨ।
ਸਵਾਮੀ ਵਿਵੇਕਾਨੰਦ ਜੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਸਬੰਧੀ
ਸਵਾਮੀ ਵਿਵੇਕਾਨੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਬਲੀਦਾਨ, ਤਪੱਸਿਆ, ਸਵੈ-ਅਨੁਸ਼ਾਸਨ ਅਤੇ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਸਨ।ਜਿਸ ਰਾਂਸਟਰਵਾਦ ਦੀ ਭਾਵਨਾ ਬਾਰੇ ਸਵਾਮੀ ਵਿਵੇਕਾਨੰਦ ਗੱਲ ਕਰਦੇ ਸਨ ਗੁਰੁ ਗੋਬਿੰਦ ਸਿੰਘ ਅਤੇ ਉਨਾਂ ਦੇ ਪਿਤਾ ਸ਼੍ਰੀ ਗੁਰੁ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਣੀ ਦਿੱਤੀ ਅਤੇ ਹਿੰਦੂਆਂ ਅਤੇ ਮੁਸ਼ਲਮਾਨਾਂ ਵਿੱਚ ਇੱਕ ਸਾਝਾਂ ਹਿੱਤ ਪੇਸ਼ ਕੀਤਾ।ਵਿਵੇਕਾਨੰਦ ਨੇ ਕਿਹਾ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਅਧਿਆਤਮਕ ਅਭਿਆਸ ਦੇ ਇੱਕ ਤੱਤ ਵੱਜੋਂ ਨਿਰਸੁਆਰਥ ਸੇਵਾ ਜਾਂ ਸੇਵਾ ਦੀ ਮਹੱਤਤਾ ਤੇ ਜੋਰ ਦਿੱਤਾ।ਵਿਵੇਕਾਨੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਕਾਰਨ ਅਤੇ ਦੱਬੇ-ਕੁਚਲੇ ਲੋਕਾਂ ਦੀ ਖ਼ਾਤਰ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਅੰਤਮ ਸਮਾਂ-ਸਕਾਰਤਾਮਕ ਸੋਚ
ਸਿਹਤ ਵਿਗੜਨ ਦੇ ਬਾਵਜੂਦ, ਵਿਵੇਕਾਨੰਦ ਜੂਨ 1899 ਵਿੱਚ ਦੂਜੀ ਵਾਰ ਪੱਛਮ ਲਈ ਰਵਾਨਾ ਹੋਏ।ਇਸ ਮੌਕੇ ‘ਤੇ, ਉਨ੍ਹਾਂ ਦੇ ਨਾਲ ਭੈਣ ਨਿਵੇਦਿਤਾ ਅਤੇ ਸਵਾਮੀ ਤੁਰੀਆਨੰਦ ਵੀ ਸਨ। ਇੰਗਲੈਂਡ ਵਿੱਚ ਥੋੜ੍ਹੇ ਸਮੇਂ ਲਈ ਠਹਿਰਨ ਤੋਂ ਬਾਅਦ, ਉਹ ਸੰਯੁਕਤ ਰਾਜ ਅਮਰੀਕਾ ਚਲੇ ਗਏ।ਵਿਗੜਦੀ ਸਿਹਤ ਦੇ ਕਾਰਨ, ਵਿਵੇਕਾਨੰਦ 1901 ਵਿੱਚ ਜਾਪਾਨ ਵਿੱਚ ਧਰਮ ਕਾਂਗਰਸ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਸਨ, ਪਰ ਉਨ੍ਹਾਂ ਨੇ ਬੋਧਗਯਾ ਅਤੇ ਵਾਰਾਣਸੀ ਦੀ ਯਾਤਰਾ ਕੀਤੀ।40 ਸਾਲ ਦੀ ਬਹੁਤ ਛੋਟੀ ਉਮਰ ਵਿੱਚ ਉਨਾਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਸੀ।ਦੇਸ਼ ਭਗਤੀ ਅਤੇ ਰਾਸ਼ਟਰਵਾਦ ਲਈ ਉਸ ਸਮੇਂ ਉਨਾਂ ਦੀ ਬਹੁਤ ਜਰੂਰਤ ਸੀ।ਪਰ 4 ਜੁਲਾਈ 1902 ਨੂੰ ਵੀ ਵਿਵੇਕਾਨੰਦ ਜੀ ਨੇ ਯੋਗ ਧਿਆਨ ਕੀਤਾ ਸੰਸਕ੍ਰਿਤ ਅਤੇ ਯੋਗਾ ਦੇ ਦਰਸ਼ਨ ਦੀ ਸਿੱਖਿਆ ਦਿੱਤੀ ਅਤੇ ਆਖਰ ਰਾਤ 9 ਵਜੇ ਉਹਨਾਂ ਦੀ ਮੋਤ ਹੋ ਗਈ।ਉਨਾਂ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ 40ਸਾਲ ਦੀ ਉਮਰ ਵਿੱਚ ਉਨਾਂ ਦੀ ਮੋਤ ਹੋਵੇਗੀ।ਉਨਾਂ ਦੀ ਜਿੰਦਗੀ ਅਤੇ ਕੀਤੇ ਕੰਮਾਂ ਦੀ ਗਵਾਹੀ ਭਰਦਾ ਕਬੀਰ ਜੀ ਦਾ ਇਹ ਦੋਹਾ ਜਿਸ ਨੂੰ ਉਹ ਸੱਚ ਕਰ ਗਏ ਕਿ
ਜਨਨੀ ਜਨੇ ਤਾਂ ਭਗਤ ਜਨ ਕੇ ਦਾਤਾ ਕੇ ਸੂਰ।
ਨਹੀ ਤੋ ਜਨਨੀ ਬਾਂਝ ਰਹੇ ਕਾਹੇ ਗਵਾਏ ਨੂਰ ॥
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਮੋੜ ਮੰਡੀ/ਮਾਨਸਾ 9815139576