10 ਅਪ੍ਰੈਲ (ਸੋਨੂੰ ਕਟਾਰੀਆ) ਬੁਢਲਾਡਾ: ਬੀਤੇ ਦਿਨੀਂ ਪਿੰਡ ਅਹਿਮਦਪੁਰ ਵਿਖੇ ਮਾਤਾ ਸ਼ੀਤਲਾ ਦੇ ਮੇਲੇ ਦੌਰਾਨ 8 ਵੇਂ ਭੰਡਾਰੇ ਦਾ ਆਯੋਜਨ ਮਹਾਂਰਿਸ਼ੀ ਵਾਲਮੀਕ ਨੌਜਵਾਨ ਸਭਾ ਰਜਿ 3000 ਪੰਜਾਬ ਦੇ ਪ੍ਰਧਾਨ ਗੁਰਦਾਸ ਸਿੰਘ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪਿੰਡ ਕੁਲਾਣਾ ਵਿਖੇ ਸ਼ੀਤਲਾ ਦੇ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਦੇ ਸਹਿਯੋਗ ਨਾਲ ਸੰਗਤਾਂ ਲਈ ਲੰਗਰ ਤਿਆਰ ਕਰਕੇ ਛਕਾਉਂਦੇ ਨੌਂਜਵਾਨ ਬਹੁਤ ਵਧੀਆ ਢੰਗ ਨਾਲ ਸੰਗਤਾਂ ਨੂੰ ਸ਼ਰਧਾ ਪੂਰਵਕ ਅਤੇ ਨਿਮਰਤਾ ਸਹਿਤ ਬੇਨਤੀ ਕਰਕੇ ਭੰਡਾਰੇ ਦਾ ਪ੍ਰਸਾਦ ਸੰਗਤਾਂ ਨੂੰ ਛੱਕਣ ਲਈ ਕਹਿ ਰਹੇ ਸਨ ਬਡਲਾਡਾ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਅਹਿਮਦਪੁਰ ਦੇ ਨੌਜਵਾਨ ਹਰ ਸਾਲ ਮਾਤਾ ਸ਼ੀਤਲਾ ਦੇ ਮੇਲੇ ਤੇ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਭੰਡਾਰੇ ਦਾ ਆਯੋਜਨ ਕਰਦੇ ਆ ਰਹੇ ਹਨ ਉਹਨਾਂ ਦਾ ਕਹਿਣਾ ਸੀ ਕਿ ਇਸ ਵਾਰ ਇਹ 8ਵੇਂ ਭੰਡਾਰੇ ਦਾ ਆਯੋਜਨ ਕੀਤਾ ਗਿਆ ਹੈ ਜਦੋਂ ਕਿ ਪਾਣੀ ਦੀ ਜ਼ਰੂਰਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ ਤੇ ਕੈਂਪਰਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਭੰਡਾਰੇ ਵਿਚ ਖੀਰ ਪੂੜੇ,ਚਾਹ ਪਕੌੜਿਆਂ, ਤੇ ਦਾਲ ਰੋਟੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਫਾਈ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ ਇਸ ਲਈ ਦੂਰ ਨੇੜੇ ਤੋਂ ਚੱਲ ਕੇ ਆਈਆਂ ਸੰਗਤਾਂ ਨੇ ਭੰਡਾਰੇ ਦਾ ਖੂਬ ਅਨੰਦ ਮਾਣਿਆ ਇਸ ਭੰਡਾਰੇ ਵਿਚ ਬੱਚਿਆਂ ਸਮੇਤ ਔਰਤਾਂ ਬੁੱਢੇ ਤੇ ਨੌਜਵਾਨ ਵਰਗ ਨੇਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਖੁੱਲੀ ਜਗਾਹ ਵੱਡੇ-ਵੱਡੇ ਟੈਂਟ ਲਗਾ ਕੇ ਕਿ ਛਾਂ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਦਾਸ ਸਿੰਘ, ਖਜਾਨਚੀ ਗੁਰਜੀਤ ਸਿੰਘ, ਸੈਕਟਰੀ ਹਰਦੀਪ ਸਿੰਘ ,ਬਾਬੂ ਸਿੰਘ, ਪ੍ਰਧਾਨ ਰਾਮਧਨ ਸਿੰਘ ਐਫ ਸੀ ਆਈ, ਬਲਕਾਰ ਸਿੰਘ ਜਟਾਣਾ, ਵਾਹਿਗੁਰੂ ਸਿੰਘ, ਅਮਨਦੀਪ ਸਿੰਘ, ਬਲਤੇਜ ਸਿੰਘ, ਗੋਲਡੀ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ , ਮਨਿੰਦਰ ਸਿੰਘ, ਗੁਰਲਾਲ ਸਿੰਘ ਛੀਨਾ,ਬੱਲਾ ਸਿੰਘ ਚੌਕੀਦਾਰ,ਹਰਦੀਪ ਸਿੰਘ, ਖੁਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।