ਭੀਖੀ, 16 ਜੁਲਾਈ (ਕਰਨ ਭੀਖੀ)
ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਦੀ ਵਿਸ਼ਿਆਂ ਨੂੰ ਲੈ ਕੇ ਬਣੀ ਹੈ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਸ ਤਹਿਤ ਫਾਊਂਡੇਸ਼ਨ ਵੱਲੋਂ 7 ਜੁਲਾਈ ਤੋਂ 16 ਜੁਲਾਈ ਤੱਕ ਪੌਦੇ ਲਗਾਏ ਜਾਣਗੇ। ਡਾਕਟਰ ਜਗਜੀਤ ਸਿੰਘ ਧੂਰੀ ਜੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਮਿਸ਼ਨ ਹਰਿਆਲੀ 2025 ਨਾਂ ਦੀ ਇਸ ਮੁਹਿੰਮ ਦਾ ਸਾਥ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਅਤੇ ਹੋਰ ਸੰਸਥਾਵਾਂ ਵੀ ਦੇ ਰਹੀਆਂ ਹਨ। ਇਸ ਮੁਹਿਮ ਵਿੱਚ ਅੱਜ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਅਤੇ ਮਾਡਰਨ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ, ਅਧਿਆਪਕਾਂ,ਪ੍ਰਿੰਸੀਪਲ ਅਤੇ ਮੈਨੇਜਮੈਂਟ ਨੇ ਵੀ ਹਿੱਸਾ ਲਿਆ ਇਸ ਮੌਕੇ ਭੀਖੀ ਥਾਣਾ ਦੇ ਮੌਜੂਦਾ ਏ.ਐਸ.ਆਈ ਸ਼੍ਰੀ ਜਸਪਾਲ ਸਿੰਘ , ਗੁਰਇਕਬਾਲ ਸਿੰਘ ਵਾਈਸ ਪ੍ਰੈਸੀਡੈਂਟ ਆੜਤੀਆ ਐਸੋਸੀਏਸ਼ਨ ਮੰਡੀ ਭੀਖੀ ਸਾਬਕਾ ਸਰਪੰਚ ਮੋਹਰ ਸਿੰਘ ਵਾਲਾ ਅਤੇ ਸ਼੍ਰੀ ਲਛਮਣ ਸਿੰਘ ਪ੍ਰਧਾਨ ਪੈਸਟੀਸਾਈਡਜ਼ ਐਂਡ ਐਸੋਸੀਏਸ਼ਨ ਭੀਖੀ , ਪ੍ਰੈਸ ਰਿਪੋਰਟਰ ਬਹਾਦਰ ਖਾਨ, ਸੁਰੇਸ਼ ਕੁਮਾਰ ਅਤੇ ਹੋਰ ਪ੍ਰੈਸ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋਏ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਵੱਖ ਵੱਖ ਕਵਿਤਾਵਾਂ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਾਟਕ ਰਾਹੀਂ ਵਾਤਾਵਰਨ ਨੂੰ ਸਾਫ ਅਤੇ ਦਰਖਤਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ । ਮੁੱਖ ਮਹਿਮਾਨ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਇੱਕ ਇੱਕ ਪੌਦਾ ਲਗਾ ਕੇ ਮਿਸ਼ਨ ਹਰਿਆਲੀ ਦੀ ਸ਼ੁਰੂਆਤ ਕੀਤੀ। ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਦੋਦਰੀਆਂ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਮਿਸ਼ਨ ਹਰਿਆਲੀ ਡਾਕਟਰ ਜਗਜੀਤ ਸਿੰਘ ਧੂਰੀ ਜੀ ਦੀ ਚਲਾਈ ਹੋਈ ਇੱਕ ਮੁਹਿੰਮ ਹੈ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੇ 2022 ਵਿੱਚ 5 ਲੱਖ ਪੌਦੇ , 2023 ਵਿੱਚ 7 ਲੱਖ 2024 ਵਿੱਚ 8 ਲੱਖ ਅਤੇ ਹੁਣ 2025 ਵਿੱਚ 8.5 ਪੌਦੇ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।