ਜੋਗਾ
ਬੀਤੇ ਦਿਨੀੰ ਮਾਈ ਭਾਗੋ ਡਿਗਰੀ ਕਾਲਜ, ਰੱਲਾ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਤੇ ਸਹਾਇਕ ਪ੍ਰੋਫੈਸਰ ਸੁਖਬੀਰ ਕੌਰ, ਸਾਇੰਸ ਵਿਭਾਗ ਦੀ ਅਗਵਾਈ ਤਹਿਤ ਇੱਕ ਰੋਜ਼ਾ ਟੂਰ ਬਠਿੰਡਾ ਵਿਖੇ ਲਗਾਇਆ ਗਿਆ। ਇਸ ਮੌਕੇ ਸਹਾਇਕ ਪ੍ਰੋਫੈਸਰ ਸੁਖਬੀਰ ਕੌਰ ਨੇ ਦੱਸਿਆ ਕਿ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੂੰ ਵੇਰਕਾਂ ਪਲਾਂਟ ਵਿਚ ਲਿਜਾਇਆ ਗਿਆ ਅਤੇ ਵੱਖ-ਵੱਖ ਲੋੜੀੰਦੀਆਂ ਚੀਜ਼ਾਂ ਨੂੰ ਬਣਾਉਣ ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ ਵਿਦਿਆਰਥੀਆਂ ਨੇ ਵੇਰਕਾਂ ਪਲਾਂਟ ਵਿਚ ਬਣਦੀਆਂ ਜਿਵੇੰ ਲੱਸੀ, ਦਹੀ, ਖੀਰ, ਘਿਓ ਆਦਿ ਚੀਜ਼ਾਂ ਦੀ ਬਣਨ ਦੀ ਪ੍ਰਕਿਰਿਆ ਅਤੇ ਪੈਕਿੰਗ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ। ਉਨਾਂ ਕਿਹਾ ਕਿ ਇਸ ਵਿਸ਼ੇਸ਼ ਮੌਕੇ ਵਿਦਿਆਰਥੀਆਂ ਨੂੰ ਬਠਿੰਡੇ ਦਾ ਇਤਿਹਾਸਕ ਕਿਲਾ ਦਿਖਾਇਆ ਗਿਆ। ਕੋਆਰਡੀਨੇਟਰ ਰਾਜਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਨੂੰ ਪੜਾਈ ਦੇ ਨਾਲ-ਨਾਲ ਅਜਿਹੀਆਂ ਥਾਵਾਂ ਤੇ ਲੈ ਕੇ ਜਾਣਾ ਜ਼ਰੂਰੀ ਹੈ। ਜਿਸ ਕਰਕੇ ਵਿਦਿਆਰਥੀਆਂ ਵਿਚ ਸਰਵਪੱਖੀ ਵਿਕਾਸ ਨੂੰ ਤਰਜ਼ੀਹ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਪੜਾਈ ਦੇ ਨਾਲ-ਨਾਲ ਕੰਮ ਕਰਨ ਦੀ ਫਿਤਰਤ ਨਾਲ ਜੋੜਨਾ ਹੈ ਤਾਂ ਉਨਾਂ ਨੂੰ ਅਜਿਹੇ ਪਲਾਟ ਦਿਖਾਉਣੇ ਚਾਹੀਦੇ ਹਨ।
ਇਸ ਮੌਕੇ ਸੰਸਥਾ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ, ਉਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਵਿੱਦਿਅਕ ਟੂਰ ਭਵਿੱਖ ਵਿਚ ਰਚਣ ਦਾ ਵਿਸ਼ਵਾਸ ਦਵਾਇਆ।