ਜੋਗਾ
ਮਾਈ ਭਾਗੋ ਸੰਸਥਾ, ਰੱਲਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਐਜੂਕੇਸ਼ਨ ਕਾਲਜ, ਡਿਗਰੀ ਕਾਲਜ ਅਤੇ ਸਕੂਲ ਵੱਲੋਂ ‘ਅੰਤਰ-ਰਾਸ਼ਟਰੀ ਯੋਗਾ ਦਿਵਸ ’ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੁਮਾਰੀ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਵਿੱਚੋਂ ਸਭ ਤੋਂ ਮੁੱਖ ਪਹਿਲੂ ਸਾਡੀ ਸਿਹਤ ਹੈ। ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤੰਦਰੁਸਤ ਦਿਮਾਗ ਹੁੰਦਾ ਹੈ ਸੋ ਯੋਗ ਅਭਿਆਸ ਦੁਆਰਾ ਪੁਰਾਤਨ ਸਮੇਂ ਤੋਂ ਲੈ ਕੇ ਪੀੜੀ ਦਰ ਪੀੜੀ ਮਨੁੱਖੀ ਸਿਹਤ ਨੂੰ ਤੰਦਰੁਸਤ ਬਣਾਉਣ ਵਿੱਚ ਯੋਗ ਅਭਿਆਸ ਦੀ ਮੁੱਖ ਭੂਮਿਕਾ ਰਹੀ ਹੈ ਯੋਗ ਅਭਿਆਸ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਇਕ ਲਾਹੇਵੰਦ ਪ੍ਰਕਿਰਿਆ ਹੈ ਇਸੇ ਲਈ ਯੋਗ ਅਭਿਆਸ ਨੂੰ ਸਰੀਰਕ ਸਿੱਖਿਆ ਵਿਸ਼ੇ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਸ ਮੌਕੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਯੋਗ ਆਸਣਾਂ ਦੀ ਸਿਖਲਾਈ ਦਿੱਤੀ ਗਈ ਸੁਪਰਡੈਂਟ ਸ੍ਰ. ਗੁਰਤੇਜ ਸਿੰਘ ਨੇ ਮੁੱਖ ਟ੍ਰੇਨਰ ਦੀ ਭੂਮਿਕਾ ਨਿਭਾਈ ਉਨਾਂ ਨੇ ਵੱਖ-ਵੱਖ ਯੋਗ ਆਸਣਾਂ ਦੀ ਸਿਖਲਾਈ ਦੇ ਨਾਲ ਨਾਲ ਯੋਗਾ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਇਸ ਮੌਕੇ ਪ੍ਰੋਗਰਾਮ ਅਫਸਰ ਸ਼ਰਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸਰੀਰਕ ਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਯੋਗ ਅਭਿਆਸ ਨੂੰ ਅਪਣਾਉਣਾ ਚਾਹੀਦਾ ਹੈ ਇਸ ਮੌਕੇ ਕੋਆਰਡੀਨੇਟਰ ਰਾਜਵਿੰਦਰ ਸਿੰਘ, ਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ ਸੰਬੋਧਨ ਕਰਦੇ ਕਿਹਾ ਕਿ ਖੇਡਾਂ ਦੇ ਨਾਲ ਨਾਲ ਯੋਗ ਅਭਿਆਸ ਕੈਂਪਾਂ ਨੂੰ ਸਹਿ ਗਤੀਵਿਧੀਆਂ ਵਿੱਚ ਵਿਸ਼ੇਸ਼ ਸਥਾਨ ਦੇਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਯੋਗ ਅਭਿਆਸ ਦੁਆਰਾ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਪ੍ਰੇਰਿਆ ਜਾ ਸਕੇ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ,ਮੈਨੇਜਿੰਗ ਡਾਇਰੈਕਟਰ ਸ੍ਰ ਕੁਲਦੀਪ ਸਿੰਘ ਖਿਆਲਾ ,ਸਕੱਤਰ ਸ੍ਰ. ਮਨਜੀਤ ਸਿੰਘ ਖਿਆਲਾ ਅਤੇ ਵਾਇਸ ਚੇਅਰਮੈਨ ਸ੍ਰ ਪਰਮਜੀਤ ਸਿੰਘ ਬੁਰਜ ਹਰੀ ਜੀ ਨੇ ਪ੍ਰੋਗਰਾਮ ਦੀ ਸਲਾਘਾ ਕਰਦੇ ਹੋਏ ਭਵਿੱਖ ਵਿੱਚ ਅਜਿਹੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੀ ਵਚਨਵੱਧਤਾ ਪ੍ਰਗਟ ਕੀਤੀ। ਇਸ ਮੌਕੇ ਸਹਾਇਕ ਪ੍ਰੋਫੈਸਰ ਜਸਵਿੰਦਰ ਸਿੰਘ,ਅਮਨਦੀਪ ਕੌਰ, ਜਸਵੀਰ ਕੌਰ ਤੋਂ ਇਲਾਵਾ ਗੁਰਜੀਵਨ ਸਿੰਘ,ਅਸ਼ਵਨੀ ਬਾਵਾ, ਕੁਲਦੀਪ ਸਿੰਘ, ਸੱਤਪਾਲ ਅਰੋੜਾ, ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਸਾਮਿਲ ਸਨ।