ਧਰਮਵੀਰ ਸ਼ਰਮਾ
ਭੀਖੀ, 27 ਦਸੰਬਰ
ਸਥਾਨਕ ਕਸਬੇ ਵਿੱਚ ਮੁੱਖ ਮਾਰਗ ‘ਤੇ ਪਿਛਲੇ ਇੱਕ ਦਹਾਕੇ ਤੋਂ ਦੁਕਾਨ ‘ਤੇ ਕੀਤੇ ਨਜ਼ਾਇਜ ਕਬਜ਼ੇ ਨੂੰ ਮਾਨਯੋਗ ਅਦਾਲਤ ਦੇ ਆਦੇਸ਼ਾਂ ਨਾਲ ਖ਼ਾਲੀ ਕਰਵਾਉਣ ਨੂੰ ਲੈ ਕੇ ਦੁਕਾਨ ਮਾਲਕ ਸੰਦੀਪ ਮਹਿਤਾ ਨੇ ਤਸ਼ੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਇਹ ਫੈਸ਼ਲਾ ਲੰਬੇ ਸਮੇਂ ਬਾਅਦ ਨਿਪਟਾਰੇ ਵਾਲਾ ਹੀ ਹੈ ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਖਿਰ ਸਾਨੂੰ ਆਪਣੀ ਦੁਕਾਨ ‘ਤੇ ਹੱਕ ਹਾਸ਼ਲ ਹੋਇਆ ਹੈ, ਜਿਸ ਨਾਲ ਆਮ ਲੋਕਾਂ ਦਾ ਨਿਆਂਪਾਲਿਕਾ ਉੱਤੇ ਵਿਸ਼ਵਾਸ ਵਧਿਆ ਹੈ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਅਦਾਲਤਾਂ ਵਿੱਚ ਲੱਗਭੱਗ ਪੰਜ ਕਰੋੜ ਮਾਮਲੇ ਲੰਬਿਤ ਪਏ ਹਨ ਜਿਸ ਕਾਰਨ ਪੀੜਤ ਨੂੰ ਇਨਸਾਫ ਮਿਲਣ ਵਿਚ ਦੇਰੀ ਹੋ ਜਾਂਦੀ ਹੈ, ਜੇਕਰ ਸਾਡਾ ਸਮਾਜ ਜਨਤਾ ਨਾਲ਼ ਧੋਖਾ ਜਾਂ ਵਿਸ਼ਵਾਸਘਾਤ ਕਰਨ ਵਾਲੇ ਅਨਸਰਾਂ ਤੋਂ ਦੂਰੀ ਬਣਾ ਲਵੇ ਤਾਂ ਯਕੀਨਨ ਹੀ ਅਦਾਲਤਾਂ ਵਿੱਚ ਕੇਸਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਨੂੰ ਜ਼ੁਰਮ ਮੁਕਤ ਕਰਨ ਲਈ ਸਮਾਜ ਵਿਰੋਧੀ ਤਾਕਤਾਂ ਖ਼ਿਲਾਫ ਇੱਕ-ਜੁੱਟ ਹੋਣਾ ਪਵੇਗਾ ਤਾਂ ਜੋ ਸਮਾਜ ਵਿੱਚ ਸਾਧਾਰਨ ਵਿਅਕਤੀ ਵੀ ਸਹਿਜਤਾ ਨਾਲ ਜੀਵਨ ਜਿਊਂ ਸਕੇ।ਇਸ ਮੌਕੇ ਉਨ੍ਹਾਂ ਸਹਿਯੋਗ ਲਈ ਸ਼ਹਿਰ ਵਾਸੀਆਂ ਅਤੇ ਵਕੀਲ ਸਤੀਸ਼ ਮਹਿਤਾ, ਕ੍ਰਿਸ਼ਨ ਕੁਮਾਰ ਅਤੇ ਸਤਿੰਦਰ ਮਿੱਤਲ ਦਾ ਉਚੇਚਾ ਧੰਨਵਾਦ ਪ੍ਰਗਟ ਕੀਤਾ।ਜਿਕਰਯੋਗ ਹੈ ਕਿ ਦੁਕਾਨ ਦੀ ਚਾਬੀ ਕੋਰਟ ਕਰਮਚਾਰੀਆਂ ਰਾਹੀਂ ਮਾਲਕਾ ਨੂੰ ਸੌਂਪੀ ਗਈ ਜਿਸ ਦੀ ਇਲਾਕੇ ਵਿੱਚ ਭਰਪੂਰ ਚਰਚਾ ਹੈ।ਇਸ ਮੌਕੇ ਤੇ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ, ਸਾਬਕਾ ਮਲਕੀਤ ਸਿੰਘ, ਨੰਬਰਦਾਰ ਕਰਮ ਸਿੰਘ, ਗੁਰਜੰਟ ਸਿੰਘ ਅਲੀਸ਼ੇਰ, ਨੀਟਾ ਜ਼ੋਸੀ, ਰਣਜੀਤ ਸਿੰਘ ਵਰਖਾ, ਧੰਨਜੀਤ ਸਿੰਘ ਢੈਪਈ, ਭੂਰਾ ਸਿੰਘ ਸਮਾਉਂ,ਲੱਕੀ ਅਲੀਸ਼ੇਰ,ਪੰਕਜ ਬਾਂਸਲ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।